ਚੰਡੀਗੜ੍ਹ 26 ਅਪ੍ਰੈਲ( ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲੈਂਦੇ ਆ ਕਿਹਾ ਕਿ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਕ੍ਰਿਕਟਰ ਹਰਭਜਨ ਸਿੰਘ ਉਦਯੋਗਪਤੀ ਅਸ਼ੋਕ ਮਿੱਤਲ ਅਤੇ ਰਜਿੰਦਰ ਗੁਪਤਾ ਪੰਜਾਬ ਦੇ ਗੱਦਾਰ ਨਹੀਂ ਸਗੋਂ ਗੱਦਾਰ ਤੁਸੀਂ ਖੁਦ ਹੋ ਜਿਨਾਂ ਨੇ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਸਬਜਬਾਗ ਦਿਖਾ ਕੇ ਫੇਰ ਪੰਜਾਬ ਨੂੰ ਦਿੱਲੀ ਵਾਲਿਆਂ ਹੱਥ ਵੇਚ ਕੇ ਗੱਦਾਰੀ ਕੀਤੀ ਹੈ l
ਮਜੀਠੀਆ ਨੇ ਕ੍ਰਿਕਟਰ ਹਰਭਜਨ ਸਿੰਘ ਅਤੇ ਉਦਯੋਗਪਤੀ ਅਸ਼ੋਕ ਮਿੱਤਲ ਦੀ ਸੁਰਖਿਆ ਵਾਪਸ ਲੈਕੇ ਉਨ੍ਹਾਂ ਦੀ ਜਾਨ ਖਤਰੇ ਪਾਉਣ ਵਾਲੇ ਮੁੱਖ ਮੰਤਰੀ ਅਤੇ ਆਪ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਬੇਹਦ ਸ਼ਰਮਨਾਕ ਹੈ ਕਿ ਜਦੋਂ ਤੱਕ ਇਹ ਸਾਰੇ ਲੋਕ ਆਮ ਆਦਮੀ ਪਾਰਟੀ ਵਿੱਚ ਸਨ ਤਾਂ ਇਹਨਾਂ ਦੀ ਜਾਨ ਨੂੰ ਵੱਡਾ ਖਤਰਾ ਸੀ ਤੇ ਇਹਨਾਂ ਨੂੰ ਵੱਡੇ ਪੱਧਰ ਤੇ ਸੁਰੱਖਿਆ ਦਿੱਤੀ ਗਈ ਸੀ ਅਤੇ ਜਦੋਂ ਇਹ ਤੁਹਾਡੀਆਂ ਘਟੀਆਂ ਨੀਤੀਆਂ ਤੇ ਗੰਦੀ ਨੀਤੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਤਾਂ ਹੁਣ ਇਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਰਹੀ l ਉਨ੍ਹਾਂ ਕਿਹਾ ਕਿ ਗੱਦਾਰਾਂ ਦੇ ਗੱਦਾਰ, ਠੱਗਾਂ ਦੇ ਸਰਦਾਰ ਜੋੜੀ ਨੇ ਪੰਜਾਬੀਆਂ ਨੂੰ ਰੰਗਲੇ ਪੰਜਾਬ ਦੇ ਸਬਜ਼ਬਾਗ ਦਿਖਾ ਕੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਜਿਸ ਲਈ ਪੰਜਾਬੀ ਇਹਨਾਂ ਨੌਸਰਬਾਜਾਂ ਨੂੰ ਕਦੇ ਮਾਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਇਸ਼ਾਰੇ ਤੇ ਭਾਜਪਾ ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਬਦਨਾਮ ਕਰਨ ਲਈ ਉਹਨਾਂ ਖਿਲਾਫ ਪ੍ਰਦਰਸ਼ਨ ਕਰਵਾ ਰਹੇ ਹਨ ਜਦਕਿ ਪੰਜਾਬ ਦੇ ਲੋਕਾਂ ਨੂੰ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ‘ਚ ਜਾਣ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਉਹ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਨਹੀਂ ਜਿਤਾਇਆ ਸੀ ਸਗੋਂ ਆਮ ਆਦਮੀ ਪਾਰਟੀ ਨੇ ਪੈਸੇ ਲੈਕੇ ਇਹ ਸਾਰੇ ਰਾਜ ਸਭਾ ਭੇਜੇ ਸਨ l
ਉਨ੍ਹਾਂ ਕਿਹਾ ਕਿ *ਪੰਜਾਬ ਦੇ ਖਜਾਨੇ ਨੂੰ ਦਿੱਲੀ ਵਾਲਿਆਂ ‘ਤੇ ਲੁਟਾ ਕੇ ਪੰਜਾਬ ਨੂੰ ਕੰਗਾਲ ਕਰਨ ਵਾਲੇ ਸਤੌਜ ਦਾ ਠੱਗ ਅਤੇ ਦਿੱਲੀ ਦਾ ਨੌਸਰਬਾਜ਼ ਪੰਜਾਬ ਦੇ ਅਸਲ ਗੱਦਾਰ ਹਨ l ਉਹਨਾਂ ਕਿਹਾ ਕਿ ਅੱਜ ਗੰਦੀ ਸਿਆਸਤ ਕਰਦੇ ਹੋਏ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਚੁੱਕੇ ਸ਼ਰਾਬੀ, ਕਬਾਬੀ ਅਤੇ ਬੇਸਮਝ ਮੁੱਖ ਮੰਤਰੀ ਨੇ ਪੰਜਾਬ ਦੀ ਇੱਜ਼ਤ, ਖਜਾਨਾ ਅਤੇ ਸਰੋਤ ਦਾਅ ‘ਤੇ ਲਾਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ l ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਗੌਰਵ ਯਾਦਵ ਤੇ ਵਰਦਿਆਂ ਉਨ੍ਹਾਂ ਕਿਹਾ ਕਿ ਕੱਚਾ ਡੀਜੀਪੀ ਗੌਰਵ ਯਾਦਵ ਪੰਜਾਬ ਦਾ ਖਾਕੇ ਪੰਜਾਬ ਨਾਲ ਹੀ ਗੱਦਾਰੀ ਕਰਨ ਉੱਤੇ ਲੱਗਿਆ ਕਿਹਾ ਹੈ ਜਦਕਿ ਇਸਦਾ ਫਰਜ਼ ਹੈ ਕਿ ਪੰਜਾਬੀਆਂ ਨੂੰ ਬਚਾਉਣ ਵਾਲੀ ਪੱਕੀ ਗੱਲ ਕਰਦੇ ਹੋਏ ਪੰਜਾਬ ਪ੍ਰਤੀ ਆਪਣੀ ਕੁਝ ਤਾਂ ਵਫਾਦਾਰੀ ਦਿਖਾਵੇ l
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਸੇ ਤਰ੍ਹਾਂ ਬੇਸ਼ਰਮੀ ਨਾਲ ਗੰਦੀ ਸਿਆਸਤ ਉੱਤੇ ਉਤਰ ਆਈ ਹੈ ਜਿਸ ਤਰ੍ਹਾਂ *ਪਹਿਲਾਂ ਗੰਦੀ ਸਿਆਸਤ ਕਰਦੇ ਹੋਏ ਸਰੁੱਖਿਆ ਹਟਾ ਕੇ ਸਿੱਧੂ ਮੂਸੇਵਾਲੇ ਦਾ ਸਿਆਸੀ ਕਤਲ ਕਰਵਾਇਆ ਗਿਆ ਸੀ l ਉਹਨਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੱਚੇ ਡੀਜੀਪੀ ਨੂੰ ਸਵਾਲ ਕੀਤਾ ਕਿ ਕੀ ਹੁਣ ਹਰਭਜਨ ਸਿੰਘ ਅਤੇ ਹੋਰਾਂ ਨਾਲ ਵੀ ਤੁਸੀਂ ਉਹੀ ਕੁਝ ਕਰਨਾ ਚਾਹੁੰਦੇ ਹੋ ! ਉਹਨਾਂ ਕਿਹਾ ਕਿ ਭਗਵੰਤ ਮਾਨ ਅਤੇ ਡੀਜੀਪੀ ਨੇ ਜਿਸ ਤਰ੍ਹਾਂ ਗੰਦੀ ਸਿਆਸਤ ਕਰਦੇ ਪੰਜਾਬ ਦਾ ਮਾਣ ਕ੍ਰਿਕਟਰ ਹਰਭਜਨ ਸਿੰਘ, ਉਦਯੋਗਪਤੀ ਅਸ਼ੋਕ ਮਿੱਤਲ ਅਤੇ ਰਜਿੰਦਰ ਗੁਪਤਾ ਦੇ ਘਰ ਦੇ ਬਾਹਰ ਖੁਦ ਸਾਜਿਸ਼ ਨਾਲ ਗੱਦਾਰ ਲਿਖਵਾਇਆ ਅਤੇ ਪੁਲਿਸ ਖੜੀ ਮੌਕ ਦਰਸ਼ਕ ਬਣ ਕੇ ਡਰਾਮਾ ਖੁਦ ਕਰਵਾਉਂਦੀ ਰਹੀ ਤੇ ਅਜਿਹਾ ਕਰਕੇ ਇਹਨਾਂ ਸ਼ਖਸ਼ੀਅਤਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਗਿਆ ਜੋ ਬੇਹਦ ਮੰਦਭਾਗਾ ਤੇ ਸ਼ਰਮਨਾਕ ਹੈ l
ਉਹਨਾਂ ਕਿਹਾ ਕਿ ਭਗਵੰਤ ਮਾਨ ਅਤੇ ਉਸਦੇ ਦਿੱਲੀ ਵਾਲੇ ਠੱਗਾਂ ਨੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਚਾਹੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੂੰ ਬਦਨਾਮ ਕਰਨ ਲਈ ਖੋਜੀਆਂ ਸਾਜ਼ਿਸ਼ਾਂ ਰਚ ਕੇ ਇਹ ਕਿਹਾ ਸੀ ਕਿ ਇਹਨਾਂ ਸਰਕਾਰਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਪਰ ਇਹਨਾਂ ਨੌਸਰ ਬਾਜਾਂ ਨੇ ਪੰਜਾਬ ਨੂੰ ਵੱਡੇ ਵੱਡੇ ਸਬਜਬਾਗ ਦਿਖਾ ਕੇ ਰੰਗਲੇ ਪੰਜਾਬ ਦੇ ਸੁਫਨੇ ਦਿਖਾ ਕੇ ਪੰਜਾਬ ਨੂੰ ਹਰ ਪੱਖੋਂ ਕਮਜ਼ੋਰ ਕੰਗਾਲ ਅਤੇ ਅਪਮਾਨਿਤ ਕੀਤਾ ਹੈ ਉਹਨਾਂ ਕਿਹਾ ਕਿ ਕੋਈ ਇੱਕ ਅਜਿਹਾ ਵਾਧਾ ਭਗਵੰਤ ਮਾਨ ਦੱਸੇ ਜੋ ਸੱਤਾ ਚਾਉਣ ਤੋਂ ਬਾਅਦ ਇਹਨਾਂ ਵੱਲੋਂ ਪੂਰਾ ਕੀਤਾ ਗਿਆ ਹੈ ਕਿਉਂਕਿ ਸੱਤਾ ਚ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਪੰਜਾਬ ਚ ਚੜਿਆ ਕਰਜ਼ਾ ਉਤਾਰਿਆ ਜਾਵੇਗਾ ਪੰਜਾਬ ਸਿਰ ਇੱਕ ਪੈਸਾ ਘਰ ਜਾ ਨਹੀਂ ਚੜਾਉਣ ਦਿੱਤਾ ਜਾਵੇਗਾ। ਪੰਜਾਬ ਵਿੱਚੋਂ ਵੀਆਈਪੀ ਕਲਚਰ ਖਤਮ ਕੀਤਾ ਜਾਵੇਗਾ, ਪੰਜਾਬ ਚੋਂ ਨਸ਼ੇ, ਗੈਂਗਸਟਰ ਅਤੇ ਬੇਰੋਜ਼ਗਾਰੀ ਖਤਮ ਕੀਤੀ ਜਾਵੇਗੀ ਪਰ ਇਹ ਸਭ ਕੁਝ ਕਰਨ ਦੀ ਬਜਾਏ ਪੰਜਾਬ ਉੱਤੇ ਬੇਤਹਾਸ਼ਾ ਕਰਜਾ ਚੜਾ ਕੇ ਪੰਜਾਬ ਨੂੰ ਦਿੱਲੀ ਵਾਲਿਆਂ ਕੋਲ ਗਿਰਵੀ ਰੱਖ ਕੇ ਪੰਜਾਬ ਦਾ ਬੇੜਾ ਕਰ ਦਿੱਤਾ ਗਿਆ l
ਉਹਨਾਂ ਕਿਹਾ ਕਿ ਪੰਜਾਬ ਚ ਅੱਜ ਭਰਿਸ਼ਟਾਚਾਰ ਹੱਦਾਂ ਬੰਨੇ ਟੱਪ ਗਿਆ ਹੈ ਸਗੋਂ ਆਮ ਆਦਮੀ ਪਾਰਟੀ ਦੇ ਮੰਤਰੀ ਦਿੱਲੀ ਵਾਲੇ ਇਹਨਾਂ ਦੇ ਆਕਾ ਅਤੇ ਸਾਰੇ ਵਿਧਾਇਕ ਰੱਜ ਕੇ ਭ੍ਰਿਸ਼ਟਾਚਾਰ ਕਰਨ ਉੱਤੇ ਲੱਗੇ ਹੋਏ ਹਨ ਪਰ ਮੁੱਖ ਮੰਤਰੀ ਉਹਨਾਂ ਦੀ ਰਹਿਨੁਮਾਈ ਕਰਦਾ ਹੋਇਆ ਇਸ ਪ੍ਰਸਤੀ ਵਿੱਚ ਲੱਗਿਆ ਹੋਇਆ ਹੈ। ਉਹਨਾਂ ਕਿਹਾ ਕਿ ਵੀਆਈਪੀ ਕਲਚਰ ਖਤਮ ਕਰਨ ਦੇ ਦਾਅਵੇ ਕਰਨ ਵਾਲਾ ਮੁੱਖ ਮੰਤਰੀ ਜੋ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਸੀ ਕਿ ਜੇਕਰ ਤੁਹਾਨੂੰ ਇਨੀ ਵੱਡੀ ਸੁਰੱਖਿਆ ਦੀ ਜਰੂਰਤ ਹੈ ਤਾਂ ਮੁਰਗੀ ਖਾਨਾ ਖੋਲ ਲਓ ਤਾਂ ਹੁਣ ਹਜ਼ਾਰਾਂ ਗੰਨਮੈਨਾਂ ਵਿੱਚ ਕਿਉਂ ਘਿਰਿਆ ਰਹਿੰਦਾ ਹੈ ਅਤੇ ਇਸ ਦੇ ਇਲਾਵਾ ਦਿੱਲੀ ਤੋਂ ਆਏ ਠੱਗਾਂ ਨੂੰ, ਜਿੰਨਾ ਨੂੰ ਇੱਕ ਬੰਦਾ ਵੀ ਪਛਾਣ ਨਹੀਂ ਸਕਦਾ ਉਹਨਾਂ ਨੂੰ ਵੀ ਵੱਡੀ ਸੁਰੱਖਿਆ ਦੇ ਕੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਹੈ l
ਮੁੱਖ ਮੰਤਰੀ ਦਾ ਪੂਰਾ ਪਰਿਵਾਰ ਵੱਡੀ ਸੁਰੱਖਿਆ ਛੱਤਰੀ ਹੇਠ ਘੁੰਮਦਾ ਹੈ। ਮੁੱਖ ਮੰਤਰੀ ਦਿੱਲੀ ਵਾਲੇ ਕਾਵਾਂ ਅਤੇ ਆਪਣੇ ਕਰੀਬੀਆਂ ਨੂੰ ਮੌਜ ਮਸਤੀਆਂ ਕਰਾਉਣ ਲਈ ਮਹਿੰਗੇ ਹਵਾਈ ਝੂੰਟੇ ਅਤੇ ਵਿਦੇਸ਼ੀ ਸ਼ਹਿਰਾਂ ਵਿਚ ਮੌਜਾਂ ਉੱਤੇ ਲੱਗਿਆ ਹੋਇਆ ਹੈ l ਮੁੱਖ ਮੰਤਰੀ ਅਤੇ ਉਸਦੇ ਦਿੱਲੀ ਵਾਲੇ ਆਕਾ ਅਰਵਿੰਦ ਕੇਜਰੀਵਾਲ ਨੇ 10 ਮਿੰਟ ਦਾ ਸਫਰ ਕਰਨਾ ਹੁੰਦਾ ਹੈ। ਤਾਂ ਲੱਖਾਂ ਰੁਪਏ ਖਰਚ ਕੇ ਹਵਾਈ ਜਹਾਜ਼ ਵਰਤੇ ਜਾ ਰਹੇ ਹਨ ਉਹ ਇਹਨਾਂ ਦੀ ਆਪਣੀ ਜੇਬ ਚੋਂ ਨਹੀਂ ਸਗੋਂ ਪੰਜਾਬ ਦੇ ਲੋਕਾਂ ਦੇ ਦਿੱਤੇ ਟੈਕਸ ਵਾਲੇ ਖਜ਼ਾਨੇ ਵਿੱਚੋਂ ਖਰਚੇ ਜਾ ਰਹੇ ਹਨ l ਪੰਜਾਬ ਵਿੱਚ ਸਿਆਸਤਦਾਨਾਂ ਸਮੇਤ ਉਦਯੋਗਪਤੀਆਂ ਤੇ ਹਰ ਆਮ ਵਿਅਕਤੀ ਨੂੰ ਫਰੌਤੀ ਦੀਆਂ ਕਾਲਾਂ ਆ ਰਹੀਆਂ ਹਨ ਜਾਂ ਸਰਕਾਰ ਵੱਲੋਂ ਵਰਤੇ ਜਾ ਰਹੇ ਗੈਂਗਸਟਰਾਂ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਪਰ ਕੱਚਾ ਡੀਜੀਪੀ ਅਤੇ ਮੁੱਖ ਮੰਤਰੀ ਬੈਠ ਕੇ ਤਮਾਸ਼ਾ ਦੇਖ ਰਹੇ ਹਨ l ਕਾਨੂੰਨ ਵਿਵਸਥਾ ਦਾ ਪੰਜਾਬ ਵਿੱਚ ਜਨਾਜ਼ਾ ਨਿਕਲ ਚੁੱਕਿਆ ਹੈ ਕਰਜ਼ਾ ਹੱਦਾਂ ਬੰਨੇ ਟੱਪ ਗਿਆ ਹੈ ਪੰਜਾਬ ਦੇ ਲੋਕ ਬਿਜਲੀ ਲਈ ਤਰਸ ਰਹੇ ਹਨ ਅਤੇ ਇਹ ਪੰਜਾਬ ਨੂੰ ਰੰਗਲਾ ਬਣਾਉਣ ਦੀਆਂ ਝੂਠੀਆਂ ਕਹਾਣੀਆਂ ਸੁਣਾ ਕ ਗੁਮਰਾਹ ਕਰ ਰਹੇ ਹਨ l
ਉਹਨਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਕਰੋੜਾਂ ਅਰਬਾਂ ਰੁਪਏ ਆਪਣੀ ਝੂਠੀ ਇਸ਼ਤਿਹਾਰ ਜੀ ਉੱਤੇ ਦੇਸ਼ ਭਰ ਦੇ ਹੋਰ ਸੂਬਿਆਂ ਵਿੱਚ ਲਗਾ ਦਿੱਤੇ ਜਦਕਿ ਵਿਕਾਸ ਦੇ ਨਾਂ ਤੇ ਇੱਕ ਇੱਟ ਵੀ ਪੰਜਾਬ ‘ਚ ਨਹੀਂ ਲਗਾਈ ਗਈ l ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨਾਲ ਜੁੜੇ ਹਰ ਮੁੱਦੇ ਚਾਹੇ ਵਿਧਾਨ ਸਭਾ, ਹਾਈਕੋਰਟ ਤੇ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦੀ ਗੱਲ ਹੋਵੇ, ਭਾਵੇਂ ਬੀਬੀਐਮਬੀ ਅਤੇ ਪੰਜਾਬ ਯੂਨੀਵਰਸਿਟੀ ਉੱਤੇ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ, ਇਨ੍ਹਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਭਗਵੰਤ ਮਾਨ ਦਾ ਸਟੈਂਡ ਪੰਜਾਬ ਵਿਰੋਧੀ ਰਿਹਾ ਹੈ l ਬੰਦੀ ਸਿੰਘਾਂ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅੱਜ ਤੱਕ ਰਾਸ਼ਟਰਪਤੀ ਨੇ ਯਾਦ ਨਹੀਂ ਆਈ ਸਗੋਂ ਮੁੱਖ ਮੰਤਰੀ ਇਹਨਾਂ ਸੰਵਿਧਾਨਕ ਅਹੁਦਿਆਂ ਨੂੰ ਇਲੈਕਟਡ ਅਤੇ ਸਲੈਕਟਡ ਦੀਆਂ ਟਿਚਰਾਂ ਕਰਕੇ ਸੰਵਿਧਾਨਿਕ ਅਹੁਦਿਆਂ ਨੂੰ ਅਪਮਾਨਿਤ ਕਰਦਾ ਰਿਹਾ ਹੈ ਅਤੇ ਹੁਣ ਰਾਸ਼ਟਰਪਤੀ ਕੋਲ ਜਾਣ ਦੀ ਨੌਟੰਕੀ ਕੀਤੀ ਜਾ ਰਹੀ ਹੈ l ਉਹਨਾ ਕਿਹਾ ਕਿ ਪੰਜਾਬ ਨੂੰ ਨੋਚ ਨੋਚ ਕੇ ਦਿੱਲੀ ਵਾਲਿਆਂ ਦੇ ਅੱਗੇ ਗਿਰਵੀ ਰੱਖਣ, ਪੰਜਾਬ ਦੇ ਖਜ਼ਾਨੇ ਨੂੰ ਆਪਣੇ ਦਿੱਲੀ ਦੇ ਅਕਾਵਾਂ ਉੱਤੇ ਲੁਟਾਉਣ, ਪੰਜਾਬ ਦੇ ਲੋਕਾਂ ਨੂੰ ਹਰ ਮੁੱਦੇ ਉੱਤੇ ਧੋਖਾ ਦੇਣ ਵਾਲੇ ਪੰਜਾਬ ਦੇ ਅਸਲ ਗੱਦਾਰ ਹਨ।