ਮੋਢੇ ਨਾਲ ਮੋਢਾ ਜੋੜਕੇ ਬੈਠੇ, ਪਰ ਨਹੀਂ ਨਿਕਲੀਆਂ ਮਨਾਂ ਚੋ ਦੂਰੀਆਂ

ਚੰਡੀਗੜ 23 ਜੁਲਾਈ (ਖ਼ਬਰ ਖਾਸ ਬਿਊਰੋ)

ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ ਖਤਮ ਕਰਨ ਅਤੇ ਨੇਤਾਵਾਂ ਦੇ ਮਨਾ ਵਿਚ ਪਈਆਂ ਦੂਰੀਆਂ ਨੂੰ ਖ਼ਤਮ ਕਰਨ ਲਈ ਹਾਈਕਮਾਨ ਨੇ ਪੰਜਾਬ ਦੇ ਨੇਤਾਵਾਂ ਨੂੰ ਇਕ ਮੰਚ ’ਤੇ ਇਕੱਠੇ ਤਾਂ ਕਰ ਦਿੱਤਾ ਪਰ ਉਹਨਾਂ ਦੇ ਮਨਾਂ ਵਿਚ ਪਈਆਂ ਦੂਰੀਆਂ ਖ਼ਤਮ ਨਹੀਂ ਹੋ ਸਕੀਆਂ।ਇੰਦਰਾ ਭਵਨ ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ਵਿਚ ਪਾਰਟੀ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੋਲ ਕੋਲ ਬਿਠਾ ਦਿੱਤਾ ਭਾਵ ਉਹ ਮੋਢੇ ਨਾਲ ਮੋਢਾ ਜੋੜਕੇ ਬੈਠੇ ਰਹੇ ਪਰ ਦੱਸਿਆ ਜਾਂਦਾ ਕਿ ਦੋਵਾਂ ਵਿਚ ਬਹੁਤੀ ਕੋਈ ਗੱਲਬਾਤ ਨਹੀਂ ਹੋਈ। ਉਂਝ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇੇਸ਼ ਬਘੇਲ ਆਪਣੀ ਵਿਉਂਤੀ ਰਣਨੀਤੀ ਤਹਿਤ ਸਾਰੇ ਰੁੱਸੇ ਆਗੂਆਂ ਨੂੰ ਇਕ ਥਾਂ ਬਿਠਾਉਣ ਵਿਚ ਕਾਮਯਾਬ ਹੋਏ ਹਨ।

ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨੇ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪਿਛਲੇ ਦਿਨਾਂ ਦੌਰਾਨ ਗਠਿਤ ਕੀਤੀਆਂ ਵੱਖ ਵੱਖ ਕਮੇਟੀਆਂ ਦੇ ਚੇਅਰਮੈਨਾਂ ਅਤੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਸੀ। ਇਹ ਮੀਟਿੰਗ ਪਹਿਲਾਂ ਮੰਗਲਵਾਰ ਨੂੰ ਹੋਣੀ ਸੀ ਪਰ ਪ੍ਰਧਾਨ ਮੰਤਰੀ ਨਿਵਾਸ ਦੇ ਸਾਹਮਣੇ ਕਾਂਗਰਸ ਵਲੋਂ ਦਿੱਤੇ ਗਏ ਧਰਨੇ ਕਾਰਨ ਦਿ੍ਲੀ ਪੁਲਿਸ ਨੇ ਬਹੁਤ ਸਾਰੇ ਆਗੂਆਂ,ਲੋਕ ਸਭਾ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ,।  ਸਿੱਟੇ ਵਜੋਂ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ।

ਹੋਰ ਪੜ੍ਹੋ 👉  ਪੀ.ਏ.ਯੂ. ਨੇ ਜਲੰਧਰ ਦੀ ਕੰਪਨੀ ਨਾਲ ਮੋਟੇ ਅਨਾਜਾਂ ਦੀ ਪ੍ਰੋਸੈਸਿੰਗ ਅਤੇ ਵਿਕਰੀ ਲਈ ਸਮਝੌਤਾ ਕੀਤਾ

ਇੱਥੇ ਦੱਸਿਆ ਜਾਂਦਾ ਹੈ ਕਿ ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਬਣਾਏ ਜਾਣ ਤੋਂ ਖਫ਼ਾ ਹੋਏ ਆਗੂਆਂ ਦਾ  ਕਹਿਣਾ ਸੀ ਕਿ  ਉਹ ਉਸ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ ਜਿਸ ਵਿਚ ਰਾਜਾ ਵੜਿੰਗ ਸ਼ਾਮਲ ਹੋਣਗੇ, ਪਰ ਭੁਪੇਸ਼ ਬਘੇਲ ਨੇ ਅਜਿਹੀ ਸਿਆਸੀ ਖੇਡ  ਖੇਡੀ ਕਿ ਚਰਨਜੀਤ ਸਿੰਘ ਚੰਨੀ ਤੇ ਰਾਜਾ ਵੜਿੰਗ ਮੋਢੇ ਨਾਲ ਮੋਢਾ ਜੋੜਕੇ ਬੈਠੇ ਨਜ਼ਰ ਆਏ।ਜਿਹੜੇ ਆਗੂਆਂ ਨੇ ਪਿਛਲੇ ਦਿਨਾਂ ਦੌਰਾਨ ਵੜਿੰਗ ਤੋਂ ਮੂੰਹ ਮੋੜੇ ਹੋਏ ਸਨ ਉਹ ਸਾਰੇ ਮੀਟਿੰਗ ਵਿਚ ਹਾਜ਼ਰ ਸਨ।

ਇਹਨਾਂ ਨੂੰ ਮਿਲਿਆ ਸੀ ਮੀਟਿੰਗ ਦਾ ਸੱਦਾ

ਮੀਟਿੰਗ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਰੰਧਾਵਾ, ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੇ ਚੇਅਰਮੈਨ ਵਿਜੇ ਇੰਦਰ ਸਿੰਗਲਾ, ਕੋਰ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ, ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਅਤੇ ਤਿੰਨ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜੀਆਂ, ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ, ਡਾ. ਧਰਮਵੀਰ ਗਾਂਧੀ,ਓ.ਪੀ. ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਆਨੰਦ ਸਿੰਘ ਸੈਣੀ ਅਤੇ ਭਾਰਤ ਭੂਸ਼ਣ ਆਸ਼ੂ ਗੁਰਜੀਤ ਸਿੰਘ ਔਜਲਾ, ਪ੍ਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਅਤੇ ਸੁਖਵਿੰਦਰ ਸਿੰਘ ਸਰਕਾਰੀਆ, ਕੈਪਟਨ ਸੰਦੀਪ ਸੰਧੂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ।

ਹੋਰ ਪੜ੍ਹੋ 👉  15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਦੋ ਗ੍ਰਿਫ਼ਤਾਰ

ਬਘੇਲ ਨੇ ਕਿਹਾ

ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨੇ ਕਿਹਾ ਕਿ ਅੱਜ ਪਾਰਟੀ ਦੇ ਸੰਗਠਨ ਸਕੱਤਰ ਕੇ.ਸੀ ਵੈਣੁਗੋਪਾਲ ਦੀ ਅਗਵਾਈ ਹੇਠ ਮੀਟਿੰਗ ਹੋਈ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ  ਵਿਧਾਨ ਸਭਾ ਚੋਣਾਂ, ਪਾਰਟੀ ਦੀ ਰਣਨੀਤੀ ਅਤੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਹੈ। ਭੁਪੇਸ਼ ਬਘੇਲ ਨੇ ਕਿਹਾ ਕਿ ਟੀਮ ਪੰਜਾਬ ਇਕਜੁਟਤਾ ਨਾਲ ਲੜ਼ੇਗੀ ਅਤੇ ਜਿੱਤੇਗੀ।
ਉਹਨਾਂ  ਕਿਹਾ ਕਿ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ, ਰਾਹੁਲ ਗਾਂਧੀ, ਮਲਿਕਾ ਅਰਜਨ ਖੜਗੇ ਤੇ ਪ੍ਰਿਅੰਕਾ ਵਾਡਰਾ ਤੋ ਸਮਾਂ ਲੈ ਕੇ ਮੁਹਿੰਮ ਆਰੰਭ ਕੀਤੀ ਜਾਵੇਗੀ। ਪੰਜਾਬ ਵਿਚ ਚੋਣ ਮੁਹਿੰਮ ਆਰੰਭਣ ਲਈ ਪਾਰਟੀ ਵਿਚ ਇਕਜੁਟਤਾ ਦਿਖਾਉਣ ਲਈ ਸਾਰੇ ਆਗੂਆਂ ਨੂੰ ਨਾਲ ਲੈ ਕੇ ਬੱਸ ਯਾਤਰਾ ਵੀ ਕੱਢ ਸਕਦੀ ਹੈ ਅਤੇ ਰੈਲੀਆਂ, ਮੀਟਿੰਗਾ, ਜਨ ਸਭਾਵਾਂ ਵੀ ਕਰ ਸਕਦੀ ਹੈ। ਦੋਵੇ ਵਿਕਲਪ ਪਾਰਟੀ ਕੋਲ ਹੈ ਪਰ ਇਹ ਸਚ ਹੈ ਕਿ ਰਾਹੁਲ ਗਾਂਧੀ ਪੰਜਾਬ ਆਉਣਗੇ ਤੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।

ਹੋਰ ਪੜ੍ਹੋ 👉  ਵੜਿੰਗ ਨੇ ਗੈਂਗਸਟਰਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨ ਤੇ ਕੇਜਰੀਵਾਲ ਤੋਂ ਪੁੱਛੇ ਸਵਾਲ

Leave a Reply

Your email address will not be published. Required fields are marked *