ਅਕਾਲੀ ਦਲ ਨੇ ਮਾੜੇ ਹਲਾਤਾਂ ਵਿਚ ਵੀ ਝੰਡਾ ਬੁਲੰਦ ਰੱਖਿਆ,ਪਰ ਅੱਜ ਚਾਰ ਉਮੀਦਵਾਰ ਵੀ ਖੜੇ ਨਹੀਂ ਕਰ ਸਕਿਆ

ਚੰਡੀਗੜ 17 ਨਵੰਬਰ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ  ਸੁਖਦੇਵ ਸਿੰਘ ਢੀਂਡਸਾ ਨੇ ਮੌਜੂਦਾ ਪੰਥਕ ਅਤੇ ਸਿਆਸੀ ਹਲਾਤਾਂ ਤੇ ਚਿੰਤਾ ਪ੍ਰਗਟ ਕੀਤੀ ਕੀਤੀ ਹੈ। ਢੀਂਡਸਾ ਨੇ ਕਿਹਾ ਕਿ, ਅੱਜ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਮੌਜੂਦਾ ਸਿਆਸੀ ਹਾਲਾਤਾਂ ਵਿੱਚ ਚਾਰ ਉਮੀਦਵਾਰ ਨਹੀਂ ਉਤਾਰ ਸਕੀ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਅਕਾਲੀ ਦਲ ਨੇ ਇਸ ਤੋਂ ਵੀ ਮਾੜੇ ਹਾਲਤਾਂ ਵਿੱਚ ਆਪਣਾ ਝੰਡਾ ਬੁਲੰਦ ਰੱਖਿਆ ਸੀ, ਜਦੋਂ ਕੇਂਦਰ ਦੀ ਸੱਤਾ ਤੇ ਕਾਬਜ ਧਿਰ ਓਹਨਾ ਨੂੰ ਜਾਤੀ ਅਤੇ ਸਿਆਸੀ ਤੌਰ ਤੇ ਰੋਕਣ ਦੀ ਕੋਸ਼ਿਸ਼ ਕਰਦੀ ਰਹੀ ਸੀ ਪਰ ਅੱਜ ਜਦੋਂ ਪਾਰਟੀ ਆਪਣਾ ਸੌ ਸਾਲਾ ਇਤਿਹਾਸ ਬਣਾ ਚੁੱਕੀ ਸੀ ਉਸ ਵੇਲੇ ਸਾਡੇ ਕੋਲ ਚਾਰ ਉਮੀਦਵਾਰ ਹੀ ਚੋਣ ਪਿੜ ਵਿੱਚ ਉਤਾਰਨ ਲਈ ਨਹੀਂ ਸਨ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੌਜੂਦਾ ਹਾਲਾਤਾਂ ਲਈ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ। ਓਹਨਾ ਨੇ ਕਿਹਾ ਕਿ ਜਦੋਂ ਤੋ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕਮਾਨ ਸੰਭਾਲੀ ਹੈ ਉਸ ਸਮੇਂ ਤੋਂ ਅਕਾਲੀ ਦਲ ਹਾਸ਼ੀਏ ਤੇ ਆਉਂਦਾ ਗਿਆ ਅਤੇ ਲਗਾਤਾਰ ਪਿਛਲੀਆਂ ਚਾਰ ਚੋਣਾਂ ਵਿੱਚ ਅਕਾਲੀ ਦਲ ਨੂੰ ਮੂੰਹ ਦੀ ਖਾਣੀ ਪਈ। ਅਕਾਲੀ ਦਲ ਆਪਣੇ ਸੌ ਵਰ੍ਹੇ ਮੌਕੇ ਮਹਿਜ ਤਿੰਨ ਸੀਟਾਂ ਤੇ ਸਿਮਟ ਗਿਆ ਅਤੇ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਦਸ ਸੀਟਾਂ ਤੇ ਜ਼ਮਾਨਤ ਜਬਤ ਹੋਈ।

ਢੀਂਡਸਾ ਨੇ ਮੁੜ ਉਸ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ, ਓਹਨਾ ਨੇ 2017 ਵਿੱਚ ਹੋਈ ਨਾਮੋਸ਼ੀ ਜਨਕ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇਕੇ ਪਾਸੇ ਹਟ ਜਾਣ ਦੀ ਬੇਨਤੀ ਕੀਤੀ ਸੀ ਅਤੇ ਇਹੋ ਅਰਜ਼ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਖੁਦ ਕਮਾਨ ਆਪਣੇ ਹੱਥ ਵਿੱਚ ਲੈਣ, ਪਰ ਉਸ ਵੇਲੇ ਦਿੱਤੀ ਗਈ ਸਲਾਹ ਨੂੰ ਨਹੀ ਮੰਨਿਆ ਗਿਆ ਹੈ ਤੇ ਜਦੋਂ ਅਕਾਲੀ ਦਲ ਬੁਰੀ ਤਰਾਂ ਹਾਸ਼ੀਏ ਤੇ ਜਾ ਚੁੱਕਾ ਹੈ ਹੁੱਣ ਅਸਤੀਫ਼ਾ ਦਿੱਤਾ ਹੈ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਢੀਂਡਸਾ ਨੇ ਮੁੜ ਇਸ ਗੱਲ ਤੇ ਜੋਰ ਦਿੰਦਿਆਂ ਕਿਹਾ ਕਿ, ਅੱਜ ਪੂਰਾ ਪੰਜਾਬ ਆਪਣੇ ਹੱਕ ਹਕੂਕਾਂ ਦੀ ਤਰਜਮਾਨੀ ਕਰਨ ਵਾਲੀ ਜਮਾਤ ਸ਼੍ਰੋਮਣੀ ਅਕਾਲੀ ਦਲ ਵੱਲ ਵੇਖ ਰਿਹਾ ਹੈ, ਮੌਜੂਦਾ ਸਿਆਸੀ ਅਤੇ ਪੰਥਕ ਹਾਲਾਤਾਂ ਨੂੰ ਵੇਖਦੇ ਹੋਏ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਿਰਮੌਰ ਜਮਾਤ ਨੂੰ ਬਲ ਪੂਰਵਕ ਸੇਧ ਦੇਣ ਲਈ ਦਖਲ ਦੇਣ ਅਤੇ ਨਵੀਂ ਭਰਤੀ ਕਰਵਾਕੇ ਅਜਿਹੇ ਪ੍ਰਧਾਨ ਦੀ ਤਲਾਸ਼ ਨੂੰ ਪੂਰਾ ਕੀਤਾ ਜਾਵੇ ਜਿਹੜਾ ਸਾਰੀ ਲੀਡਰਸ਼ਿਪ ਨੂੰ ਨਾਲ ਲੈਕੇ ਚਲਣ ਦੇ ਸਮਰੱਥ ਹੋਵੇ ਅਤੇ ਅਗਲੀ ਸਿਆਸੀ ਲੜਾਈ ਲੜਨ ਦੀ ਯੋਗਤਾ ਰੱਖਦਾ ਹੈ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਢੀਂਡਸਾ ਨੇ ਪੰਜਾਬ ਦੀ ਰਾਜਧਾਨੀ ਚੰਡਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਅਲਾਟਮੇਂਟ ਤੇ ਕਿਹਾ ਕਿ ਇਸ ਨੂੰ ਪੰਜਾਬੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਕਿਸੇ ਵੀ ਹਾਲਾਤ ਵਿੱਚ ਹਰਿਆਣਾ ਨੂੰ ਇੱਕ ਇੰਚ ਜ਼ਮੀਨ ਨਹੀਂ ਦੇਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਸਰਬ ਪਾਰਟੀ ਮੀਟਿੰਗ ਬੁਲਾ ਕੇ ਕੇਂਦਰ ਨੂੰ ਸ਼ਖਤ ਸੁਨੇਹਾ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *