ਦਿੱਲੀ ਤੋ ਅੱਜ ਪਹਿਲੀ ਫਲਾਈਟ ਪਹੁੰਚੀ ਹਲਵਾਰਾ ਏਅਰਪੋਰਟ, ਬਿੱਟੂ ਸਮੇਤ ਕਈ ਯਾਤਰੀ ਬਣੇ ਗਵਾਹ

ਲੁਧਿਆਣਾ 15 ਮਈ, (ਖ਼ਬਰ ਖਾਸ ਬਿਊਰੋ)

ਸ਼ਹੀਦ ਭਗਤ ਸਿੰਘ ਹੁਰਾਂ ਦੇ ਸਾਥੀ ਸ਼ਹੀਦ ਸੁਖਦੇਵ ਸਿੰਘ ਦੇ 120ਵੇਂ ਜਨਮ ਦਿਨ ਮੌਕੇ ਅੱਜ ਭਾਰਤ ਸਰਕਾਰ ਨੇ ਪੰਜਾਬੀਆਂ ਨਾਲ ਵਾਅਦਾ ਪੂਰਾ ਕਰਦੇ ਹੋਏ ਦਿੱਲੀ ਤੇ ਹਲਵਾਰਾ ਏਅਰਪੋਰਟ ਤੱਕ ਪਹਿਲੀ ਫਲਾਈਟ ਰਵਾਨਾ ਕੀਤੀ. ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਪਹਿਲੀ ਫਲਾਈਟ ਨੇ ਦਿੱਲੀ ਤੋ ਉਡਾਣ ਭਰੀ ਅਤੇ ਪੌਣੇ ਸੱਤ ਵਜੇ ਦੇ ਕਰੀਬ ਹਲਵਾਰਾ ਏਅਰਪੋਰਟ ਤੇ ਲੈਂਡ ਕੀਤੀ ਹੈ। ਇਸ ਫਲਾਈਟ ਦੇ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਭਾਜਪਾ ਆਗੂ ਪ੍ਰਿਤਪਾਲਸਿੰਘ ਬਲੀਏਵਾਲ ਸਮੇਤ ਕਈ ਹੋਰ ਗਵਾਹ ਬਣੇ ਹਨ ।

ਹੋਰ ਪੜ੍ਹੋ 👉  ਸੰਸਥਾਵਾਂ ’ਤੇ ਦੋਸ਼ ਲਗਾਉਣ ਦੀ ਬਜਾਏ ਰਾਹੁਲ ਗਾਂਧੀ ਨੂੰ ਆਤਮ-ਮੰਥਨ ਕਰਨਾ ਚਾਹੀਦਾ ਹੈ: ਸੰਜੇ ਟੰਡਨ

Halwara Airport ‘ਤੇ ਪਲੇਠੀ ਫਲਾਈਟ ਅੱਜ ਦਿੱਲੀ ਤੋਂ ਉਡਾਣ ਭਰ ਸਵੇਰੇ 6.50 ‘ਤੇ ਲੈਂਡ ਕੀਤੀ

ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਨਾਲ ਰਾਜਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਪਾਰਟੀ ਲੀਡਰਸ਼ਿਪ ਵੀ ਇਸ ਏਅਰ ਇੰਡੀਆ ਦੀ ਫਲਾਈਟ ‘ਚ ਨਾਲ ਸਨ।  ਇਸ ਫਲ਼ਾਈਟ ਨਾਲ  ਲੁਧਿਆਣਾ ਅਤੇ ਆਸਪਾਸ ਦੇ ਜ਼ਿਲਿਆ ਨੂੰ ਬਹੁਤ ਲਾਭ ਮਿਲੇਗਾ ਕਿਉਂਕਿ ਲੁਧਿਆਣਾ ਉਦਯੋਗਿਕ ਜ਼ਿਲਾ ਹੈ। ਵੱਡੇ ਵੱਡੇ ਵਪਾਰੀ ਆਪਣੇ ਕੰਮਕਾਰ ਲਈ ਦਿੱਲੀ ਜਾਂਦੇ ਰਹਿੰਦੇ ਹਨ ਜਿਹਨਾਂ ਨੂੰ ਚੰਡੀਗੜ੍ਹ ਜਾਂ ਅੰਮ੍ਰਿਤਸਰ ਸਾਹਿਬ ਏਅਰਪੋਰਟ ਤੋਂ ਫਲਾਈਟ ਲੈਣੀ ਪੈਂਦੀ ਸੀ।

Leave a Reply

Your email address will not be published. Required fields are marked *