ਖੇਡਾਂ ਵਤਨ ਪੰਜਾਬ ਦੀਆਂ-2026: ਖੋ-ਖੋ, ਕਬੱਡੀ ਤੇ ਬੈਡਮਿੰਟਨ ਵਿੱਚ ਖਿਡਾਰੀਆਂ ਨੇ ਦਿਖਾਏ ਸ਼ਾਨਦਾਰ ਜੌਹਰ

 ਰੋਪੜ 2 ਅਕਤੂਬਰ (ਖ਼ਬਰ ਖਾਸ  ਬਿਊਰੋ)
 ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅੱਜ ਵੀ ਪੂਰੇ ਉਤਸ਼ਾਹ ਨਾਲ ਜਾਰੀ ਰਹੇ। ਇਹ ਖੇਡ ਮੁਕਾਬਲੇ ਡਿਪਟੀ ਕਮਿਸ਼ਨਰ ਸ੍ਰੀ ਆਦਿਤਿਆ ਡੇਚਲਵਾਲ ਦੀ ਰਹਿਨੁਮਾਈ ਹੇਠ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਜਗਜੀਵਨ ਸਿੰਘ ਗਿੱਲ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ।
ਅੱਜ ਕਰਵਾਏ ਗਏ ਖੋ-ਖੋ ਮੁਕਾਬਲਿਆਂ ਦੇ 14 ਸਾਲਾ ਉਮਰ ਵਰਗ ਲੜਕਿਆਂ ਵਿੱਚ ਮੋਰਿੰਡਾ-ਏ ਨੇ ਪਹਿਲਾ, ਨੂਰਪੁਰ ਬੇਦੀ ਨੇ ਦੂਜਾ ਅਤੇ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। 17 ਸਾਲਾ ਉਮਰ ਵਰਗ ਵਿੱਚ ਨੂਰਪੁਰ ਬੇਦੀ-ਏ ਨੇ ਪਹਿਲਾ, ਰੂਪਨਗਰ-ਏ ਨੇ ਦੂਜਾ ਅਤੇ ਮੋਰਿੰਡਾ-ਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੜਕੀਆਂ ਦੇ 14 ਸਾਲਾ ਉਮਰ ਵਰਗ ਵਿੱਚ ਨੂਰਪੁਰ ਬੇਦੀ-ਏ ਨੇ ਪਹਿਲਾ, ਅਨੰਦਪੁਰ ਸਾਹਿਬ-ਏ ਨੇ ਦੂਜਾ ਅਤੇ ਨੂਰਪੁਰ ਬੇਦੀ-ਬੀ ਨੇ ਤੀਜਾ ਸਥਾਨ ਹਾਸਲ ਕੀਤਾ। 21 ਸਾਲਾ ਉਮਰ ਵਰਗ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਸਸਸ ਦੁੱਗਰੀ ਨੇ ਪਹਿਲਾ ਅਤੇ ਨੂਰਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਦੇ 14 ਸਾਲਾ ਉਮਰ ਵਰਗ ਲੜਕਿਆਂ ਦੇ ਮੁਕਾਬਲਿਆਂ ਵਿੱਚ ਅਨੰਦਪੁਰ ਸਾਹਿਬ-ਏ ਨੇ ਪਹਿਲਾ ਅਤੇ ਨੂਰਪੁਰ ਬੇਦੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਉਮਰ ਵਰਗ ਦੀਆਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਵੀ ਅਨੰਦਪੁਰ ਸਾਹਿਬ-ਏ ਨੇ ਪਹਿਲਾ ਅਤੇ ਨੂਰਪੁਰ ਬੇਦੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 17 ਸਾਲਾ ਉਮਰ ਵਰਗ ਲੜਕੀਆਂ ਦੇ ਮੁਕਾਬਲੇ ਵਿੱਚ ਅਨੰਦਪੁਰ ਸਾਹਿਬ-ਬੀ ਨੇ ਪਹਿਲਾ ਅਤੇ ਅਨੰਦਪੁਰ ਸਾਹਿਬ-ਏ ਨੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਦੌਰਾਨ ਬੈਡਮਿੰਟਨ ਦੇ 17 ਸਾਲਾ ਉਮਰ ਵਰਗ ਲੜਕਿਆਂ ਦੇ ਮੁਕਾਬਲਿਆਂ ਵਿੱਚ ਅਰਮਾਨ ਠਾਕੁਰ ਨੇ ਪਹਿਲਾ, ਗੋਪਾਲ ਨੇ ਦੂਜਾ ਅਤੇ ਸ਼ਿਵਾਂਸ਼ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 21 ਸਾਲਾ ਉਮਰ ਵਰਗ ਲੜਕੀਆਂ ਦੇ ਮੁਕਾਬਲਿਆਂ ਵਿੱਚ ਸੁਹਾਨੀ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ ਅਤੇ ਅੰਮ੍ਰਿਤ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਖੇਡ ਮੁਕਾਬਲਿਆਂ ਨੂੰ ਸਫ਼ਲਤਾਪੂਰਵਕ ਕਰਵਾਉਣ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਸਾਈ ਤੋਂ ਅੰਗਰੇਜ਼ ਸਿੰਘ (ਵਾਟਰ ਸਪੋਰਟਸ); ਨਵਦੀਪ ਸਿੰਘ ਐਡਵੋਕੇਟ (ਵਾਈਸ ਪ੍ਰਧਾਨ, ਬਾਰ ਐਸੋਸੀਏਸ਼ਨ ਰੂਪਨਗਰ); ਜਸਵਿੰਦਰ ਸਿੰਘ ਜੱਸੀ (ਡਾਕੂਮੈਂਟ ਸੈਂਟਰ); ਖੋ-ਖੋ ਕਨਵੀਨਰ ਅਮ੍ਰਿਤ ਕੌਰ (ਅਥਲੈਟਿਕ ਕੋਚ); ਕੋਚ ਹਰਵਿੰਦਰ ਸਿੰਘ; ਕੋਚ ਹਰਵਿੰਦਰ ਕੌਰ ਨੋਨਾ; ਪਰਮਜੀਤ ਸਿੰਘ ਰਤਨ ਗੜ੍ਹ; ਗੁਰਤੇਜ ਸਿੰਘ ਮੜੌਲੀ; ਰਣਜੀਤ ਸਿੰਘ ਭੱਠਲ; ਗੁਰਦਰਸ਼ਨ ਕੌਰ ਗੜ੍ਹਬਾਗਾ; ਸਤਵੰਤ ਕੌਰ; ਨੀਲਮ ਕੁਮਾਰੀ ਨੰਗਲ; ਗੁਰਪ੍ਰਤਾਪ ਸਿੰਘ ਕੋਟਲਾ ਨਿਹੰਗ; ਹਰਿੰਦਰ ਸਿੰਘ; ਸ਼ੀਲ ਭਗਤ; ਵੰਦਨਾ ਬਾਹਰੀ; ਲਵਜੀਤ ਸਿੰਘ; ਲੈਕਚਰਰ ਰਾਬਿੰਦਰ ਸਿੰਘ ਰੱਬੀ; ਧਰਮਿੰਦਰ ਸਿੰਘ ਭੰਗੂ; ਨਰੇਸ਼ ਰਾਜੌਰੀਆ; ਅਮਨਦੀਪ ਸਿੰਘ ਢੰਗਰਾਲੀ; ਸੁਖਪ੍ਰੀਤ ਸਿੰਘ ਝੱਜ; ਅਸ਼ੋਕ ਕੁਮਾਰ; ਦਲਜੀਤ ਸਿੰਘ; ਅਮਰੀਕ ਸਿੰਘ; ਰਣਵੀਰ ਸਿੰਘ; ਅਮਰਜੀਤ ਸਿੰਘ ਅਟਾਰੀ; ਹਰਿੰਦਰ ਪਾਲ ਕੌਰ; ਜਸਵੀਰ ਕੌਰ ਝੱਜ; ਬਿਨਤਾ ਰਾਣਾ; ਭੁਪਿੰਦਰ ਸਿੰਘ; ਪੂਨਮ ਭਲਾਣ ਅਤੇ ਅਨੀਤਾ ਰਾਣੀ ਆਦਿ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ। ਮੰਚ ਸੰਚਾਲਨ ਲੈਕਚਰਰ ਰਾਬਿੰਦਰ ਸਿੰਘ ਰੱਬੀ ਵੱਲੋਂ ਕੀਤਾ ਗਿਆ।
ਹੋਰ ਪੜ੍ਹੋ 👉  ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ ਸ੍ਰੀ ਆਨੰਦਪੁਰ ਸਾਹਿਬ 'ਚ 6 ਅਕਤੂਬਰ ਨੂੰ ‘ਨੋ ਡਰੋਨ’ ਅਤੇ ‘ਨੋ ਫਲਾਈ’ ਜ਼ੋਨ ਲਾਗੂ

Leave a Reply

Your email address will not be published. Required fields are marked *