ਰਹਿ ਗਈਆਂ ਏ ਪੀ ਏ ਆਰ ਇਨੀਸ਼ੀਏਟ ਕਰਨ ਲਈ ਸਮਾਂ ਦਿੱਤਾ ਜਾਵੇ

ਚੰਡੀਗੜ੍ਹ, ,17 ਅਪ੍ਰੈਲ – ਸਿੱਖਿਆ ਵਿਭਾਗ ਵਿੱਚ ਕੰਮਾਂ ਦੀ ਬਹੁਤਾਤ ਨੇ ਅਧਿਆਪਕਾਂ ਦੀ ਮਾਨਸਿਕ ਹਾਲਤ ਤੇ ਐਨਾ ਦਬਾਅ ਬਣਾਇਆ ਹੈ ਕਿ ਉਹ ਵੱਖ ਵੱਖ ਐਪਾਂ, ਪੋਰਟਲਾਂ ਤੇ ਕੀਤੇ ਜਾਣ ਵਾਲੇ ਕੰਮ ਉਲਝ ਕੇ ਰਹਿ ਗਏ ਹਨ। ਅਜਿਹੀ ਹਾਲਤ ਵਿੱਚ ਕੁਝ ਪੋਰਟਲਾਂ ਤੇ ਕੋਈ ਕੰਮ ਅਪਡੇਟ ਕਰਨਾ ਰਹਿ ਜਾਣਾ ਸੁਭਾਵਿਕ ਹੋ ਗਿਆ ਹੈ, ਇਸੇ ਲੜੀ ਵਿੱਚ ਅਨੇਕਾਂ ਸਕੂਲ ਮੁਖੀਆਂ ਵੱਲੋਂ ਉਸ ਸਕੂਲ ਦੇ ਅਧਿਆਪਕਾਂ ਦੀਆਂ ਏ ਪੀ ਏ ਆਰ (ਐਕਚੁਅਲ ਪ੍ਰਫਾਰਮੈਂਸ ਅਸੈੱਸਮੈਂਟ ਰਿਪੋਰਟ) ਸ਼ੁਰੂ (ਇਨੀਸ਼ੀਏਟ – Initiate) ਕਰਨੀਆਂ ਰਹਿ ਗਈਆਂ ਹਨ।

ਹੋਰ ਪੜ੍ਹੋ 👉  2027 ਦੀਆਂ ਵਿਧਾਨ ਸਭਾ ਚੋਣਾਂ ‘ਚ ਮਿਸਲ ਸਤਲੁਜ ਉਤਾਰੇਗੀ ਆਪਣੇ ਉਮੀਦਵਾਰ : ਅਜੇਪਾਲ ਸਿੰਘ ਬਰਾੜ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਅਧਿਆਪਕਾਂ ‘ਤੇ ਪਾਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਡਾਟਾ ਐਂਟਰੀ ਅਪਰੇਟਰ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਤੋਂ ਹਰ ਰੋਜ਼ ਵੱਖ ਵੱਖ ਪੋਰਟਲਾਂ ਤੇ ਵੱਖ ਵੱਖ ਜਾਣਕਾਰੀ ਹਰ ਰੋਜ਼ ਹੀ ਭਰਵਾਈ ਜਾਂਦੀ ਹੈ। ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਜਿੰਨ੍ਹਾਂ ਵਿੱਚ ਜਨਗਣਨਾ ਡਿਊਟੀਆਂ, ਡਰੱਗ ਜਨਗਣਨਾ ਡਿਊਟੀਆਂ, ਬੀ ਐੱਲ ਓ ਡਿਊਟੀਆਂ, ਹੈਲਥ ਕਾਰਡ ਬਣਾਉਣ ਸਬੰਧੀ ਡਿਊਟੀਆਂ, ਇਲੈਕਸ਼ਨ ਡਿਊਟੀਆਂ ਆਦਿ ਵਿੱਚ ਉਲਝਾ ਕੇ ਰੱਖਿਆ ਗਿਆ ਹੈ। ਨਾਲ ਹੀ ਸਕੂਲਾਂ ਵਿੱਚ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ, ਪ੍ਰੀਖਿਆ ਡਿਊਟੀਆਂ, ਮੁਲਾਂਕਣ ਡਿਊਟੀਆਂ, ਦਾਖਲਾ ਮੁਹਿੰਮ, ਸਮਰੱਥ ਮਿਸ਼ਨ, ਅਧਿਆਪਕਾਂ ਦੀ ਘਾਟ, ਕਲਰਕਾਂ/ ਡਾਟਾ ਐਂਟਰੀ ਅਪਰੇਟਰ ਦਾ ਨਾ ਹੋਣਾ ਆਦਿ ਨੇ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕੀਤਾ ਹੈ। ਇਸੇ ਕਾਰਣ ਅਨੇਕਾਂ ਸਕੂਲ ਮੁਖੀ ਆਪਣੇ ਅਧੀਨ ਆਉਂਦੇ ਅਧਿਆਪਕਾਂ/ ਮੁਲਾਜ਼ਮਾਂ ਦੀਆਂ ਆਈ ਐੱਚ ਆਰ ਐੱਮ ਐੱਸ ਪੋਰਟਲ ਉੱਤੇ ਏ ਪੀ ਏ ਆਰ ਇਨੀਸ਼ੀਏਟ ਕਰਨ ਤੋਂ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਏ ਪੀ ਏ ਆਰ ਇਨੀਸ਼ੀਏਟ ਕਰਨ ਲਈ ਪਹਿਲੀ ਅਪ੍ਰੈਲ ਤੋਂ ਦਸ ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਹੋਰ ਪੜ੍ਹੋ 👉  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ

ਆਗੂਆਂ ਨੇ ਮੰਗ ਕੀਤੀ ਕਿ ਇਸ ਲਈ ਸਕੂਲ ਮੁਖੀਆਂ ਨੂੰ ਇੱਕ ਮੌਕਾ ਦਿੰਦੇ ਹੋਏ ਏ ਪੀ ਏ ਆਰ ਇੰਨੀਸ਼ਈਏਟ ਕਰਨ ਦੀ ਅੰਤਿਮ ਮਿਤੀ ਘੱਟੋ ਘੱਟ 30 ਅਪ੍ਰੈਲ ਕੀਤੀ ਜਾਵੇ ਅਤੇ ਕਰਮਚਾਰੀ ਨੂੰ ਆਪਣੀ ਏ ਪੀ ਏ ਆਰ ਲਿਖਣ ਲਈ 15 ਮਈ ਤੱਕ ਦਾ ਸਮਾਂ ਦਿੱਤਾ ਜਾਵੇ।

Leave a Reply

Your email address will not be published. Required fields are marked *