ਗਵਰਨਰ ਰੂਲਜ਼ ਦੇ ਹੱਕ ਵਿਚ ਨਹੀਂ, ਰਾਜਪਾਲ ਨੂੰ ਮਿਲਾਂਗੇ ਕਿ ਅਜਿਹਾ ਮੁੱਖ ਮੰਤਰੀ ਨਹੀਂ ਚਾਹੀਦਾ– ਜਾਖੜ

ਚੰਡੀਗੜ੍ਹ 2 ਮਈ, (ਖ਼ਬਰ ਖਾਸ ਬਿਊਰੋ)

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ  ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਸਪਸ਼ਟ ਕਰਦਿਆਂ ਕਿਹਾ ਕਿ ਉਹ ਪੰਜਾਬ ਵਿਚ ਰਾਸ਼ਟਰਪਤੀ ਲਗਾਉਣ ਦੇ ਹੱਕ ਵਿਚ ਨਹੀਂ ਹਨ, ਪਰ ਜਿਸ ਢੰਗ ਨਾਲ ਕੱਲ ਮੁੱਖ ਮੰਤਰੀ ਭਗਵੰਤ ਮਾਨ ਘੋੜੇ ਤੇ ਸਵਾਰ ਸਨ ਅਤੇ  ਵਿਧਾਨ ਸਭਾ ਵਿਚ ਪੰਜਾਬ ਦੀ ਕਿਰਕਿਰੀ ਕਰਵਾਈ ਹੈ, ਉਸਤੋ ਉਹ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦੇ ਹਨ ਕਿ ਉਹ ਕਿਸੇ ਵੀ ਬੰਦੇ ਨੂੰ ਮੁੱਖ ਮੰਤਰੀ ਬਣਾ ਦੇਣ। ਭਾਜਪਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਉਹ ਐਤਵਾਰ ਦਸ ਵਜੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨਗੇ ਕਿ ਭਗਵੰਤ ਮਾਨ ਦੀ ਥਾਂ ਕਿਸੇ ਹੋਰ ਨੂੰ ਮੁਖ ਮੰਤਰੀ ਬਣਾਉਣ ਬਾਰੇ ਗੱਲ ਕਰਨਗੇ।

ਹੋਰ ਪੜ੍ਹੋ 👉  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਹਿੰਸਾ ਆਪ ਦੀ ਸ਼ਰਾਰਤ ਕਾਰਨ  ਹੋਈ: ਸੁਖਬੀਰ

ਪੰਜਾਬ ਦੇ ਅਫਸਰਾਂ ਵਲੋ ਸਰਕਾਰੀ ਦਬਾਅ ਹੇਠ ਰਾਜਸੀ ਆਗੂਆਂ ਉਤੇ ਕੀਤੇ ਜਾਂਦੇ ਕੇਸਾਂ ਬਾਰੇ ਜਾਖੜ ਨੇ ਕਿਹਾ ਕਿ ਅਜਿਹੇ ਸਾਰੇ ਅਫਸਰਾਂ ਨਾਲ ਸਮਾਂ ਆਉਣ ਉਤੇ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਜਿਹੜੇ ਲੋਕਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਰ ਉਹਨਾਂ ਨੂੰ ਦੂਜਿਆ ਦੇ ਘਰਾਂ ਉਤੇ ਪੱਥਰ ਨਹੀਂ ਮਾਰਨੇ ਚਾਹੀਦੇ। ਉਹਨਾਂ ਕਿਹਾ ਕਿ ਕੱਲ ਤੱਕ ਬਾਂਹ ਮਰੋੜਨ ਦੀਆਂ ਗੱਲਾਂ ਕਰਨ ਵਾਲੇ ਅੱਜ ਕੇਸ ਦਰਜ਼ ਕਰਨ ਲੱਗ ਪਏ ਹਨ।ਜਾਖੜ ਨੇ  ਕਿਹਾ ਕਿ ਇਹ ਸਾਰਾ ਮਾਮਲਾ ਕੱਲ ਦੀ ਘਟਨਾਕ੍ਰਮ ਤੋ ਲੋਕਾਂ ਦਾ ਧਿਆਨ ਹਟਾਉਣ ਲਈ ਹੈ।

ਹੋਰ ਪੜ੍ਹੋ 👉  ਜਨਗਣਨਾ 2027 ਦੇ ਫੇਜ਼-2 ਦੇ ਕੰਮ ਲਈ ਜ਼ਿਲ੍ਹਾ ਰੂਪਨਗਰ ਵਿੱਚ ਸਿਖਲਾਈ ਦਾ ਆਯੋਜਨ

ਉਹਨਾਂ ਕਿਹਾ ਕਿ ਜੇਕਰ ਕੱਲ ਵਿਧਾਨ ਸਭਾ ਵਿਚ ਫ਼ੂਕ ਮਾਰ ਦਿੱਤੀ ਜਾਂਦੀ ਤਾਂ ਕੱਲ ਹੀ ਫੂਕ ਨਿਕਲ ਜਾਣੀ ਸੀ। ਈਡੀ ਤੇ ਸੀਬੀਆਈ ਦੇ ਡਰ ਨਾਲ ਭਾਜਪਾ ਵਿਚ ਸ਼ਾਮਲ ਕਰਵਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਚਰਨਜੀਤ ਸਿੰਘ ਚੰਨੀ ਦਾ ਨਾਮ ਲਏ ਬਗੈਰ ਕਿਹਾ ਕਿ ਕਾਂਗਰਸ ਦੇ ਛੇ ਮਹੀਨਿਆਂ  ਦੇ ਸਾਬਕਾ ਮੁੱਖ ਮੰਤਰੀ  ਤੇ ਵੀ ਪਈ ਰੇਡ ਸੀ ਪਰ ਉਹ ਤਾਂ ਬੀਜੇਪੀ ਵਿਚ ਸ਼ਾਮਲ ਨਹੀਂ ਹੋਏ।
ਜਾਖੜ ਨੇ ਦਾਅਵਾ ਕੀਤਾ ਕਿ ਭਾਜਪਾ ਹੀ ਪੰਜਾਬ ਨੂੰ  ਦਲਦਲ ਵਿਚ ਕੱਢ ਸਕਦੀ ਹੈ। ਜਾਖੜ ਨੇ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਕਿਸਾਨਾਂ ਦਾ ਕੇਵਲ ਇੱਕ ਵਾਰੀ ਕਰਜ਼ਾ ਮਾਫ ਕੀਤਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੇਕ ਮਹੀਨੇ ਕਿਸਾਨਾਂ ਦੇ ਖਾਤਿਆ ਵਿਚ ਕਿਸਾਨ ਨਿਧੀ ਫੰਡ ਤਹਿਤ ਰਾਸ਼ੀ ਪਾ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਵਿਚ ਸਾਰੀਆਂ ਫਸਲਾਂ ਉਤੇ ਘੱਟੋ ਘੱਟ ਸਮਰਥਨ ਮੁਲ (ਐਮਐਸਪੀ) ਮਿਲ ਰਿਹਾ ਹੈ ਤਾਂ ਪੰਜਾਬ ਵਿਚ ਕਿਉਂ ਨਹੀਂ। ਉਹਨਾਂ ਸੂਬੇ ਦੇ ਅਫਸ਼ਰਾਂ ਨੂੰ ਰਾਜਸੀ ਦਬਾਅ ਹੇਠ ਗਲਤ ਕੰਮ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਬੋਲੇ,ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ;7-ਮੈਂਬਰੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਪੈਨਲ ਨਾਲ ਮੀਟਿੰਗਾਂ ਕਰੇਗੀ

ਜਾਖੜ ਨੇ ਕਿਹਾ ਕਿ ਜਲੰਧਰ ਦਾ ਵਿਧਾਇਕ ਨੂੰ ਭਰੋਸਗੀ ਦਾ ਵੋਟ ਲੈਣ ਉਪਰੰਤ ਫਿਰ ਸਿਕਓਰਟੀ ਦੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਲੁਟਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

 

Leave a Reply

Your email address will not be published. Required fields are marked *