ਚੰਡੀਗੜ੍ਹ 16 ਨਵੰਬਰ (ਖ਼ਬਰ ਖਾਸ ਬਿਊਰੋ) ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਹਾਣੀਕਾਰ ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਿਹ “ ਆਪਣਾ ਘਰ “ ਦਾ ਲੋਕ ਅਰਪਣ ਸਮਾਗਮ ਹੋਇਆ ਅਤੇ ਇਸ ਤੇ ਭਰਪੂਰ ਵਿਚਾਰ ਚਰਚਾ ਕੀਤੀ ਗਈ । ਰਿਲੀਜ਼ ਸਮਾਰੋਹ ਦੇ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਕੀਤੀ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਕਨਵੀਨਰ ਡਾ. ਦੀਪਕ ਮਨਮੋਹਨ ਸਿੰਘ ਇਸ ਮੌਕੇ ਮੁੱਖ ਮਹਿਮਾਨ ਸਨ ।
ਕਹਾਣੀ ਖੇਤਰ ਦੀਆਂ ਸਨਮਾਨਿਤ ਸ਼ਖ਼ਸੀਅਤਾਂ ਗੁਲ ਚੌਹਾਨ , ਬਲੀਜੀਤ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ । ਡਾ ਗੁਰਮੇਲ ਸਿੰਘ ਨੇ ਕਿਤਾਬ ਤੇ ਪਰਚਾ ਪੜ੍ਹਿਆ ।ਕਿਤਾਬ ਰਿਲੀਜ਼ ਸਮਾਗਮ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਲੇਖਕ ਗੋਵਰਧਨ ਗੱਬੀ ਦੇ ਪਰਿਵਾਰਕ ਮੈਂਬਰ ਰਾਜ ਕੁਮਾਰੀ ਅਤੇ ਸ਼੍ਰੀਮਤੀ ਬਚਨਾ ਦੇਵੀ ਸ਼ਾਮਿਲ ਹੋਏ । ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਲੇਖਕ ਨੇ ਆਪਣੀਆਂ ਕਹਾਣੀਆਂ ਵਿੱਚ ਸੰਜੀਦਾ ਵਿਸ਼ੇ ਛੂਹੇ ਨੇ ।
ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸ਼ਬਦਕਾਰ , ਕਲਮਕਾਰ ਤੇ ਸਾਹਿਤਕਾਰ ਸਮਾਜ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ । ਡਾ ਗੁਰਮੇਲ ਸਿੰਘ ਨੇ ਪਰਚਾ ਪੜਦਿਆਂ ਕਿਹਾ ਕਿ ਲੇਖਕ ਨੇ ਸਮਾਜਿਕ ਵਰਤਾਰਿਆਂ ਦੀ ਗੱਲ ਕੀਤੀ ਹੈ । ਦੀਪਤੀ ਬਬੂਟਾ ਨੇ ਲੇਖਕ ਦੀ ਨਾਟਕੀ ਸ਼ੈਲੀ ਨੂੰ ਬਾਕਮਾਲ ਦੱਸਿਆ । ਬਲੀਜੀਤ ਨੇ ਕਿਹਾ ਕਿ ਇਹ ਕਹਾਣੀਆਂ ਮੱਧਵਰਗੀ ਸੰਸਾਰ ਦੇ ਤਜਰਬੇ ‘ਤੇ ਅਧਾਰਿਤ ਹਨ । ਗੁੱਲ ਚੌਹਾਨ ਕਿਹਾ ਕਿ ਰੌਚਕਤਾ ਵਾਲ਼ੀ ਇਹ ਕਿਤਾਬ ਪਾਠਕ ਨੂੰ ਉਂਗਲ ਫੜਕੇ ਨਾਲ ਤੋਰਦੀ ਹੈ । ਗੁਰਮੀਤ ਸਿੰਗਲ ਨੇ ਕਿਹਾ ਕਿ ਲੇਖਕ ਦੀਆਂ ਕਹਾਣੀਆਂ ਦਾ ਪਾਤਰ ਚਿਤਰਣ ਬਹੁਤ ਵਧੀਆ ਹੈ ।
ਹਰਬੰਸ ਸੋਢੀ ਨੇ ਜ਼ਿੰਦਗੀ ਦੀ ਚਮਕ ਦੀ ਗੱਲ ਕੀਤੀ । “ਆਪਣਾ ਘਰ” ਦੇ ਲੇਖਕ ਗੋਵਰਧਨ ਗੱਬੀ ਨੇ ਕਿਹਾ ਕਿ ਅਦਬੀ ਸਖਸ਼ੀਅਤਾਂ ਦੇ ਨੇੜੇ ਹੋ ਕੇ ਬਹੁਤ ਕੁਝ ਸਿੱਖਣ , ਸਮਝਣ , ਪਰਖਣ , ਚਿੰਤਨ , ਪੜ੍ਹਨ ਅਤੇ ਲਿਖਣ ਦਾ ਮੌਕਾ ਮਿਲਿਆ । ਮੁੱਖ ਮਹਿਮਾਨ ਵੱਜੋਂ ਬੋਲਿਦਆਂ ਕਿਹਾ ਕਿ ਬੋਲਚਾਲ ਦੀ ਭਾਸ਼ਾ ਵਾਲੀਆਂ ਕਹਾਣੀਆਂ ਦਾ ਆਪਣਾ ਸੰਸਾਰ ਹੈ । ਪ੍ਰਧਾਨਗੀ ਭਾਸ਼ਨ ਰਾਹੀਂ ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਲੇਖਕ ਗੱਬੀ ਹਵਾ ਵਿੱਚੋਂ ਕਹਾਣੀਆਂ ਫੜਨ ਦਾ ਹੁਨਰ ਜਾਣਦਾ ਹੈ । ਧੰਨਵਾਦੀ ਸ਼ਬਦਾਂ ਵਿੱਚ ਸਭਾ ਦੇ ਸਕੱਤਰ ਪਾਲ ਅਜਨਬੀ ਨੇ ਕਿਹਾ ਅਜਿਹੇ ਸਾਹਿਤਕ ਉਪਰਾਲੇ ਸਮਾਜ ਲਈ ਸੇਧ ਦਾਇਕ ਹੁੰਦੇ ਹਨ ।
ਇਸ ਮੌਕੇ ਤੇ ਮੌਜੂਦ ਅਦਬੀ ਸ਼ਖ਼ਸੀਅਤਾਂ ਵਿੱਚ ਹਰਮਿੰਦਰ ਸਿੰਘ ਕਾਲੜਾ , ਵਰਿੰਦਰ ਚੱਠਾ , ਸੁਖਵਿੰਦਰ ਸਿੰਘ ਸਿੱਧੂ , ਡਾ ਜਸਪਾਲ ਸਿੰਘ , ਦੀਪਕ ਸ਼ਰਮਾਂ ਚਨਾਰਥਲ ,ਜੈ ਸਿੰਘ ਧੂਰੀ , ਡਾ ਅਵਤਾਰ ਸਿੰਘ ਪਤੰਗ , ਗੁਰਪ੍ਰੀਤ ਖੋਖਰ, ਗੁਰਜੰਟ ਸਿੰਘ , ਆਰ ਡੀ ਕੈਲੇ , ਪ੍ਰਤੀਕ ਕੁਮਾਰ , ਮਿਨਾਕਸ਼ੀ , ਭਾਗ ਮੱਲ , ਵਿਸ਼ਾਲ ਦੱਤ , ਖੁਸ਼ਪ੍ਰੀਤ ਕੌਰ , ਮਾਹੀ , ਨਿਤੀਕਾ , ਵਿਸ਼ਾਲ , ਜਸਲੀਨ , ਮਲਕੀਅਤ ਕੌਰ ਬਸਰਾ , ਬਲਵਿੰਦਰ ਸਿੰਘ ਉੱਤਮ , ਹਰਨੇਕ ਸਿੰਘ , ਭੂਮਿਕਾ , ਪ੍ਰੋ ਦਲਬਾਗ ਸਿੰਘ , ਡਾ ਮੇਹਰ ਮਾਣਕ , ਨਿਰਮਲਾ , ਸੁਮੀਤ ਸਿੰਘ , ਭੂਮਿਤਾ , ਪਰਮਿੱਤਰਾ ਪਿੰਕੀ , ਅਨੀਸ਼ , ਅੰਸ਼ , ਸ਼ੁਭਮ , ਦੀਪਕ ਸਿੰਘ , ਸਤਨਾਮ ਚੌਹਾਨ , ਜੁਗਰਾਜ ਸਿੰਘ , ਖੁਸ਼ੀ , ਵੰਸ਼ , ਸ਼੍ਰੇਆ , ਅਮ੍ਰਿਤਪਾਲ ਸਿੰਘ , ਜੈਪਾਲ , ਭਜਨਵੀਰ ਸਿੰਘ , ਏਕਤਾ , ਬਲਜੀਤ ਸਿੰਘ , ਐਡਵੋਕੇਟ ਪਰਮਿੰਦਰ ਸਿੰਘ ਗਿੱਲ , ਅਜਾਇਬ ਸਿੰਘ ਔਜਲਾ , ਜੈ ਸਿੰਘ ਛਿੱਬਰ , ਪਰਮਜੀਤ ਪਰਮ , ਬਲਦੇਵ ਸਿੰਘ ਸਿੰਧਰਾ ਸ਼ਾਮਿਲ ਸਨ ।