ਨਗਰ ਕੌਂਸਲ ਦਾ  ਪ੍ਰਧਾਨ ਬਣਨ ਦੇ ਚਾਹਵਾਨਾਂ ਵਲੋਂ ਜੋੜ ਤੋੜ ਦੀ ਰਾਜਨੀਤੀ ਸ਼ੁਰੂ

 

ਮੋਰਿੰਡਾ,5 ਜੂਨ (ਖ਼ਬਰ ਖਾਸ ਬਿਊਰੋ)

ਨਗਰ ਕੌਂਸਲ ਮੋਰਿੰਡਾ ਦੀਆਂ ਚੋਣਾਂ ਹੋਣ ਉਪਰੰਤ ਪ੍ਰਧਾਨ ਦਾ ਅਹੁਦਾ ਹਾਸਲ ਕਰਨ ਦੇ ਚਾਹਵਾਨ ਵਿਅਕਤੀਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿਤੀਆਂ ਗਈਆਂ ਹਨ। ਭਾਵੇਂ ਅਜੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਕਿ ਪ੍ਰਧਾਨ ਕਿਸ ਵਰਗ ਦਾ ਵਿਆਕਤੀ ਬਣ ਸਕੇਗਾ। ਜਿਥੇ ਕਾਂਗਰਸ ਦੀ ਟਿਕਟ ਤੇ ਜਿਤੇ ਕੌਂਸਲਰ ਇੱਕ ਦੁਜੇ ਕੌਂਸਲਰ ਨੂੰ ਅਪਣੇ ਵਲ਼ ਪ੍ਰੇਰਿਤ ਕਰਨ ਲਈ ਫੋਨ ਕਰ ਰਹੇ ਹਨ ਜਾਂ ਫਿਰ ਆਪਣੇ ਮਿਤਰਾਂ ਦੋਸਤਾਂ ਰਾਹੀਂ ਮਦਦ ਮੰਗ ਰਹੇ ਹਨ। ਉਥੇ ਕਈ ਅਜ਼ਾਦ ਉਮੀਦਵਾਰ ਵੀ ਪ੍ਰਧਾਨ ਦਾ ਅਹੁਦਾ ਪ੍ਰਾਪਤ ਕਰਨ ਲਈ ਪੁਰੀਆਂ ਕੋਸ਼ਿਸ਼ਾਂ ਕਰਨ ਵਿੱਚ ਰੁੱਝੇ ਹੋਏ ਹਨ।

ਹੋਰ ਪੜ੍ਹੋ 👉  ਸਰਕਾਰ ਔਰਤਾਂ, ਕਰਮਚਾਰੀਆਂ ਅਤੇ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ-ਚੀਮਾ

ਜ਼ਿਕਰਯੋਗ ਹੈ ਕਿ ਨਗਰ ਕੌਂਸਲ ਮੋਰਿੰਡਾ ਦੀਆਂ ਤਾਜ਼ਾ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਨਿਸ਼ਾਨ ਹੱਥ ਪੰਜੇ ਤੇ 10 ਵਿਅਕਤੀ ਕੌਂਸਲਰ ਬਣੇ ਹਨ। ਜਦੋਂ ਕਿ ਅਕਾਲੀ ਦਲ ਦੇ ਨਿਸ਼ਾਨ ਤੱਕੜੀ ਤੇ ਸਿਰਫ ਇਕ ਵਿਅਕਤੀ ਜਗਪਾਲ ਸਿੰਘ ਭੰਗੂ ਜੇਤੂ ਰਿਹਾ ਹੈ। ਇਹਨਾਂ ਤੋਂ ਇਲਾਵਾ 4 ਅਜਾਦ ਉਮੀਦਵਾਰ ਜੇਤੂ ਰਹੇ ਹਨ। ਜਿਹਨਾਂ ਵਿਚੋਂ ਦੋ ਅਜ਼ਾਦ ਉਮੀਦਵਾਰਾਂ ਨੇ ਕਾਂਗਰਸ ਪਾਰਟੀ ਨਾਲ ਜੁੜਨ ਦਾ ਫੈਸਲਾ ਲਿਆ ਹੈ। ਮੋਰਿੰਡਾ ਸ਼ਹਿਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜੱਦੀ ਹਲਕੇ ਸ੍ਰੀ ਚਮਕੌਰ ਸਾਹਿਬ ਵਿੱਚ ਪੈਂਦਾ ਹੈ। ਇਕ ਗੱਲ ਤਾਂ ਸਾਫ ਹੈ ਕਿ ਨਗਰ ਕੌਂਸਲ ਮੋਰਿੰਡਾ ਦਾ ਪ੍ਰਧਾਨ ਕਾਂਗਰਸ ਪਾਰਟੀ ਨਾਲ ਸਬੰਧਤ ਹੋਵੇਗਾ। ਦੂਜੀ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਦੇ ਸਿਰ ਤੇ ਹੱਥ ਰਖਣਗੇ ਉਸ ਦੇ ਸਿਰ ਤੇ ਪ੍ਰਧਾਨਗੀ ਦਾ ਤਾਜ ਸਜੇਗਾ।

ਹੋਰ ਪੜ੍ਹੋ 👉  ਗਲਤ ਈ-ਚਲਾਨਾਂ ਨੂੰ ਚੁਣੌਤੀ ਦੇਣ ਦਾ ਹੈ ਅਧਿਕਾਰ, ਪੜੋ ਕਿਵੇਂ ਤੇ ਕਿੱਥੇ ਦੇਣੀ ਹੈ ਚੁਣੌਤੀ

ਕਾਂਗਰਸ ਦੀ ਟਿਕਟ ਤੇ ਜਿਤੇ 10 ਦੇ 10 ਕੌਂਸਲਰਾਂ ਦਾ ਕਹਿਣਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 10 ਹੀ ਕੌਂਸਲਰਾਂ ਵਿੱਚੋਂ ਕਿ ਕਿਸੇ ਨੂੰ ਵੀ ਪ੍ਰਧਾਨ ਬਣਾਉਣਗੇ । ਉਹ ਨੂੰ ਕਾਂਗਰਸ ਦੇ ਸਾਰੇ ਕੌਂਸਲਰਾਂ ਨੂੰ ਮਨਜ਼ੂਰ ਹੋਵੇਗਾ। ਪ੍ਰੰਤੂ ਸਮਾਂ ਆਉਣ ਤੇ ਅਸਲੀ ਪਤਾ ਲਗੇਗਾ ਕਿ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਤੇ ਸਜਦਾ ਹੈ।

Leave a Reply

Your email address will not be published. Required fields are marked *