ਚੰਡੀਗੜ੍ਹ, 24 ਮਾਰਚ (ਖਬ਼ਰ ਖਾਸ ਬਿਊਰੋ) :
ਹਾਲਾਂਕਿ, ਇਨ੍ਹਾਂ ਪਾਬੰਦੀਆਂ ਦੇ ਬਾਵਜੂਦ, 2023-24 ਵਿੱਚ ਕੁੱਲ 17.17 ਲੱਖ ਟਨ ਪਿਆਜ਼ ਅਤੇ 2024-25 ਵਿਚ (18 ਮਾਰਚ ਤੱਕ) 11.65 ਲੱਖ ਟਨ ਪਿਆਜ਼ ਨਿਰਯਾਤ ਕੀਤਾ ਗਿਆ ਸੀ। ਸਤੰਬਰ 2024 ਵਿੱਚ ਨਿਰਯਾਤ ਮਾਤਰਾ 0.72 ਲੱਖ ਟਨ ਸੀ, ਜੋ ਜਨਵਰੀ 2025 ਤਕ ਵਧ ਕੇ 1.85 ਲੱਖ ਟਨ ਹੋ ਗਈ।
ਸਰਕਾਰ ਨੇ ਕਿਹਾ, “ਇਹ ਫ਼ੈਸਲਾ ਕਿਸਾਨਾਂ ਨੂੰ ਲਾਹੇਵੰਦ ਕੀਮਤਾਂ ਯਕੀਨੀ ਬਣਾਉਣ ਅਤੇ ਪਿਆਜ਼ ਨੂੰ ਖਪਤਕਾਰਾਂ ਤੱਕ ਪਹੁੰਚਯੋਗ ਰੱਖਣ ਵਿਚਕਾਰ ਸੰਤੁਲਨ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਹਾੜੀ ਦੀ ਫ਼ਸਲ ਦੀ ਚੰਗੀ ਆਮਦ ਨੇ ਮੰਡੀ ਅਤੇ ਪ੍ਰਚੂਨ ਕੀਮਤਾਂ ਵਿਚ ਨਰਮੀ ਲਿਆਂਦੀ ਹੈ। ਹਾਲਾਂਕਿ ਮੌਜੂਦਾ ਮੰਡੀ ਕੀਮਤਾਂ ਪਿਛਲੇ ਸਾਲਾਂ ਦੇ ਇਸੇ ਸਮੇਂ ਦੇ ਪੱਧਰ ਤੋਂ ਉੱਪਰ ਹਨ, ਪਰ ਆਲ-ਇੰਡੀਆ ਵੇਟਿਡ ਔਸਤ ਮਾਡਲ ਕੀਮਤਾਂ ਵਿਚ 39% ਦੀ ਗਿਰਾਵਟ ਆਈ ਹੈ। ਇਸੇ ਤਰ੍ਹਾਂ, ਪਿਛਲੇ ਇਕ ਮਹੀਨੇ ਵਿਚ ਆਲ-ਇੰਡੀਆ ਔਸਤ ਪ੍ਰਚੂਨ ਕੀਮਤਾਂ ਵਿਚ 10% ਦੀ ਗਿਰਾਵਟ ਆਈ ਹੈ।” ਇਸ ਦੇ ਨਾਲ ਹੀ ਲਾਸਲਗਾਓਂ ਅਤੇ ਪਿੰਪਲਗਾਓਂ ਵਰਗੇ ਪ੍ਰਮੁੱਖ ਬਾਜ਼ਾਰਾਂ ਵਿਚ ਪਿਆਜ਼ ਦੀ ਆਮਦ ਵਧੀ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਨੁਮਾਨਾਂ ਅਨੁਸਾਰ, ਇਸ ਸਾਲ ਹਾੜੀ ਦਾ ਉਤਪਾਦਨ 227 ਲੱਖ ਮੀਟ੍ਰਿਕ ਟਨ ਹੋਵੇਗਾ, ਜੋ ਕਿ ਪਿਛਲੇ ਸਾਲ ਦੇ 192 ਲੱਖ ਟਨ ਨਾਲੋਂ 18% ਵੱਧ ਹੈ। ਹਾੜੀ ਦੇ ਪਿਆਜ਼ ਭਾਰਤ ਦੇ ਕੁੱਲ ਉਤਪਾਦਨ ਦਾ 70-75% ਬਣਦਾ ਹੈ, ਜੋ ਅਕਤੂਬਰ-ਨਵੰਬਰ ਵਿਚ ਸਾਉਣੀ ਦੀ ਫ਼ਸਲ ਦੇ ਆਉਣ ਤਕ ਕੀਮਤਾਂ ਨੂੰ ਸਥਿਰ ਰੱਖਣ ਵਿਚ ਮਦਦ ਕਰਦਾ ਹੈ। ਖੁਰਾਕ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਵੱਧ ਉਤਪਾਦਨ ਦੀ ਉਮੀਦ ਹੈ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿਚ ਬਾਜ਼ਾਰ ਦੀਆਂ ਕੀਮਤਾਂ ਹੋਰ ਘੱਟ ਹੋਣ ਦੀ ਸੰਭਾਵਨਾ ਹੈ।