13 ਪਰਿਵਾਰਾਂ ਦੇ ਘਰਾਂ ਨੂੰ ਲੱਗੀ ਅੱਗ, ਸਭ ਕੁੱਝ ਸੜ ਕੇ ਹੋਇਆ ਤਬਾਹ

ਸੁਜਾਨਪੁਰ 28 ਮਈ (ਖ਼ਬਰ ਖਾਸ ਬਿਊਰੋ)

ਅੱਜ ਸਵੇਰੇ ਪਿੰਡ ਬਹੇਰੀਆ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਮਿੰਟਾਂ ਵਿਚ ਹੀ ਪੂਰੀ ਬਸਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਕਰੀਬ 13 ਪਰਿਵਾਰਾਂ ਦੇ ਘਰ ਅਤੇ ਸਮਾਨ ਸੜ ਕੇ ਪੂਰੀ ਤਰਾਂ ਤਬਾਹ ਹੋ ਗਿਆ। ਜਦੋਂ ਅੱਗ ਲੱਗੀ ਤਾਂ ਜ਼ਿਆਦਾਤਰ ਮਜ਼ਦੂਰ ਆਪਣੇ ਰੋਜ਼ਾਨਾ ਦੇ ਕੰਮ ‘ਤੇ ਗਏ ਹੋਏ ਸਨ। ਜਾਣਕਾਰੀ ਅਨੁਸਾਰ ਇੱਕ ਝੌਂਪੜੀ ਵਿੱਚੋਂ ਅਚਾਨਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲੀਆਂ ਦੇਖੀਆ ਗਈਆਂ ਅਤੇ ਦੇਖਦੇ ਦੇਖਦੇ ਹੀ ਸੁੱਕੀਆਂ ਲੱਕੜਾਂ ਅਤੇ ਤਰਪਾਲਾਂ ਨਾਲ ਬਣੀਆਂ ਝੌਂਪੜੀਆਂ ਨਸ਼ਟ ਹੋ ਗਈਆਂ। ਦੱਸਿਆ ਜਾਂਦਾ ਹੈ ਕਿ ਤੇਜ਼ ਹਵਾ ਨੇ ਅੱਗ ਨੂੰ ਹੋਰ ਭੜਕਾ ਦਿੱਤਾ।

ਹੋਰ ਪੜ੍ਹੋ 👉  ਗਲਤ ਈ-ਚਲਾਨਾਂ ਨੂੰ ਚੁਣੌਤੀ ਦੇਣ ਦਾ ਹੈ ਅਧਿਕਾਰ, ਪੜੋ ਕਿਵੇਂ ਤੇ ਕਿੱਥੇ ਦੇਣੀ ਹੈ ਚੁਣੌਤੀ

ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ, ਮਜ਼ਦੂਰਾਂ ਨੇ ਮਿੱਟੀ ਅਤੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਸਭ ਕੁਝ ਖਤਮ ਹੋ ਗਿਆ ਸੀ। ਪ੍ਰਭਾਵਿਤ ਮਜ਼ਦੂਰ, ਰਾਮ ਲਖਨ, ਮੁੰਨਾ ਲਾਲ, ਸੋਮਵਤੀ, ਕਾਂਤੀ, ਦਵਿੰਦਰ ਸਿੰਘ, ਰੂਪਲਾਲ ਅਤੇ ਹੋਰ ਰੋਂਦੇ ਹੋਏ ਦੱਸ ਰਹੇ ਸਨ ਕਿ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਮਿਹਨਤ ਨਾਲ ਕਮਾਏ ਪੈਸੇ, ਰਾਸ਼ਨ, ਕੱਪੜੇ, ਭਾਂਡੇ, ਗਹਿਣੇ ਅਤੇ ਮਿਹਨਤ ਨਾਲ ਕਮਾਏ ਨਕਦੀ ਅੱਗ ਵਿੱਚ ਸੜ ਗਏ। ਇੱਥੋਂ ਤੱਕ ਕਿ ਉਨ੍ਹਾਂ ਦੇ ਤਿੰਨ ਮੋਟਰਸਾਈਕਲ, ਜੋ ਉਨ੍ਹਾਂ ਦੇ ਆਵਾਜਾਈ ਦੇ ਸਾਧਨ ਸਨ, ਵੀ ਸੜ ਕੇ ਸੁਆਹ ਹੋ ਗਏ।

ਹੋਰ ਪੜ੍ਹੋ 👉  ਬਰਨਾਲਾ ਘਟਨਾ 'ਤੇ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਵੱਲੋਂ ਸੂ ਮੋਟੋ ਨੋਟਿਸ, ਸੱਤ  ਦਿਨਾਂ ਵਿੱਚ ਮੰਗੀ ਸਰਕਾਰ ਤੋਂ ਰਿਪੋਰਟ ਤਲਬ

 

Leave a Reply

Your email address will not be published. Required fields are marked *