ਮੋਰਿੰਡਾ 29 ਮਈ (ਖਬਰ ਖਾਸ ਬਿਊਰੋ) ਮੋਰਿੰਡਾ ਨਗਰ ਕੌਂਸਲ ਚੋਣ ਨਤੀਜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵੀ ਹਲਕੇ ਦੇ ਲੋਕਾਂ ਦੇ ਮਨਾਂ ਵਿੱਚ ਵਸਦੇ ਜਿਨ੍ਹਾਂ ਚਰਨਜੀਤ ਸਿੰਘ ਚੰਨੀ ਦੀ ਗੈਰਹਾਜ਼ਰੀ ਵਿੱਚ ਵੀ ਕਾਂਗਰਸ ਪਾਰਟੀ ਵੱਡਾ ਫ਼ਤਵਾ ਦਿੱਤਾ ਹੈ। ਨਗਰ ਕੌਂਸਲ ਮੋਰਿੰਡਾ ਦੇ ਚੋਣਾਂ ਨਤੀਜਿਆਂ ਦੌਰਾਨ ਕਾਂਗਰਸ ਪਾਰਟੀ ਨੂੰ 10 ਸੀਟਾਂ, ਅਕਾਲੀ ਦਲ ਨੂੰ 1 ਸੀਟ ਅਤੇ 4 ਅਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਜਿੱਤੇ ਹੋਏ 2 ਆਜ਼ਾਦ ਉਮੀਦਵਾਰ ਵੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਆ ਗਏ ਹਨ। ਜਦੋ ਕਿ ਸਤਾਧਾਰੀ ਆਮ ਆਦਮੀ ਪਾਰਟੀ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀ ਹੈ।

ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਗੁੰਜਨ ਸੂਦ 322 ਵੋਟਾਂ ਲੈਕੇ ਜੇਤੂ ਰਹੀ, ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਜੀਤ ਕੌਰ ਨੂੰ 226, ਅਜ਼ਾਦ ਉਮੀਦਵਾਰ ਪੂਨਮ ਸ਼ਰਮਾ ਨੂੰ 193, ਭਾਜਪਾ ਦੀ ਉਮੀਦਵਾਰ ਗੁਰਪ੍ਰੀਤ ਕੌਰ ਨੂੰ 64 ਵੋਟਾਂ, ਅਜ਼ਾਦ ਉਮੀਦਵਾਰ ਬਲਵਿੰਦਰ ਕੌਰ ਨੂੰ 41 ਵੋਟਾਂ, ਨੋਟਾਂ 09 ਅਤੇ 25 ਵੋਟਾਂ ਰੱਦ ਹੋਈਆਂ। ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਢਿੱਲੋਂ 564 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਪ੍ਰੀਤ ਕੌਰ ਨੂੰ 157 ਵੋਟਾਂ, ਅਜ਼ਾਦ ਉਮੀਦਵਾਰ ਗੁਰਵਿੰਦਰ ਸਿੰਘ ਮੌੜ ਨੂੰ 152 ਵੋਟਾਂ, ਭਾਜਪਾ ਉਮੀਦਵਾਰ ਸੁਖਵਿੰਦਰ ਸਿੰਘ ਨੂੰ 21 ਵੋਟਾਂ, ਨੋਟਾ 05 ਵੋਟਾਂ ਪ੍ਰਾਪਤ ਹੋਈਆਂ, ਵਾਰਡ 3 ਤੋਂ ਕਾਂਗਰਸੀ ਉਮੀਦਵਾਰ ਨੇਹਾ ਸ਼ਰਮਾ 360 ਵੋਟਾਂ ਲੈਕੇ ਜੇਤੂ ਰਹੇ, ਜਦੋਂ ਕਿ ਅਜ਼ਾਦ ਉਮੀਦਵਾਰ ਸਰਬਜੀਤ ਕੌਰ ਨੂੰ 281ਵੋਟਾਂ, ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਪ੍ਰੀਤ ਕੌਰ ਨੂੰ 129 ਵੋਟਾਂ, ਅਜ਼ਾਦ ਸੁਖਵਿੰਦਰ ਕੌਰ ਨੂੰ 25 ਵੋਟਾਂ, ਨੋਟਾ 02 ਅਤੇ 31 ਵੋਟਾਂ ਰੱਦ ਹੋਈਆਂ, ਵਾਰਡ 4 ਤੋਂ ਕਾਂਗਰਸੀ ਉਮੀਦਵਾਰ ਹਰਜੀਤ ਸਿੰਘ ਸੋਢੀ 401 ਵੋਟਾ ਲੈਕੇ ਜੇਤੂ ਰਹੇ ਜਦੋਂ ਕਿ ਅਜ਼ਾਦ ਉਮੀਦਵਾਰ ਪਰਮਿੰਦਰ ਸਿੰਘ ਕੰਗ ਨੂੰ 260 ਵੋਟਾਂ, ਅਜ਼ਾਦ ਉਮੀਦਵਾਰ ਅਮਰਿੰਦਰ ਸਿੰਘ ਨੂੰ 37 ਵੋਟਾਂ, ਭਾਜਪਾ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੂੰ 22 ਵੋਟਾਂ, ਨੋਟਾਂ 03 ਵੋਟਾਂ 11 ਵੋਟਾਂ ਰੱਦ ਹੋਈਆਂ, ਵਾਰਡ ਨੰਬਰ 5 ਤੋਂ ਅਜ਼ਾਦ ਉਮੀਦਵਾਰ ਸੁਰਿੰਦਰ ਕੌਰ 387 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਕਾਂਗਰਸੀ ਉਮੀਦਵਾਰ ਬਬੀਤਾ ਨੂੰ 366 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਮਨਦੀਪ ਕੌਰ ਨੂੰ 109 ਵੋਟਾਂ, ਭਾਜਪਾ ਦੀ ਉਮੀਦਵਾਰ ਕਾਜਲ ਨੂੰ 41 ਵੋਟਾਂ, ਨੋਟਾਂ 04, ਵੋਟਾਂ 30 ਵੋਟਾਂ ਰੱਦ ਹੋਈਆਂ, ਵਾਰਡ ਨੰਬਰ 6 ਤੋਂ ਅਜ਼ਾਦ ਉਮੀਦਵਾਰ ਮਨਦੀਪ ਸਿੰਘ ਬਾਜਵਾ 400 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਕਾਂਗਰਸੀ ਉਮੀਦਵਾਰ ਸੰਦੀਪ ਸੋਨੂੰ ਨੂੰ 199 ਵੋਟਾਂ ਅਜ਼ਾਦ ਉਮੀਦਵਾਰ ਗੁਰਜੰਤ ਸਿੰਘ ਨੂੰ 09 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੇਮ ਸਿੰਘ ਨੂੰ 07 ਵੋਟਾਂ, ਨੋਟਾਂ 05 ਵੋਟਾਂ 04 ਵੋਟਾਂ ਰੱਦ ਹੋਈਆਂ, ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਪਿੰਕੀ ਕੌਰ 536 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਆਪ ਦੀ ਉਮੀਦਵਾਰ ਸਰਵਜੀਤ ਕੌਰ ਨੂੰ 305 ਵੋਟਾਂ, ਭਾਜਪਾ ਦੀ ਕੁਸਮ ਨੂੰ 80, ਅਜ਼ਾਦ ਉਮੀਦਵਾਰ ਹਰਪ੍ਰੀਤ ਕੌਰ 01 ਵੋਟ, ਨੋਟਾਂ 1 ਵੋਟ 61 ਵੋਟਾਂ ਰੱਦ ਹੋਈਆਂ, ਵਾਰਡ ਨੰਬਰ 8 ਤੋਂ ਕਾਂਗਰਸੀ ਉਮੀਦਵਾਰ ਰਜੇਸ਼ ਕੁਮਾਰ ਸਿਸੋਦੀਆ 627 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਅਜ਼ਾਦ ਉਮੀਦਵਾਰ ਜਗਵਿੰਦਰ ਸਿੰਘ ਪੰਮੀ ਨੂੰ 599 ਵੋਟਾਂ, ਭਾਜਪਾ ਦੇ ਉਮੀਦਵਾਰ ਦਲਜੀਤ ਸਿੰਘ ਬਿੱਟੂ ਨੂੰ 52 ਵੋਟਾਂ ਤੇ ਅਜ਼ਾਦ ਉਮੀਦਵਾਰ ਕਾਂਤਾ ਦੇਵੀ ਨੂੰ 34 ਵੋਟਾਂ, ਨੋਟਾਂ 05 ਵੋਟਾਂ 26 ਵੋਟਾਂ ਰੱਦ ਹੋਈਆਂ, ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕਮਲਜੀਤ ਕੌਰ 420 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਅਜ਼ਾਦ ਉਮੀਦਵਾਰ ਰਾਜਵਿੰਦਰ ਕੌਰ ਨੂੰ 414 ਵੋਟਾਂ, ਭਾਜਪਾ ਦੀ ਉਮੀਦਵਾਰ ਊਸ਼ਾ ਰਾਣੀ ਨੂੰ 31 ਵੋਟਾਂ, ਆਪ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ 10 ਵੋਟਾਂ, ਨੋਟਾਂ ਨੂੰ 02 ਵੋਟਾਂ 38 ਵੋਟਾਂ ਰੱਦ ਹੋਈਆਂ। ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਦਲਜੀਤ ਕੌਰ 812 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਅਜ਼ਾਦ ਉਮੀਦਵਾਰ ਰਾਹੁਲ ਸ਼ਰਮਾ ਨੂੰ 109 ਵੋਟਾਂ, ਭਾਜਪਾ ਦੇ ਉਮੀਦਵਾਰ ਜਸਕਰਨ ਨੂੰ 23 ਵੋਟਾਂ, ਨੋਟਾ ਨੂੰ 04 ਵੋਟਾਂ 11 ਵੋਟਾਂ ਰੱਦ ਹੋਈਆਂ, ਵਾਰਡ ਨੰਬਰ 11 ਤੋਂ ਕਾਂਗਰਸੀ ਉਮੀਦਵਾਰ ਸਕਿੰਦਰ ਕੋਰ 803 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਅਜ਼ਾਦ ਉਮੀਦਵਾਰ ਅਰਚਨਾ ਸੂਦ ਨੂੰ 195 ਵੋਟਾਂ, ਨੋਟਾ 10 ਵੋਟਾਂ 16 ਵੋਟਾਂ ਰੱਦ ਹੋਈਆਂ। ਵਾਰਡ ਨੰਬਰ 12 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਪਾਲ ਸਿੰਘ ਜੌਲੀ 346 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਤਰਸੇਮ ਲਾਲ ਨੂੰ 262 ਵੋਟਾਂ, ਆਪ ਦੇ ਉਮੀਦਵਾਰ ਪਰਮਜੀਤ ਸਿੰਘ ਨੂੰ 63 ਵੋਟਾਂ, ਨੋਟਾ ਨੂੰ 06 ਵੋਟਾਂ 46 ਵੋਟਾਂ ਰੱਦ ਹੋਈਆਂ, ਵਾਰਡ ਨੰਬਰ 13 ਤੋਂ ਅਜ਼ਾਦ ਉਮੀਦਵਾਰ ਰਾਜਿੰਦਰ ਕੌਰ 497 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਕਾਂਗਰਸੀ ਉਮੀਦਵਾਰ ਬਾਲਾ ਨੂੰ 181 ਵੋਟਾਂ, ਭਾਜਪਾ ਦੀ ਉਮੀਦਵਾਰ ਪ੍ਰੀਤੀ ਨੂੰ 94 ਵੋਟਾਂ, ਆਪ ਦੀ ਉਮੀਦਵਾਰ ਦਿਲਜੋਤ ਕੌਰ ਨੂੰ 68 ਵੋਟਾਂ, ਨੋਟਾ 03 ਵੋਟਾਂ 06 ਵੋਟਾਂ ਰੱਦ ਹੋਈਆਂ, ਵਾਰਡ ਨੰਬਰ 14 ਤੋਂ ਕਾਂਗਰਸੀ ਉਮੀਦਵਾਰ ਹਰਜਿੰਦਰ ਸਿੰਘ ਛਿੱਬਰ 504 ਵੋਟਾਂ ਲੈਕੇ ਜੇਤੂ ਰਹੇ ਜਦੋਂ ਕਿ ਆਪ ਦੇ ਉਮੀਦਵਾਰ ਨਵਦੀਪ ਸਿੰਘ ਟੋਨੀ ਨੂੰ 442 ਵੋਟਾਂ, ਅਜ਼ਾਦ ਉਮੀਦਵਾਰ ਅਮਰਜੀਤ ਸਿੰਘ ਲੱਲਾ ਨੂੰ 181 ਵੋਟਾਂ, ਨੋਟਾ ਨੂੰ 09 ਵੋਟਾਂ, 14 ਵੋਟਾਂ ਰੱਦ ਹੋਈਆਂ ਅਤੇ ਵਾਰਡ ਨੰਬਰ 15 ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਖਟੜਾ 539 ਵੋਟਾਂ ਲੈਕੇ ਜੇਤੂ ਰਹੇ ਅਤੇ ਕਾਂਗਰਸੀ ਉਮੀਦਵਾਰ ਸੰਗਤ ਸਿੰਘ ਭਾਮੀਆਂ ਨੂੰ 470 ਵੋਟਾਂ, ਨੋਟਾ ਨੂੰ 07 ਵੋਟਾਂ 12 ਵੋਟਾਂ ਰੱਦ ਹੋਈਆਂ।
