ਚੰਡੀਗੜ੍ਹ, 28 ਨਵੰਬਰ (ਖ਼ਬਰ ਖਾਸ ਬਿਊਰੋ)
ਹਰਿਆਣਾ ਸੈਰ ਸਪਾਟਾ ਨਿਗਮ ਨੇ ਮਾਲੀਆ ਵਧਾਉਣ ਲਈ ਪਿੰਜੌਰ ਦੇ ਯਾਦਵਿੰਦਰ ਗਾਰਡਨ ਨੂੰ ਇਕ ਵਿਸ਼ੇਸ਼ ਵਿਰਾਸਤ ਵਿਆਹ ਸਥਾਨ ਵਜੋ ਪੇਸ਼ ਕੀਤਾ ਹੈ। ਇਸਦਾ ਉਦੇਸ਼ ਇਸ ਇਤਹਾਸਿਕ ਸਥਾਨ ਦੀ ਸੁੰਦਰਤਾ ਅਤੇ ਸਭਿਆਚਾਰਕ ਮਹਤੱਵ ਦੀ ਵਰਤੋ ਕਰਨਾ ਅਤੇ ਇਸ ਦੇ ਸੰਸਾਧਨਾਂ ਦੀ ਲਗਾਤਾਰ ਲਾਭਕਾਰੀ ਵਰਤੋ ਨੂੰ ਯਕੀਨੀ ਬਣਾਉਣਾ ਹੈ।
ਹਰਿਆਣਾ ਸੈਰ-ਸਪਾਟਾ ਨਿਗਮ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਗਲ ਸਮੇਂ ਦੀ ਮਾਨਤਾ ਦੇ ਪ੍ਰਤੀਕ ਯਾਦਵਿੰਦਰ ਗਾਰਡਨ, ਸ਼ਿਵਾਲਿਕ ਦੀ ਤਲਹਟੀ ਵਿਚ ਸਥਿਤ ਹੈ, ਜੋ ਇਤਹਾਸ ਅਤੇ ਕੁਦਰਤੀ ਸੁੰਦਰਤਾ ਦਾ ਵਿਲੱਖਣ ਸੰਗਮ ਪੇਸ਼ ਕਰਦਾ ਹੈ। ਚਾਰ ਮਹੀਨੇ ਦੇ ਪਾਇਲਟ ਪੋ੍ਰਜੈਕਟ ਤਹਿਤ, ਇਹ ਸਥਾਨ ਵਿਆਹ ਸਮਾਰੋਹਾਂ ਲਈ ਖੋਲਿਆ ਜਾਵੇਗਾ, ਜਿਸ ਵਿਚ ਇਸ ਦੇ ਦਿਲ ਖਿੱਚ ਥਾਵਾਂ, ਵਿਰਾਸਤ ਢਾਂਚੇ , ਫੁਹਾਰੇ, ਕਾਫੀ ਪਾਰਕਿੰਗ ਅਤੇ ਮਨੋਰਮ ਦ੍ਰਿਸ਼ ਉਪਲਬਧ ਕਰਾਏ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਇਸ ਸਥਾਨ ‘ਤੇ ਵਿਆਹ ਸਮਾਰੋਹ ਲਈ ਪੂਰੇ ਗਾਰਡਨ ਦਾ 10 ਲੱਖ ਰੁਪਏ ਕਿਰਾਇਆ , ਜਦੋਂ ਕਿ ਜਲ ਮਹਿਲ, ਸਟੇਜ ਅਤੇ ਸਭਾ ਸਥਾਨ ਲਈ 6 ਲੱਖ ਰੁਪਏ ਕਿਰਾਇਆ ਅਤੇ ਲਾਗੂ ਟੈਕਸ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ, ਰੰਗ ਮਹਿਲ, ਜਲ ਮਹਿਲ ਅਤੇ ਸਟੇਜ ਖੇਤਰ ਲਈ 8 ਲੱਖ ਰੁਪਏ ਕਿਰਾਇਆ ਅਤੇ ਲਾਗੂ ਟੈਕਸ ਪ੍ਰਤੀ ਸਮਾਰੋਹ ਹੈ। ਇਸ ਤੋਂ ਇਲਾਵਾ, ਯਾਦਵਿੰਦਰ ਗਾਰਡਨ ਵਿਚ 20 ਸੁੰਦਰਤਾ ਨਾਲ ਡਿਜਾਇਨ ਕੀਤੇ ਗਏ ਕਮਰੇ ਅਤੇ ਸੂਟਸ ਹਨ, ਜਿਸ ਵਿਚ ਪ੍ਰਸਿੱਧ ਰੰਗ ਮਹਿਲ ਅਤੇ ਸ਼ੀਸ਼ ਮਹਿਲ ਸ਼ਾਮਿਲ ਹਨ। ਇਸ ਦੇ ਲਈ 2,339 ਤੋਂ ਲੈ ਕੇ 6,000 ਰੁਪਏ ਪ੍ਰਤੀ ਨਾਇਟ ਤੱਕ ਹੈ।
ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਸੈਰ-ਸਪਾਟਾ ਨੇ ਪ੍ਰਬੰਧ ਦੌਰਾਨ ਗਾਰਡਨ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਸਖਤ ਦਿਸ਼ਾ-ਰਿਨਦੇਸ਼ ਤਿਆਰ ਕੀਤੇ ਹਨ। ਉਨ੍ਹਾਂ ਨੇ ਦਸਿਆ ਕਿ ਇਸ ਪਹਿਲ ਦੀ ਵਿਵਹਾਰਤਾ ਅਤੇ ਮਾਲ ਸਮਰੱਥਾ ਦਾ ਮੂਲਾਕਣ ਪਾਇਲਟ ਸਮੇਂ ਦੌਰਾਨ ਕੀਤਾ ਜਾਵੇਗਾ। ਐਚਟੀਸੀ ਇਸ ਗੱਲ ਲਈ ਪ੍ਰਤੀਬੱਧ ਹੈ ਕਿ ਇਸ ਸਥਾਨ ਦਾ ਸਭਿਆਚਾਰਕ ਅਤੇ ਇਤਹਾਸਿਕ ਸੰਭਾਲ ਬਣੀ ਰਹੇ, ਨਾਲ ਹੀ ਇਸ ਨੂੰ ਇਕ ਪ੍ਰੀਮੀਅਮ ਵਿਆਹ ਸਥਾਨ ਵਜੋ ਪੇਸ਼ ਕੀਤਾ ਜਾਵੇ। ਇਹ ਕਦਮ ਨਾ ਸਿਰਫ ਮਾਲੀ ਘਾਟੇ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਹੈ, ਸਗੋ ਹਰਿਆਣਾ ਸੈਰ-ਸਪਾਟਾ ਦੀ ਵਿਰਾਸਤ ਸਥਾਨਾਂ ਨੂੰ ਤਰੱਕੀ ਨਾਲ ਪ੍ਰੋਤਸਾਹਨ ਦੇਣ ਦੀ ਪ੍ਰਤੀਬੱਧਤਾ ਨੂੰ ਵੀ ਦਰਸ਼ਾਉਣਾ ਹੈ।