ਸੁਖਬੀਰ ਦੀ ਆਪ ਦੇ ਮੰਤਰੀਆਂ, ਵਿਧਾਇਕਾਂ ਨੂੰ ਅਪੀਲ ਮੁੱਖ ਮੰਤਰੀ ਦਾ ਛੱਡ ਦਿਓ ਸਾਥ

ਚੰਡੀਗੜ੍ਹ 23 ਜੂਨ (ਖ਼ਬਰ ਖਾਸ ਬਿਊਰੋ)

ਗੁਰੂ-ਦੋਖੀ ਤੇ ਖ਼ਾਲਸਾ ਪੰਥ ਵਿਰੋਧੀ ਭਗਵੰਤ ਮਾਨ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਝੂਠਾ ਸਾਬਤ ਕਰਨ ਲਈ ਜੋ ਝੂਠੀਆਂ ਲੈਬ ਰਿਪੋਰਟਾਂ ਬਣਵਾਈਆਂ ਗਈਆਂ ਉਹਨਾਂ ਦੇ ਪਿੱਛੇ ਦੀ ਸੱਚਾਈ ਇਨ੍ਹਾਂ ਵੀਡੀਓ ਰਾਹੀਂ ਸਾਫ਼ ਹੋ ਗਈ ਹੈ ਜਿੱਥੇ ਲੁਧਿਆਣਾ ਪੁਲਿਸ ਕਮਿਸ਼ਨਰ  ਤੇ ਐੱਸ.ਪੀ. ਸਾਇਬਰ ਕ੍ਰਾਈਮ ਵੱਲੋਂ ਗੁਰੂਗ੍ਰਾਮ ਦੇ ਇੱਕ ਵੱਡੇ ਹੋਟਲ ਵਿੱਚ ਜਾਅਲੀ ਫੋਰੈਂਸਿਕ ਲੈਬ ਮਾਹਿਰ ਨਾਲ ਮੁਲਾਕਾਤ ਕਰਕੇ ਉਸ ਨੂੰ ਪੈਸਿਆਂ ਬਦਲੇ ਝੂਠੀਆਂ ਰਿਪੋਰਟਾਂ ਬਣਾ ਕੇ ਦੇਣ ਦੀ ਸੌਦੇਬਾਜ਼ੀ ਕੀਤੀ ਗਈ।

ਹੋਰ ਪੜ੍ਹੋ 👉  ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਸਿਰਫ਼ ਭਾਸ਼ਣਾਂ ਤੱਕ ਸੀਮਤ ਰਿਹਾ : ਕਾਂਗਰਸ

ਜਿੱਥੇ ਮੈਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਦਾ ਉੱਥੋਂ ਦੇ ਥਾਣੇ ਵਿੱਚ ਪਰਚਾ ਦਰਜ ਕਰਨ ‘ਤੇ ਧੰਨਵਾਦ ਕਰਦਾ ਹਾਂ, ਉੱਥੇ ਹੀ ਅਪੀਲ ਵੀ ਕਰਦਾ ਹਾਂ ਕਿ ਗੁਰੂ ਸਹਿਬਾਨ ਦਾ ਸਤਿਕਾਰ ਕਰਦੇ ਹੋਏ ਇਹਨਾਂ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਸਾਰੇ ਸਬੂਤ ਸਾਹਮਣੇ ਆਉਣ ਤੋਂ ਬਾਅਦ, ਇਸ ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ ਭਗਵੰਤ ਮਾਨ ਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਅਤੇ ਨਾਲ ਹੀ ਸੰਬੰਧਿਤ ਪੁਲਿਸ ਅਧਿਕਾਰੀਆਂ ਦੀ ਨੌਕਰੀ ਤੋਂ ਬਰਖ਼ਾਸਤਗੀ ਦੀ ਵੀ ਮੈਂ ਮੰਗ ਕਰਦਾ ਹਾਂ।

ਹੋਰ ਪੜ੍ਹੋ 👉  ਥਾਣੇਦਾਰ ਦੀ ਕੱਢੀ ਥਾਣੇਦਾਰੀ, ਤਿੰਨ ਦਿਨ ਦਾ ਮਿਲਿਆ ਪੁਲਿਸ ਰਿਮਾਂਡ

ਇਸ ਗੁਰੂ ਦੋਖੀ ਭਗਵੰਤ ਮਾਨ ਖ਼ਿਲਾਫ਼ ਗੁਰੂ ਸਾਹਿਬਾਨ ਅਤੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦਾ ਘੋਰ ਨਿਰਾਦਰ ਕਰਨ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੰਗਾਰਨ, ਸੰਗਤ ਸਾਹਮਣੇ ਝੂਠੀਆਂ ਰਿਪੋਰਟਾਂ ਪੇਸ਼ ਕਰਨ, ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸੰਗੀਨ ਜੁਰਮ ਲਈ ਵਰਤਣ ਕਰਕੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਵੀ ਦਰਜ ਕੀਤਾ ਜਾਣਾ ਬਣਦਾ ਹੈ।

ਇਸ ਦੇ ਨਾਲ ਹੀ ਪੰਜਾਬ ਕੈਬਿਨੇਟ ਦੇ ਮੰਤਰੀ ਹਰਪਾਲ ਚੀਮਾ, ਜਿਸਨੇ ਪਹਿਲਾਂ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਬਚਾਉਣ ਲਈ ਵਕਾਲਤ ਕੀਤੀ ਅਤੇ ਅਤੇ ਹੁਣ ਉਹ ਭਗਵੰਤ ਮਾਨ ਲਈ ਵੀ ਉਹੀ ਕੰਮ ਕਰ ਰਿਹਾ ਸੀ, ਅਤੇ ਉਸਦੇ ਸਾਥੀ ਅਮਨ ਅਰੋੜਾ ਨੂੰ ਅਸਤੀਫ਼ਾ ਦੇਕੇ ਪੰਥ ਤੋਂ ਆਪਣੇ ਕੀਤੇ ਗੁਨਾਹ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।

ਹੋਰ ਪੜ੍ਹੋ 👉  ਭਾਜਪਾਈਆਂ ਨੇ ਜਲੰਧਰ ਵਿਚ ਫੇਰਿਆ ਝਾੜੂ

ਅੱਜ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਅਪੀਲ ਵੀ ਕਰਦਾ ਹਾਂ ਕਿ ਇਸ ਗੁਰੂ ਦੋਖੀ ਅਤੇ ਪੰਥ ਵਿਰੋਧੀ ਦਾ ਸਾਥ ਛੱਡ ਕੇ ਆਪਣੇ ਅਹੁਦਿਆਂ ਦੇ ਲਾਲਚ ਨੂੰ ਤਿਆਗ ਕੇ ਅਸਤੀਫ਼ੇ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ।

Leave a Reply

Your email address will not be published. Required fields are marked *