ਅਕਾਲ ਤਖ਼ਤ ਸਾਹਿਬ ਵਲੋਂ ਲਏ ਫੈਸਲੇ ਦੇ ਹੱਕ ਵਿਚ ਡੱਟਣ ਦਾ ਲਿਆ ਅਹਿਦ

ਚੰਡੀਗੜ੍ਹ, 25 ਨਵੰਬਰ (ਖ਼ਬਰ ਖਾਸ ਬਿਊਰੋ)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਮਨਜੀਤ ਸਿੰਘ ਦੇ ਪ੍ਰਧਾਨਗੀ ਹੇਠ ਇਕੱਠੇ ਹੋਏ ਸਿੱਖ ਬੁੱਧੀਜੀਵੀਆਂ,ਵਿਚਾਰਵਾਨਾਂ ਨੇ ਅੱਜ ਇਥੇ ਇਕ ਮਤੇ ਰਾਹੀਂ ਐਲਾਨ ਕੀਤਾ ਕਿ ਅਕਾਲ ਤਖ਼ਤ ਦੀ ਫਸੀਲ ਉੱਤੋਂ ਜਿਹੜਾ ਵੀਂ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਵਾਲਾ ਫੈਸਲਾ ਲਿਆ ਜਾਵੇਗਾ ਉਹ ਇਸ ਫੈਸਲੇ ਦੇ ਹੱਕ ਵਿੱਚ ਡੱਟ ਜਾਣਗੇ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ “ਪੰਥ ਦਾ ਮੌਜੂਦਾ ਸੰਕਟ ਤੇ ਹੱਲ” ਦੇ ਮੁੱਦੇ ਉੱਤੇ ਚੱਲੀ ਲੰਬੀ ਵਿਚਾਰ ਚਰਚਾ ਵਿੱਚ ਇਸ ਨੁਕਤੇ ਉੱਤੇ ਵੱਡੀ ਸਹਿਮਤੀ ਹੋਈ ਕਿ ਜਥੇਦਾਰ ਸਾਹਿਬਾਨ ਪੰਥ ਨੂੰ ਸੰਕਟ ਵਿੱਚੋਂ ਕੱਢਣ ਲਈ ਇਤਿਹਾਸਕ ਹੱਲ ਅਦਾ ਕਰ ਸਕਦੇ ਹਨ ਅਤੇ ਉਹਨਾਂ ਨੂੰ ਸਿੱਖ ਪੰਥ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਵਾਲਾ ਫੈਸਲਾ ਲੈਣਾ ਚਾਹੀਦਾ ਹੈ। ਚਾਰ ਘੰਟੇ ਲੰਬੇ ਸੰਵਾਦ ਵਿੱਚ ਬਹੁਤ ਬੁਲਾਰਿਆਂ ਨੇ ਸੁਖਬੀਰ ਸਿੰਘ ਬਾਦਲ ਦੇ ਤਨਖਾਹੀਆਂ ਕਰਾਰ ਦੇਣ ਬਾਰੇ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਅਖਵਾਉਣ ਦਾ ਹੱਕ ਖੋ ਬੈਠੀ ਹੈ ਅਤੇ ਉਹ ਇਕ ਪਰਿਵਾਰ ਦੀ ਮਲਕੀਅਤ ਬਣ ਚੁੱਕੀ ਹੈ।
ਇਸ ਮੌਕੇ ਉੱਤੇ ਸਾਬਕਾ ਜਥੇਦਾਰ ਮਨਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਿੱਖਾਂ ਨੂੰ ਮੌਜੂਦਾ ਜਥੇਦਾਰ ਉੱਤੇ ਕਿੰਤੂ-ਪਰੰਤੂ ਨਹੀਂ ਕਰਨਾ ਚਾਹੀਦਾ ਕਿਉਂਕਿ ਜਥੇਦਾਰ ਸਾਰੇ ਮਸਲੇ ਬਾਰੇ ਪੂਰੀ ਤਰ੍ਹਾਂ ਜਾਣੂ ਹਨ, ਅਤੇ ਦੇਸ਼-ਵਿਦੇਸ਼ ਵਿੱਚ ਬੈਠੇ ਸਿੱਖ ਉਹਨਾਂ ਉੱਤੇ ਵੱਡੀਆਂ ਆਸਾਂ ਲਾਈ ਬੈਠੇ ਹਨ। ਇਹਨਾਂ ਹੀ ਕਾਰਨਾਂ ਕਰਕੇ, ਜਥੇਦਾਰਾ ਵੱਲੋਂ ਫੈਸਲਾ ਕਰਨ ਵਿੱਚ ਕੁਝ ਦੇਰੀ ਹੋ ਗਈ ਹੈ।
ਇਸ ਮੌਕੇ ਉੱਤੇ ਬੋਲਦਿਆਂ, ਸਾਬਕਾ ਆਈ.ਏ.ਐਸ ਗੁਰਤੇਜ ਸਿੰਘ ਨੇ ਕਿਹਾ ਕਿ ਅਸਲ ਵਿੱਚ ਭਾਰਤੀ ਸੰਵਿਧਾਨ ਮੁਤਾਬਿਕ ਕੋਈ ਵੀ ਅਕਾਲੀ ਦਲ ਖਰਾ ਨਹੀਂ ਉਤਰ ਰਿਹਾ ਹਰ ਇਕ ਆਪਣੀ ਪਰਿਵਾਰਕ ਜਾਇਦਾਦ ਬਣ ਗਿਆ ਹੈ। ਇਸ ਕਰਕੇ, ਕਿਸੇ ਵੀ ਅਕਾਲੀ ਦਲ ਵਿੱਚ ਕੋਈ ਨਵਾਂ-ਖੂਨ, ਨੌਜਵਾਨ ਨਾ ਆ ਰਹੇ ਅਤੇ ਪੁਰਾਣੇ ਲੀਡਰ ਅਤੇ ਪੁੱਤ ਪੋਤਰਿਆਂ ਨੂੰ ਹੀ ਪਾਰਟੀ ਦੀ ਕਮਾਨ ਫੜਾ ਰਹੇ ਹਨ।
ਤਖ਼ਤ ਦਮਦਮਾ ਸਾਹਿਬ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਨਵਾਂ ਅਕਾਲੀ ਦਲ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਵੱਡੇ ਲੀਡਰਾਂ ਦੀ ਪਾਰਟੀ ਰਹਿ ਗਈ ਹੈ।
ਪਰ ਇਸ ਮੌਕੇ ਅਕਾਲੀ ਲੀਡਰ ਬੀਬੀ ਪਰਮਜੀਤ ਕੌਰ ਲਾਂਡਰਾ ਨੇ ਕਿਹਾ ਕਿ ਜਿਹੜੇ ਬੁਲਾਰੇ ਨਵੇਂ ਅਕਾਲੀ ਦਲ ਨੂੰ ਖੜ੍ਹਾ ਕਰਨ ਦੀ ਦਲੀਲ ਦਿੰਦੇ ਹਨ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਹਿਲਾ ਹੋਈਆ ਅਜਿਹੀਆਂ ਕੋਸ਼ਿਸਾਂ ਬੁਰੀ ਤਰ੍ਹਾਂ ਫੇਲ੍ਹ ਹੋ ਗਈਆਂ ਹਨ। ਸਾਨੂੰ ਇਸੇ ਅਕਾਲੀ ਦਲ ਵਿੱਚ ਸੁਧਾਰ ਕਰਨਾ ਚਾਹੀਦਾ ਹੈ।
ਰਾਜਿੰਦਰ ਸਿੰਘ ਖ਼ਾਲਸਾ ਪੰਚਾਇਤ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੂੰ ਪੰਥ ਨੇ ਨਕਾਰ ਦਿੱਤਾ ਹੈ ਅਤੇ 1996 ਤੋਂ ਹੀ ਖ਼ਤਮ ਕਰਕੇ ਪੰਜਾਬੀ ਪਾਰਟੀ ਬਣ ਗਿਆ ਹੈ। ਉਹਨਾਂ ਨੇ ਜਥੇਦਾਰਾਂ ਤੋਂ ਬਹੁਤੀ ਆਸ ਨਾ ਕਰਨ ਦੀ ਸਲਾਹ ਦਿੱਤੀ।
ਡਾ. ਸਵਰਾਜ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੂੰ ਸਿੱਖ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਨੀ ਚਾਹੀਦੀ ਹੈ ਕਿਉਂਕਿ ਬਾਬੇ ਨਾਨਕ ਦਾ ਫਲਸਫਾ ਸਾਰੀ ਲੋਕਾਈ ਦਾ ਮਾਰਗ ਦਰਸ਼ਕ ਹੈ। ਸਿੱਖ ਭਾਈਚਾਰੇ ਨੂੰ ਬੌਧਿਕ ਕੰਗਾਲੀ ਵਿੱਚੋਂ ਬਾਹਰ ਨਿਕਲਣਾ ਪਵੇਗਾ।
ਸਿਮਰਮਜੀਤ ਸਿੰਘ ਮਾਨ ਅਕਾਲੀ ਦਲ ਵੱਲੋਂ ਇਮਾਨ ਸਿੰਘ ਮਾਨ ਨੇ ਕਿਹਾ ਸਿੱਖਾਂ ਨੂੰ ਆਪਣੇ ਮਸਲੇ ਅੰਤਰਰਾਸ਼ਟਰੀ ਮੰਚਾਂ ਉੱਤੇ ਲੈ ਕੇ ਜਾਣੇ ਚਾਹੀਦੇ ਹਨ।
ਹਮੀਰ ਸਿੰਘ ਨੇ ਕਿਹਾ ਦੇਸ਼ ਵਿੱਚ ਬਹੁਗਿਣਤੀ ਰਾਜ ਪ੍ਰਬੰਧ ਸਥਾਪਤ ਹੋ ਗਿਆ ਇਸ ਦੇ ਵਿਰੋਧ ਵਿੱਚ ਪੰਥ ਅਤੇ ਪੰਜਾਬ ਨੂੰ ਇਕੱਠੇ ਹੋਕੇ ਸੰਘਰਸ਼ ਕਰਨਾ ਪਵੇਗਾ।
ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੀ ਪੁਰਾਣੀ ਸਿਆਸਤ ਛੱਡਕੇ, ਨਵੀਂ ਪ੍ਰਸੰਗਕ ਰਾਜਨੀਤੀ ਘੜਨੀ ਪਵੇਗਾ। ਹਿੰਦੂ ਰਾਸ਼ਟਰਵਾਦ ਤੋਂ ਲਾਂਭੇ ਹੋਣਾ ਪਵੇਗਾ।ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਅਤੇ ਪੰਥ ਅੰਦਰ ਬਦਲ ਵੀ ਸਿਆਸਤ ਖੜ੍ਹੀ ਕਰਨੀ ਪਵੇਗਾ।ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਜੇ ਸਿੱਖ/ਪੰਥ ਇਕੱਠਾ ਹੋਕੇ ਜਦੋ-ਜਹਿਦ ਕਰੇਗਾ ਤਾਂ ਹੀ ਕੋਈ ਹੱਲ ਸੰਭਵ ਹੈ।
ਇਸ ਮੌਕੇ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਰਾਜਵਿੰਦਰ ਸਿੰਘ, ਹਰਸਿਮਰਨ ਸਿੰਘ, ਡਾ. ਗੁਰਚਰਨ ਸਿੰਘ, ਕੈਪਟਨ ਗੁਰਦੀਪ ਸਿੰਘ ਘੁੰਮਣ (ਸਿਵਲ ਸੁਸਾਇਟੀ ਚੰਡੀਗੜ੍ਹ), ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਡਾ. ਗੁਰਮੀਤ ਸਿੰਘ ਸਿੱਧੂ ਅਤੇ ਡਾ. ਖੁਸ਼ਹਾਲ ਸਿੰਘ ਆਦਿ ਸ਼ਾਮਿਲ ਸਨ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

Leave a Reply

Your email address will not be published. Required fields are marked *