ਨਾਟਕਕਾਰ ਦਵਿੰਦਰ ਦਮਨ ਦੇ ਸ਼ਾਹਕਾਰ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ ਸਮਾਗਮ ਕਰਵਾਇਆ

ਚੰਡੀਗੜ੍ਹ 14 ਜੂਨ (ਖ਼ਬਰ ਖਾਸ ਬਿਊਰੋ)

ਅੱਜ ਇੱਥੇ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਸ਼੍ਰੋਮਣੀ ਨਾਟਕਕਾਰ ਦਵਿੰਦਰ ਦਮਨ ਦੇ ਸ਼ਾਹਕਾਰ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ ਸਮਾਗਮ ਕਰਵਾਇਆ ਗਿਆ । ਪੰਜਾਬ ਕਲਾ ਭਵਨ ‘ਚ ਹੋਏ ਇਸ ਸਮਾਗਮ ਵਿੱਚ ਨਾਟ ਪਾਠ ਦਵਿੰਦਰ ਦਮਨ ਅਤੇ ਉਹਨਾਂ ਦੀ ਪਤਨੀ ਪ੍ਰਸਿੱਧ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਜਸਵੰਤ ਦਮਨ ਨੇ ਕੀਤਾ ।ਲਗਭਗ ਡੇਢ ਘੰਟੇ ਦੀ ਇਸ ਪੇਸ਼ਕਾਰੀ ਨੂੰ ਵੱਡੀ ਗਿਣਤੀ ਵਿੱਚ ਹਾਜ਼ਰ ਸਰੋਤਿਆਂ ਨੇ ਰੀਝ ਨਾਲ਼ ਸੁਣਿਆ।

ਹੋਰ ਪੜ੍ਹੋ 👉  ਕਾਂਗਰਸ ਦਾ ਭਾਜਪਾ ਖਿਲਾਫ਼ ਪ੍ਰਦਰਸ਼ਨ ਕੇਂਦਰ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਮੰਗਿਆ ਅਸਤੀਫ਼ਾ

ਇਹ ਨਾਟ ਪਾਠ ਇੱਕ ਵਿਆਹੁਤਾ ਜੋੜੇ ਦੇ ਉਸ ਵਾਰਤਾਲਾਪ ’ਤੇ ਅਧਾਰਿਤ ਹੈ ਜਿਸ ਵਿੱਚ ਉਹ ਰਿਸ਼ਤਿਆਂ ਦੀ ਸੰਜੀਦਗੀ, ਜੀਵਨ ਦੇ ਦੁੱਖ ਸੁੱਖ, ਆਲ਼ੇ ਦੁਆਲ਼ੇ ਵਾਪਰ ਰਹੀਆਂ ਘਟਨਾਵਾਂ, ਸ਼ਿਕਾਇਤਾਂ, ਖੁਸ਼ੀਆਂ ਅਤੇ ਤਕਲੀਫ਼ਾਂ ਦੀ ਗੱਲ ਕਰਦੇ ਇਹ ਸੁਨੇਹਾ ਦਿੰਦੇ ਹਨ ਕਿ ਸਾਰੀ ਜ਼ਿੰਦਗੀ ਛੋਟੀਆਂ ਛੋਟੀਆਂ ਘਟਨਾਵਾਂ ਦਾ ਵੱਡਾ ਸੁਮੇਲ ਹੈ ।

ਪੰਜਾਬੀ ਲੇਖਕ ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਨੇ ਆਪਣੇ ਕਾਵਿਕ ਅੰਦਾਜ਼ ਵਿੱਚ ਸਭ ਨੂੰ ਜੀ ਆਇਆਂ ਕਹਿੰਦਿਆਂ ਦਮਨ ਜੋੜੇ ਦੇ ਰੰਗਮੰਚ ਦੇ ਸਫ਼ਰ ਨੂੰ ਸਰਾਹਿਆ I
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਇਹ ਨਾਟਕ ਉਹਨਾਂ ਕਦਮਾਂ ਨੂੰ ਸਮਰਪਿਤ ਹੈ ਜਿੰਨ੍ਹਾਂ ਦਾ ਸਫ਼ਰ ਜਾਰੀ ਹੈ I ਨਾਟ ਪਾਠ ਮਗਰੋਂ ਦਵਿੰਦਰ ਦਮਨ ਨੇ ਕਿਹਾ ਕਿ ਚਿਰਾਂ ਬਾਅਦ ਕੀਤੀ ਇਸ ਪੇਸ਼ਕਾਰੀ ਨੇ ਉਹਨਾਂ ਨੂੰ ਹੋਰ ਊਰਜਾ ਪ੍ਰਦਾਨ ਕੀਤੀ ਹੈ । ਜਸਵੰਤ ਦਮਨ ਆਪਣੀ ਬਾਕਮਾਲ ਅਦਾਕਾਰੀ ਮਗਰੋਂ ਕਿਹਾ ਕਿ ‘ਕਤਰਾ ਕਤਰਾ ਜ਼ਿੰਦਗੀ’ ਉਹਨਾਂ ਦੇ ਜੀਵਨ ਦੇ ਵਲਵਲਿਆਂ ਦੀ ਤਰਜਮਾਨੀ ਕਰਦਾ ਹੈ ।

ਹੋਰ ਪੜ੍ਹੋ 👉  ਦੂਜੀ ਵਾਰ ਲੜਕੀ ਜੰਮਣ ਉਤੇ ਮਿਲੀ ਹੈ 6000 ਰੁਪਏ ਦੀ ਮਾਲੀ ਮਦਦ


ਉੱਘੇ ਰੰਗਮੰਚ ਨਿਰਦੇਸ਼ਕ ਸ਼ਬਦੀਸ਼ ਨੇ ਕਿਹਾ ਕਿ ਦਵਿੰਦਰ ਦਮਨ ਉਹਨਾਂ ਵਰਗੇ ਬਹੁਤ ਸਾਰੇ ਰੰਗਕਰਮੀਆਂ ਦੇ ਰਾਹ ਦਸੇਰੇ ਹਨ I
ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਦਮਨ ਜੋੜੀ ਨਾਲ਼ ਆਪਣੀ ਪੁਰਾਣੀ ਸਾਂਝ ਦੇ ਹਵਾਲੇ ਨਾਲ਼ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਦੀ ਵੱਡੀ ਘਾਲਣਾ ਕਰ ਕੇ ਹੀ ਰੰਗਮੰਚ ਜਿਉਂਦਾ ਹੈ । ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਸਮਾਜ ਨੂੰ ਦਰਪਣ ਵਿਖਾਉਂਦੇ ਹਨ ।
ਵੱਡੀ ਗਿਣਤੀ ਵਿੱਚ ਲੇਖਕਾਂ, ਰੰਗਮੰਚ ਅਤੇ ਫ਼ਿਲਮ ਕਲਾਕਾਰਾਂ ਅਤੇ ਬੁੱਧੀਜੀਵੀਆਂ ਦੀ ਸ਼ਮੂਲੀਅਤ ਇਸ ਸਮਾਗਮ ਦਾ ਹਾਸਿਲ ਸੀ I

ਹੋਰ ਪੜ੍ਹੋ 👉  ਸਰਕਾਰ ਔਰਤਾਂ, ਕਰਮਚਾਰੀਆਂ ਅਤੇ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ-ਚੀਮਾ

Leave a Reply

Your email address will not be published. Required fields are marked *