ਆਪ ਦੇ ਧਰਨੇ ਦੇ ਮਾਅਨੇ
ਚੰਡੀਗੜ੍ਹ 9 ਫਰਵਰੀ ( ਖ਼ਬਰ ਖਾਸ ਬਿਊਰੋ)
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਤੇ ਆਮ ਆਦਮੀ ਪਾਰਟੀ ਨੇ ਅੱਜ ਬੈਂਡ ਵਾਜਾ ਵਜਾ ਦਿੱਤਾ। ਬਾਜਵਾ ਨੇ ਇਕ ਵਾਰ ਕਿਹਾ, ਦੋ ਵਾਰ ਕਿਹਾ ਹੋਣਾ ਪਰ, ਅੱਜ APP ਲੀਡਰਸ਼ਿਪ ਨੇ ਜਬਰਦਸਤ ਬੈਂਡ ਵਜਾਇਆ।

ਅਸਲ ਵਿੱਚ ਅੱਜ ਆਪ ਦੇ ਧਰਨੇ ਦੇਣ ਪਿੱਛੇ ਵੱਡੀ ਸਿਆਸੀ ਗੇਮ ਹੈ। ਜੇਕਰ ਗਿਣਤੀ ਜਾਂ ਇਕੱਠ ਪੱਖੋ ਦੇਖਿਆ ਜਾਵੇ ਤਾਂ ਧਰਨਾ ਪੂਰੀ ਤਰ੍ਹਾਂ ਫਲਾਪ ਰਿਹਾ। ਕੁਝ ਮੰਤਰੀ, ਕੁਝ MLA’S ਤੇ ਸੀਨੀਅਰ ਆਗੂ ਵੀ ਹਾਜ਼ਰ ਸਨ ਜਿਹਨਾਂ ਨੇ Congress ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਖ਼ਿਲਾਫ਼ ਬਿਆਨਬਾਜ਼ੀ ਕਰਦਿਆਂ ਖੂਬ ਸਿਆਸੀ ਬੈਂਡ ਵਜਾਇਆ। ਬੇਸ਼ਕ ਗਿਣਤੀ ਤੇ ਇਕੱਠ ਪੱਖੋ ਆਪ ਪਿੱਛੇ ਰਹਿ ਗਈ ਪਰ ਸਿਆਸੀ ਤੌਰ ‘ਤੇ ਕਾਮਯਾਬ ਹੋ ਗਈ। ਦਰਅਸਲ ਅੱਜ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਵਿੱਚੋ ਬਾਹਰ ਆਉਣ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾਣਾ ਸੀ ਤੇ ਉਸ ਦਾ ਰੋਡ ਸ਼ੋਅ ਸੀ। ਮੀਡੀਆ ਕਵਰੇਜ ਰੋਕਣ ਲਈ, ਮਜੀਠੀਆ ਦਾ show down ਕਰਨ ਲਈ ਆਪ ਨੂੰ ਅੱਜ ਬੈਂਡ ਵਜਾਉਣਾ ਪਿਆ।
ਪਾਣੀ ਦੀਆਂ ਬੁਛਾੜਾਂ ਮੰਤਰੀ, ਵਿਧਾਇਕ ਰਹੇ ਸੁੱਕੇ
ਅੱਜ ਜਦੋਂ ਧਰਨਾ ਖ਼ਤਮ ਕਰਕੇ ਧਰਨਾਕਾਰੀ ਬਾਜਵਾ ਦੇ ਘਰ ਦਾ ਘਿਰਾਓ ਕਰਨ ਲਈ MLA ਫਲੈਟਸ ਤੋਂ ਨਿਕਲੇ ਤਾਂ Chandigarh ਪੁਲਿਸ ਨੇ ਰੋਕ ਲਿਆ। ਵਰਕਰਾਂ ਨੇ ਥੋੜ੍ਹੀ ਖਿੱਚ ਧੂਹ ਕੀਤੀ। ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਮੰਤਰੀ, ਵਿਧਾਇਕ ਤੇ ਹੋਰ ਸੀਨੀਅਰ ਪਿੱਛੇ ਹੋ ਗਏ। ਇਸੇ ਦੌਰਾਨ ਕੁੱਝ ਆਗੂਆ ਨੇ ਵਰਕਰਾਂ ਨੂੰ ਗੇਟ ਤੇ ਚੜਨ ਲਈ ਕਿਹਾ ਗਿਆ। ਪੁਲਿਸ ਕੁਝ ਕਰਨਾ ਨਹੀਂ ਸੀ ਚਾਹੁੰਦੀ। ਇਸ਼ਾਰਾ ਹੋਇਆ ਮੰਤਰੀ, MLA ਪਿੱਛੇ ਹੋ ਗਏ ਤੇ ਵਰਕਰ ਪਾਣੀ ਨਾਲ ਝੰਬ ਦਿੱਤੇ। ਏਦਾਂ ਮੰਤਰੀ ਤੇ ਹੋਰ ਸੁੱਕੇ ਰਹਿ ਗਏ। ਤੇ ਜਦੋਂ ਪੁਲਿਸ ਨੇ ਵਰਕਰਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਤਾਂ ਇਹ ਮੰਤਰੀ, ਵਿਧਾਇਕ ਪੁਲਿਸ ਦੀ ਗੱਡੀ ਵਿੱਚ ਬੈਠ ਗਏ ਅਤੇ ਗ੍ਰਿਫਤਾਰੀ ਦੀਆਂ ਫੋਟੋਆਂ ਬਣ ਗਈਆਂ।

ਚੱਲਦਾ ਅਪਡੇਟ ਥੋੜੀ ਦੇਰ ਬਾਅਦ….