ਰੋਪੜ,24 ਅਪ੍ਰੈਲ ( ਖ਼ਬਰ ਖਾਸ, ਪੱਤਰਕਾਰ)
ਬਹੁਜਨ ਸਮਾਜ ਪਾਰਟੀ ਹਲਕਾ ਰੋਪੜ ਦੇ ਜਨਰਲ ਸਕੱਤਰ ਗੋਲਡੀ ਪੁਰਖਾਲੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂਰਾ ਕੁਸ਼ਤੀ ਖੇਡ ਰਹੇ ਹਨ। ਉਨਾਂ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਕਾਂਗਰਸ ਵਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਤੇ ਫਰੀਦਕੋਟ ਤੋਂ ਅਜਿਹੇ ਚਿਹਰੇ ਉਮੀਦਵਾਰ ਬਣਾਏ ਗਏ ਹਨ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ। ਕਾਂਗਰਸ ਦੇ ਇਸ ਫੈਸਲੇ ਤੋਂ ਸਾਨੂੰ ਭਾਂਪ ਲੈਣਾ ਚਾਹੀਦਾ ਹੈ ਕਿ ਕਾਂਗਰਸ ਅਤੇ ਆਪ ਪੰਜਾਬ ਵਿੱਚ ਨੂਰਾ ਕੁਸਤੀ ਖੇਡਣਗੇ ਤੇ ਲੋਕਾਂ ਨੂੰ ਬੇਵਕੂਫ ਬਣਾਉਣਗੇ। ਇਨ੍ਹਾਂ ਹਲਕਿਆਂ ਵਿੱਚ ਕਾਂਗਰਸ ਆਪ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਵੇਗੀ। ਇਸੇ ਤਰ੍ਹਾਂ ਆਪ ਨੇ ਗੁਰਦਾਸਪੁਰ, ਲੁਧਿਆਣਾ ਤੇ ਫਿਰੋਜੁਪਰ ਸਮੇਤ ਕਈ ਹਲਕਿਆਂ ਵਿਚ ਕਾਂਗਰਸਲ ਦੇ ਮੁਕਾਬਲੇ ਕਮਜ਼ੋਰ ਉਮੀਦਵਾਰ ਉਤਾਰੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਨ੍ਹਾਂ ਦੀਆਂ ਗੁਜੀਆਂ ਨੀਤੀਆਂ ਨੂੰ ਸਮਝਦੇ ਹੋਏ ਬਹੁਤ ਚੌਕਸ ਰਹਿਣਾ ਪਵੇਗਾ। ਇਨ੍ਹਾਂ ਦੋਨੋ ਪਾਰਟੀਆਂ ਦੇ ਨੂਰਾ ਕੁਸਤੀ ਦੇ ਗੁਮਰਾਹ ਕੁਨ ਏਜੰਡੇ ਦਾ ਲੋਕਾਂ ਵਿਚ ਭੇਤ ਖੋਲਣਾ ਹੈ। ਉਨ੍ਹਾਂ ਕਿਹਾ ਕਿ ਬਸਪਾ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋ ਜਿਹੜਾ ਵੀ ਉਮੀਦਵਾਰ ਦੇਵੇ ਉਸ ਦੀ ਚਿੰਤਾ ਨਾ ਕਰਦੇ ਹੋਏ ਸਾਨੂੰ ਪਿੰਡ – ਪਿੰਡ ਕੰਮ ਨਿਰੰਤਰ ਜਾਰੀ ਰੱਖਣਾ ਹੈ। ਇਸ ਮੌਕੇ ਤਰਲੋਕ ਸਿੰਘ ਫਤਿਹਪੁਰ ਸੁਰਿੰਦਰ ਸਿੰਘ ਗੁਲਜ਼ਾਰ ਸਿੰਘ ਜਗੀਰ ਸਿੰਘ ਰਜਿੰਦਰ ਸਿੰਘ ਮੇਜਰ ਸਿੰਘ ਲੱਖੀ ਸਨਦੀਪ ਆਦਿ ਆਗੂ ਹਾਜਰ ਸਨ।