ਖਰੜ, 11 ਨਵੰਬਰ (ਖ਼ਬਰ ਖਾਸ ਬਿਊਰੋ)
ਸ਼ਹਿਰ ਦੀ ਉੱਘੀ ਸ਼ਖ਼ਸੀਅਤ ਮਰਹੂਮ ਦਲਜੀਤ ਸਿੰਘ ਸੈਣੀ (82) ਦੀਆਂ ਖਰੜ ਵਿੱਚ ਰੋਟਰੀ ਕਲੱਬ ਰਾਹੀਂ ਅੱਖਾਂ ਦਾਨ ਕਰਵਾਈਆਂ ਗਈਆਂ। ਕਲੱਬ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਖਰੜ ਵਾਸੀ ਸਰੋਜ ਬਾਲਾ ਨੇ ਕਲੱਬ ਨੂੰ ਸੂਚਨਾ ਦਿੱਤੀ ਕਿ ਦਲਜੀਤ ਸਿੰਘ ਸੈਣੀ ਦੀ ਮੌਤ ਹੋ ਗਈ ਹੈ। ਫਿਰ ਰੋਟਰੀ ਕਲੱਬ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਤੇ ਦੁੱਖ ਵਿੱਚ ਸ਼ਰੀਕ ਹੋ ਕੇ ਉਨ੍ਹਾਂ ਦੇ ਪੁੱਤਰ ਦਲਜਿੰਦਰ ਸਿੰਘ ਸੈਣੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾ ਦਿੱਤੀਆਂ ਜਾਣ। ਉਨ੍ਹਾਂ ਪਰਿਵਾਰ ਨਾਲ ਸਲਾਹ ਕਰ ਕੇ ਪ੍ਰਕਿਰਿਆ ਮੁਕੰਮਲ ਕੀਤੀ।