ਮੁੱਖ ਮੰਤਰੀ ਅੱਜ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ ਅਤੇ ਵਿਧਾਇਕ ਦਿੱਲੀ ਚ ਦੇਣਗੇ ਧਰਨਾ !

ਚੰਡੀਗੜ੍ਹ 5  ਮਈ, (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਅੱਜ ਵਿਧਾਇਕਾਂ ਦੇ ਵੱਡੇ ਕਾਫਲੇ ਨਾਲ ਰਾਸ਼ਟਰਪਤੀ ਭਵਨ ਲਈ ਰਵਾਨਾ ਹੋ ਗਏ। ਸਾਰੇ ਵਿਧਾਇਕਾਂ ਨੂੰ ਮੰਗਲਵਾਰ ਸਵੇਰੇ ਮੁੱਖ ਮੰਤਰੀ ਰਿਹਾਇਸ਼ ‘ ਤੇ ਪਹੁੰਚਣ ਦਾ ਸੁਨੇਹਾ ਲਗਾ ਦਿੱਤਾ ਗਿਆ ਸੀ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੀ  ਦੁਪਹਿਰ 12 ਵਜੇ ਮੁਲਾਕਾਤ ਤੈਅ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ, ਆਪ ਦੇ ਸੱਤ  ਰਾਜ ਸਭਾ ਮੈਂਬਰ ਜੋ ਬੀਤੇ ਦਿਨ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਬਾਰੇ ਆਪਣਾ ਪੱਖ ਰੱਖਣਗੇ ।
ਆਪ ਦੇ ਸੱਤ ਦੇ ਮੈਂਬਰ ਰਾਘਵ ਚੱਢਾ, ਹਰਭਜਨ ਸਿੰਘ, ਵਿਕਰਮ ਸਿੰਘ ਸਾਹਨੀ, ਰਾਜਿੰਦਰ ਗੁਪਤਾ, ਅਸੋਕ ਮਿੱਤਲ ਅਤੇ ਸੰਦੀਪ ਪਾਠਕ ਸਮੇਤ 7 ਮੈਂਬਰ ਭਾਜਪਾ ਵਿਚ ਸ਼ਾਮਲ ਹੋ ਗਏ ਸਨ।ਹਾਲਾਂਕਿ ਰਾਸ਼ਟਰਪਤੀ ਵੱਲੋਂ ਸਿਰਫ਼ ਮੁੱਖ ਮੰਤਰੀ ਨੂੰ ਹੀ ਮਿਲਣ ਦਾ ਸੱਦਾ ਦਿੱਤਾ ਗਿਆ ਹੈ, ਪਰ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਜਾਣਗੇ ਜੋ ਰਾਸ਼ਟਰਪਤੀ ਭਵਨ ਦੇ ਬਾਹਰ ਮੌਜੂਦ ਰਹਿਣਗੇ। ਜੇਕਰ ਸਾਰੇ ਵਿਧਾਇਕਾਂ ਨੂੰ ਰਾਸਟਰਪਤੀ ਭਵਨ ਵਿਚ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਵਿਧਾਇਕ ਉਥੇ ਰੋਸ ਪ੍ਰਦਰਸ਼ਨ ਵੀ ਕਰ ਸਕਦੇ ਹਨ।

ਹੋਰ ਪੜ੍ਹੋ 👉  ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਲਈ 30 ਲੱਖ ਰੁਪਏ ਦਾ ਹਾਦਸਾਗ੍ਰਸਤ ਅਤੇ 5 ਲੱਖ ਰੁਪਏ ਦਾ ਕੁਦਰਤੀ ਮੌਤ ਦਾ ਜੀਵਨ ਬੀਮਾ ਕਵਰ

ਇੱਥੇ ਦੱਸਿਆ ਜਾਂਦਾ ਹੈ ਕਿ ਬੀਤੇ ਕੱਲ ਹੀ ਰਾਘਵ ਚੱਢਾ ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਲ ਹੋਏ ਮੈਂਬਰਾਂ ਨੇ ਵੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ। ਸਿਆਸੀ ਮਾਹਿਰਾ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਸਿਆਸਤ ਵਿਚ ਵੱਡੀ ਹਲਚਲ ਦਾ ਸੰਕੇਤ ਮੰਨ ਰਹੇ ਹਨ।

Leave a Reply

Your email address will not be published. Required fields are marked *