ਚੰਡੀਗੜ੍ਹ,28 ਨਵੰਬਰ (ਖ਼ਬਰ ਖਾਸ ਬਿਊਰੋ)
ਹਰਿਆਣਾ ਦੇ ਸਾਮਾਜਿਕ,ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਗੀਤਾ ਉਪਦੇਸ਼ ਸਥਲੀ ਕੁਰੂਕਸ਼ੇਤਰ ਦੀ ਪਾਵਨ ਧਰਤੀ ਤੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਵਤਾਰ ਧਾਰ ਕੇ ਪੂਰੇ ਸੰਸਾਰ ਨੂੰ ਪਵਿੱਤਰ ਗ੍ਰੰਥ ਗੀਤਾ ਦੇ ਉਪਦੇਸ਼ ਦਿੱਤੇ ਸੀ। ਪਵਿੱਤਰ ਗ੍ਰੰਥ ਗੀਤਾ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰ ਕੇ ਹਰ ਸਮੱਸਿਆ ਦਾ ਹਲ ਹੋ ਸਕਦਾ ਹੈ। ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਸਾਰੀ ਮਨੁੱਖ ਜਾਤੀ ਨੂੰ ਗੀਤਾ ਉਪਦੇਸ਼ਾਂ ਪ੍ਰਤੀ ਜਾਣੂ ਕਰਾਉਣ ਲਈ ਹੀ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹਾ ਉਤਸਵ ਵਰਗੇੇ ਪ੍ਰੋਗਰਾਮਾਂ ਦਾ ਆਯੋਜਨ ਸਰਕਾਰ ਵਲੋਂ ਉੱਚ ਪੱਧਰ ਤੇ ਕੀਤਾ ਜਾ ਰਿਹਾ ਹੈ।
ਸ਼੍ਰੀ ਕ੍ਰਿਸ਼ਨ ਕੁਮਾਰ ਬੇਦੀ ਅੱਜ ਕੁਰੂਕਸ਼ੇਤਰ ਬ੍ਰਹਮਸਰੋਵਰ ਦੇ ਪੁਰੂਸ਼ੋਤਮਪੁਰਾ ਬਾਗ ਵਿੱਚ ਕੁਰੂਕਸ਼ੇਤਰ ਵਿਕਾਸ਼ ਬੋਰਡ ਅਤੇ ਜ਼ਿਲਾ ਖੇਡ ਵਿਭਾਗ ਦੇ ਸਾਂਝੇ ਤੱਤਵਾਧਾਨ ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ-2024 ‘ਤੇ ਆਯੋਜਿਤ ਗੀਤਾ ਰਨ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਕਬੀਨੇਟ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਪੁਰਸ਼ ਵਰਗ ਦੀ 10 ਕਿਲੋਮੀਟਰ ਅਤੇ ਮਹਿਲਾ ਵਰਗ ਦੀ 5 ਕਿਲੋਮੀਟਰ ਦੋੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਸ੍ਰੀ ਬੇਦੀ ਨੇ ਪੁਰਸ਼ ਅਤੇੇ ਮਹਿਲਾ ਵਰਗ ਵਿੱਚ ਪਹਿਲੇ 10 ਨੰਬਰਾਂ ਤੇ ਆਉਣ ਵਾਲੇ ਖਿਡਾਰੀਆਂ ਵਿਚੋਂ ਦੋਹਾਂ ਵਰਗਾ ਵਿਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਖਿਡਾਰੀ ਨੂੰ 31 ਹਜਾਰ ਰੁਪਏ, ਦੂਜੇ ਸਥਾਨ ‘ਤੇ ਆਉਣ ਵਾਲੇ 21 ਹਜਾਰ ਰੁਪਏ, ਤੀਜੇ ਸਥਾਨ ‘ਤੇ ਆਉਣ ਵਾਲੇ ਨੂੰ 11 ਹਜਾਰ ਰੁਪਏ ਅਤੇ ਅਗਲੇ ਸੱਤ ਸਥਾਨਾਂ ‘ਤੇ ਰਹਿਣ ਵਾਲੇ ਖਿਡਾਰੀਆਂ ਨੂੰ 2100-2100 ਰੁਪਏ ਦੀ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ।
ਉਨ੍ਹਾਂ ਨੇ ਸੂਬਾਵਾਸੀਆਂ ਨੂੰ ਕੌਮਾਂਤਰੀ ਗੀਤਾ ਮਹੋਤਸਵ 2024 ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਣ ਨੇ ਅਵਤਾਰ ਵਜੋ ਕੁਰੂਕਸ਼ੇਤਰ ਦੀ ਧਰਤੀ ‘ਤੇ ਮਹਾਭਾਰਤ ਯੁੱਧ ਤੋਂ ਪਹਿਲਾਂ ਅਰਜੁਨ ਰਾਹੀਂ ਪਵਿੱਤਰ ਗ੍ਰੰਥ ਗੀਤਾ ਦੇ ਉਪਦੇਸ਼ ਦਿੱਤੇ। ਇਹ ਉਪਦੇਸ਼ ਪੂਰੀ ਮਨੁੱਖ ਜਤੀ ਲਈ ਅੱਜ ਵੀ ਪੂਰੀ ਤਰ੍ਹਾ ਢੁੱਕਵੇਂ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੇ ਯਤਨਾਂ ਨਾਲ ਕੌਮਾਂਤਰੀ ਗੀਤਾ ਮਹੋਤਸਵ ਨੂੰ ਹੋਰ ਵਧਾਇਆ ਹੈ। ਇਹ ਮਹੋਤਸਵ ਦਾ ਪ੍ਰਬੰਧ 5 ਦੇਸ਼ਾਂ ਵਿਚ ਵੀ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਮਹੋਤਸਵ ਨੂੰ ਹੋਰ ਵੀ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ।