ਚੰਡੀਗੜ੍ਹ 23 ਅਪ੍ਰੈਲ ( ਖਾਸ ਖ਼ਬਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਸ.ਓ.ਆਈ ਦੇ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ ਰਾਜੂਖੰਨਾਂ ਅਤੇ ਐਸ.ਓ.ਆਈ ਦੇ ਪ੍ਰਧਾਨ ਸ. ਰਣਬੀਰ ਸਿੰਘ ਢਿੱਲੋਂ ਨਾਲ ਸਲਾਹ ਮਸ਼ਵਰਾ ਕਰਕੇ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਓ.ਆਈ ਦੇ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ ਰਾਜੁਖੰਨਾ ਅਤੇ ਪ੍ਰਧਾਨ ਸ. ਰਣਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਦੇ ਜਥੇਬੰਦਕ ਢਾਂਚੇ ਵਿੱਚ ਪਿਛਲੇ ਲੰਮੇ ਸਮੇ ਤੋਂ ਮਿਹਨਤ ਕਰ ਰਹੇ ਨੌਂਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਨੂੰ 5 ਜੋਨਾਂ ਵਿੱਚ ਵੰਡ ਕੇ ਜੋਨਲ ਪ੍ਰਧਾਨ ਬਣਾੲੈ ਗਏ ਹਨ। ਮਾਲਵੇ ਦਾ ਵੱਡਾ ਇਲਾਵਾ ਹੋਣ ਕਰਕੇ ਇਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ । ਅੱਜ ਜਿਹਨਾਂ ਆਗੂਆਂ ਨੂੰ ਜੋਨ ਵਾਈਜ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਮਾਲਵਾ ਜੋਨ-1 ਦਾ ਪ੍ਰਧਾਨ ਸ. ਜਸ਼ਨਪ੍ਰੀਤ ਸਿੰਘ ਅੋਲਖ ਨੂੰ ਬਣਾਇਆ ਗਿਅ ਹੈ ਅਤੇ ਇਸ ਵਿੱਚ ਜਿਲਾ ਫਾਜਲਿਕਾ, ਫਿਰੋਜਪੁਰ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਜਿਲਾ ਮਾਨਸਾ ਨੂੰ ਸ਼ਾਮਲ ਕੀਤਾ ਗਿਆ ਹੈ। ਮਾਲਵਾ ਜੋਨ-2 ਦਾ ਪ੍ਰਧਾਨ ਸ. ਮਨਪ੍ਰੀਤ ਸਿੰਘ ਮੰਨੂ ਨੂੰ ਬਣਾਇਆ ਗਿਆ ਹੈ ਅਤੇ ਇਸ ਜੋਨ ਵਿੱਚ ਜਿਲਾ ਮੋਗਾ, ਜਗਰਾਉਂ ਪੁਲਿਸ ਜਿਲਾ, ਲੁਧਿਆਣਾ, ਮਲੇਰੋਕਟਲਾ ਅਤੇ ਪੁਲਿਸ ਜਿਲਾ ਖੰਨਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰਾਂ ਮਾਲਵਾ ਜੋਨ-3 ਦਾ ਪ੍ਰਧਾਨ ਸ. ਗੁਰਕੀਰਤ ਸਿੰਘ ਪਨਾਗ ਨੂੰ ਬਣਾਇਆ ਗਿਆ ਹੈ ਅਤੇ ਜਿਸ ਵਿੱਚ ਜਿਲਾ ਰੋਪੜ, ਮੋਹਾਲੀ, ਫਹਿਤਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਨੂੰ ਸ਼ਾਮਲ ਕੀਤਾ ਗਿਆ ਹੈ। ਮਾਝਾ ਜੋਨ ਦਾ ਪ੍ਰਧਾਨ ਸ. ਅਮਨਪ੍ਰੀਤ ਸਿੰਘ ਹੈਰੀ ਨੂੰ ਬਣਾਇਆ ਗਿਆ ਹੈ। ਦੋਆਬਾ ਜੋਨ ਦਾ ਪ੍ਰਧਾਨ ਸ. ਸੁਖਜਿੰਦਰ ਸਿੰਘ ਔਜਲਾ ਨੂੰ ਨਿਯੁਕਤ ਕੀਤਾ ਗਿਆ ਹੈ। ਚੰਡੀਗੜ੍ਹ ਯੂ.ਟੀ ਜੋਨ ਦਾ ਪ੍ਰਧਾਨ ਸ. ਹਰਮਨਦੀਪ ਸਿੰਘ ਰੰਧਾਵਾ ਨੂੰ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਲਾ ਬਠਿੰਡਾ ਸ਼ਹਿਰੀ ਦਾ ਐਸ.ਓ.ਆਈ ਦਾ ਪ੍ਰਧਾਨ ਸ੍ਰੀ ਡਾਇਮੰਡ ਖੰਨਾ ਨੂੰ ਬਣਾਇਆ ਗਿਆ ਹੈ। ਇਸੇ ਤਰਾਂ ਬੀਬਾ ਸ਼ਰਿਸ਼ਟੀ ਜੈਨ, ਸ. ਕਰਨਵੀਰ ਸਿੰਘ ਅਤੇ ਸ. ਹਰਸ਼ਦੀਪ ਸਿੰਘ ਨੂੰ ਐੇਸ.ਓ.ਆਈ ਦੇ ਬੁਲਾਰੇ ਨਿਯੁਕਤ ਕੀਤਾ ਗਿਆ ਹੈ।
ਜਿਹਨਾਂ ਨੌਂਜਵਾਨਾਂ ਨੂੰ ਐਸ.ਓ.ਆਈ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਅਕੇਸ਼ਕਮਲਜੀਤ ਸਿੰਘ, ਸ. ਗੁਰਨੂਰ ਸਿੰਘ ਕਾਂਡਾ, ਸ. ਜਤਿੰਦਰਪਾਲ ਸਿੰਘ ਜੇ.ਪੀ ਬਰਾੜ, ਸ਼੍ਰੀ ਸ਼ੰਮੀ ਕੰਗ, ਸ. ਹਰਕਮਲ ਸਿੰਘ ਭੂਰੇਗਿੱਲ ਅਤੇ ਸ਼ ਮਨਿੰਦਰਜੀਤ ਸਿੰਘ ਵੜੈਚ ਦੇ ਨਾਮ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨਾਂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਤਰਨਦੀਪ ਸਿੰਘ ਚੀਮਾ, ਸ. ਗੁਰਸ਼ਾਨ ਸਿੰਘ ਧਾਲੀਵਾਲ, ਸ. ਗੁਰਬਾਜ਼ ਸਿੰਘ ਬਾਠ, ਸ. ਮਨਜੋਤ ਸਿੰਘ, ਸ. ਅਨਮੋਲਦੀਪ ਸਿੰਘ ਬਰਾੜ ਅਤੇ ਸ. ਸਿਮਰਨਜੀਤ ਸਿੰਘ ਪਟਿਆਲਵੀ ਦੇ ਨਾਮ ਸ਼ਾਮਲ ਹਨ। ਜਿਹਨਾਂ ਨੌਂਜਵਾਨਾਂ ਨੂੰ ਐਸ.ਓ.ਆਈ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਕੁਲਦੀਪ ਸਿੰਘ, ਸ. ਜਸ਼ਨਦੀਪ ਸਿੰਘ ਜਵੰਧਾ, ਸ. ਸੁਖਬੀਰ ਸਿੰਘ ਅਤੇ ਸ. ਜਸ਼ਨਦੀਪ ਸਿੰਘ ਸੰਧੂ ਦੇ ਨਾਮ ਸ਼ਾਮਲ ਹਨ।