ਕਾਂਗਰਸ ਨੇ ਧਰਮਕੋਟ ਦੇ 7 ਵਾਰਡਾਂ ਤੋਂ ਉਮੀਦਵਾਰ ਐਲਾਨੇ

ਚੰਡੀਗੜ੍ਹ, 16 ਨਵੰਬਰ (ਖਬਰ ਖਾਸ ਬਿਓਰੋ)

ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਤਹਿਤ ਪੰਜਾਬ ਕਾਂਗਰਸ ਵੱਲੋਂ ਨਗਰ ਕੌਂਸਲ ਧਰਮਕੋਟ ਦੇ 7 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਹ ਐਲਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਵੱਲੋਂ ਕੀਤਾ ਗਿਆ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਾਰੀ ਦਫ਼ਤਰੀ ਹੁਕਮ (Office Order) ਅਨੁਸਾਰ ਵਾਰਡ ਨੰਬਰ 1 ਤੋਂ ਸੁਖਦੇਵ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਵਾਰਡ ਨੰਬਰ 2 ਤੋਂ ਪੂਜਾ ਰਾਣੀ ਨੂੰ, ਵਾਰਡ ਨੰਬਰ 3 ਤੋਂ ਗੀਤਾ ਰਾਣੀ ਨੂੰ ਅਤੇ ਵਾਰਡ ਨੰਬਰ 4 ਤੋਂ ਅਮ੍ਰਿਤਪਾਲ ਕੌਰ ਨੂੰ ਟਿਕਟ ਦਿੱਤੀ ਗਈ ਹੈ।

ਹੋਰ ਪੜ੍ਹੋ 👉  ਡਾ. ਨਵਜੋਤ ਦਹੀਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ‘ਡਾਕਟਰਜ਼ ਸੈੱਲ’ ਦੇ ਚੇਅਰਮੈਨ ਨਿਯੁਕਤ

ਇਸੇ ਤਰ੍ਹਾਂ ਵਾਰਡ ਨੰਬਰ 7 ਤੋਂ ਰੁਪਿੰਦਰ ਸਿੰਘ ਸਿੱਧੂ ਨੂੰ, ਵਾਰਡ ਨੰਬਰ 9 ਤੋਂ ਨਿਰਮਲ ਸਿੰਘ ਨੂੰ ਅਤੇ ਵਾਰਡ ਨੰਬਰ 13 ਤੋਂ ਨਵਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਨਗਰ ਕੌਂਸਲ ਧਰਮਕੋਟ ਦੇ ਇਨ੍ਹਾਂ 7 ਵਾਰਡਾਂ ਲਈ 28 ਨਵੰਬਰ ਨੂੰ ਵੋਟਿੰਗ ਹੋਵੇਗੀ। ਕਾਂਗਰਸ ਵੱਲੋਂ ਜਾਰੀ ਸੂਚੀ ਵਿੱਚ ਉਮੀਦਵਾਰਾਂ ਦੇ ਨਾਵਾਂ ਦੇ ਨਾਲ-ਨਾਲ ਉਨ੍ਹਾਂ ਦੀ ਸ਼੍ਰੇਣੀ ਵੀ ਸਪੱਸ਼ਟ ਕੀਤੀ ਗਈ ਹੈ।

ਲਿਸਟ ਦੇਖਣ ਲਈ ਲਿੰਕ ਉੱਤੇ ਕਿਲਕ ਕਰੋ

https://khabarkhass.com/wp-content/uploads/2026/11/Office-Order-Dharamkot.pdf

Leave a Reply

Your email address will not be published. Required fields are marked *