ਵੜਿੰਗ ਨੇ ਪੁਲਿਸ ਲਾਠੀਚਾਰਜ਼ ਦੀ ਕੀਤੀ ਨਿੰਦਾ, ਕਿਹਾ: 6 ਮਹੀਨਿਆਂ ਦੇ ਅੰਦਰ ਹਰ ਕਿਸੇ ਤੋਂ ਹਿਸਾਬ ਲਿਆ ਜਾਵੇਗਾ

ਚੰਡੀਗੜ੍ਹ, 5 ਜੂਨ (ਖ਼ਬਰ ਖਾਸ ਬਿਊਰੋ)

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਵਿੱਚ ਨੌਕਰੀਆਂ ਦੀ ਮੰਗ ਕਰ ਰਹੇ 2600 ਆਈਟੀਆਈ ਯੋਗ ਉਮੀਦਵਾਰਾਂ ਉੱਤੇ ਕੀਤੇ ਗਏ ਬੇਰਹਿਮ ਅਤੇ ਵਹਿਸ਼ੀ ਤਰੀਕ਼ੇ ਨਾਲ ਤਾਕਤ ਦੀ ਵਰਤੋਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ, ਕਿਹਾ ਕਿ ਯਾਦ ਰੱਖੋ, ਇਹ ਸਰਕਾਰ ਦੇ ਨਜ਼ਦੀਕੀ ਪਤਨ ਦੇ ਸੰਕੇਤ ਹਨ। ਸਰਕਾਰ ਦਾ ਅੰਤ ਸਾਹਮਣੇ ਖੜ੍ਹਾ ਹੈ, ਕਿਉਂਕਿ ਇਸਦੇ ਦਿਨ ਹੁਣ ਗਿਣੇ-ਚੁਣੇ ਹੀ ਰਹਿ ਗਏ ਹਨ।

ਇਸ ਲੜੀ ਹੇਠ, ਲਾਠੀਚਾਰਜ ਉੱਤੇ ਸਖਤ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਵੱਲੋਂ ਵਰਤਾਈ ਗਈ ਬੇਰਹਿਮੀ ਦੀਆਂ ਤਸਵੀਰਾਂ ਅਤੇ ਵੀਡੀਓ ਬਹੁਤ ਹੀ ਡਰਾਉਣੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦ੍ਰਿਸ਼ ਅੰਗਰੇਜ਼ੀ ਸ਼ਾਸਨ ਦੇ ਸਮੇਂ ਦੀ ਯਾਦ ਦਿਵਾਉਂਦੇ ਹਨ, ਜਦੋਂ ਪੁਲਿਸ ਸਾਡੇ ਅਜਾਦੀ ਦੇ ਘੁਲਾਟੀਆਂ ਉੱਤੇ ਜ਼ੁਲਮ ਕਰਦੀ ਸੀ। ਇੱਥੇ ਆਪਣੇ ਹੀ ਲੋਕਾਂ ਖ਼ਿਲਾਫ਼ ਪੁਲਿਸ ਦੀ ਨਿਰਦਈ ਕਾਰਵਾਈ ਹੈਰਾਨੀਜਨ ਅਤੇ ਦੁੱਖਦਾਇਕ ਹੈ।

ਹੋਰ ਪੜ੍ਹੋ 👉  ਸਫ਼ਾਈ ਕਰਮਚਾਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ ਦੇਣ ਦਾ ਫੈਸਲਾ ਇਤਿਹਾਸਕ ਕਦਮ: ਵਿਜੇ ਸਾਂਪਲਾ

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਘਟਨਾ ਨੂੰ ਮੁਆਫ ਨਹੀਂ ਕੀਤਾ ਜਾਵੇਗਾ ਅਤੇ ਕੇਵਲ ਛੇ ਮਹੀਨਿਆਂ ਦੀ ਗੱਲ ਹੈ, ਜਦੋਂ ਹਰ ਕਿਸੇ ਨੂੰ ਆਪਣੇ ਕੀਤੇ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਡੇ ਕੋਲ ਇਸ ਦੀਆਂ ਰਿਕਾਰਡਿੰਗਾਂ ਅਤੇ ਵੀਡੀਓ ਸਬੂਤ ਮੌਜੂਦ ਹਨ ਤੇ ਅਸੀਂ ਇਨ੍ਹਾਂ ਨੂੰ ਸੰਭਾਲ ਕੇ ਰੱਖ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸ਼ਾਂਤਮਈ ਬੇਰੁਜ਼ਗਾਰ ਨੌਜਵਾਨਾਂ ਉੱਤੇ ਅਜਿਹੀ ਤਾਕਤ ਵਰਤਣ ਲਈ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਵੜਿੰਗ ਨੇ ਪੁਲਿਸ ਨੂੰ ਆਪਣੀ ਤਾਕਤ ਅਪਰਾਧੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਵਰਤਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਤੁਸੀਂ ਅਪਰਾਧ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹੋ ਅਤੇ ਹੁਣ ਉਲਟਾ ਉਨ੍ਹਾਂ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹੋ, ਜਿਹੜੇ ਸਿਰਫ਼ ਨੌਕਰੀਆਂ ਦੀ ਮੰਗ ਕਰ ਰਹੇ ਹਨ।

ਹੋਰ ਪੜ੍ਹੋ 👉  ਡਾ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਭਾਜਪਾ ਨੇ ਕੀਤੀ ਨਿੰਦਾ

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਗਿਣਤੀ ਵਿੱਚ ਨੌਕਰੀਆਂ ਦੇਣ ਦੇ ਦਾਅਵਿਆਂ ਉੱਤੇ ਵੀ ਤੰਜ ਕੱਸਿਆ ਅਤੇ ਕਿਹਾ ਕਿ ਅੱਜ ਦਾ ਇਹ ਬੇਰਹਿਮੀ ਭਰਿਆ ਲਾਠੀਚਾਰਜ ਇਸ ਸਰਕਾਰ ਦੇ ਬੇਸ਼ਰਮ ਚਿਹਰੇ ਉੱਤੇ ਕਰਾਰੀ ਚਪੇੜ ਹੈ, ਕਿਉਂਕਿ ਇਸਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਨੌਕਰੀਆਂ ਨਹੀਂ ਦਿੱਤੀਆਂ, ਸਗੋਂ ਬੇਰੁਜ਼ਗਾਰਾਂ ਉੱਤੇ ਦਹਿਸ਼ਤ ਥੋਪੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਦੀ ਇਸ ਬੇਰਹਿਮੀ ਦੀ ਜ਼ਿੰਮੇਵਾਰੀ ਸਿੱਧੇ ਤੌਰ ਉੱਤੇ ਮੁੱਖ ਮੰਤਰੀ ਦੀ ਹੈ, ਕਿਉਂਕਿ ਉਨ੍ਹਾਂ ਦੀ ਮਨਜ਼ੂਰੀ ਤੋਂ ਵਗੈਰ ਪੁਲਿਸ ਇੰਨੀ ਨਿਰਦਈ ਕਾਰਵਾਈ ਕਰਨ ਦੀ ਹਿੰਮਤ ਨਹੀਂ ਕਰ ਸਕਦੀ।

ਹੋਰ ਪੜ੍ਹੋ 👉  ਦਿਲ ਦੇ ਦੌਰੇ ਦੇ 9 ਮਰੀਜ਼ਾਂ ਲਈ ਜੀਵਨਦਾਤਾ ਬਣਿਆ ਸਟੈਮੀ ਪ੍ਰਾਜੈਕਟ

Leave a Reply

Your email address will not be published. Required fields are marked *