Trump-Putin speak over phone: ਟਰੰਪ ਨੇ ਪੂਤਿਨ ਨੂੰ ਕਾਲ ਕਰ ਕੇ ਯੂਕਰੇਨ ਜੰਗ ਦੇ ਖ਼ਾਤਮੇ ’ਤੇ ਦਿੱਤਾ ਜ਼ੋਰ: ਰਿਪੋਰਟ

ਵਾਸ਼ਿੰਗਟਨ, 11 ਨਵੰਬਰ (ਖ਼ਬਰ ਖਾਸ ਬਿਊਰੋ)

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਯੂਕਰੇਨ ਜੰਗ ਖ਼ਤਮ ਕਰਨ ‘ਤੇ ਚਰਚਾ ਕੀਤੀ ਤੇ ਹੋਰ ਵੀ ਕਈ ਅਹਿਮ ਮੁੱਦੇ ਵਿਚਾਰੇ। ਅਮਰੀਕਾ ਦੀਆਂ ਹਾਲੀਆ ਰਾਸ਼ਟਰਪਤੀ ਚੋਣਾਂ (US Presidencial Elections) ਜਿੱਤਣ ਤੋਂ ਬਾਅਦ ਟਰੰਪ ਨੇ ਦੁਨੀਆ ਦੇ 70 ਤੋਂ ਵੱਧ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ ਅਜਿਹੇ ਸਭ ਤੋਂ ਪਹਿਲੇ ਆਗੂਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀ ਸ਼ਾਮਲ ਸਨ।

ਇਕ ਅਖ਼ਬਾਰ ਨੇ  ਵਿਸ਼ੇਸ਼ ਰਿਪੋਰਟ ਵਿਚ ਕਿਹਾ, “ਦੋਵਾਂ ਆਗੂਆਂ ਨੇ ਯੂਰਪੀ ਮਹਾਂਦੀਪ ਵਿਚ ਸ਼ਾਂਤੀ ਕਾਇਮ ਕਰਨ ਦੇ ਟੀਚੇ ‘ਤੇ ਚਰਚਾ ਕੀਤੀ ਅਤੇ ਟਰੰਪ ਨੇ ‘ਯੂਕਰੇਨ ਜੰਗ ਦੇ ਜਲਦ ਖ਼ਾਤਮੇ’ ਉਤੇ ਜ਼ੋਰ ਦਿੱਤਾ ਅਤੇ ਨਾਲ ਹੀ ਇਸ ਗੱਲ ਵਿਚ ਵੀ ਦਿਲਚਸਪੀ ਦਿਖਾਈ ਕਿ ਦੋਵੇਂ ਆਗੂ ਇਨ੍ਹਾਂ ਮੁੱਦਿਆਂ ਉਤੇ  ਅਗਾਂਹ ਵੀ ਗੱਲਬਾਤ (Follow-up conversations) ਕਰਦੇ ਰਹਿਣਗੇ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਰਿਪੋਰਟ ਮੁਤਾਬਕ, “ਦੋਵਾਂ ਆਗੂਆਂ ਦੀ ਹੋਈ ਇਸ ਗੱਲਬਾਤ ਤੋਂ ਜਾਣੂ ਇੱਕ ਸਾਬਕਾ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਟਰੰਪ ਸੰਭਾਵਤ ਤੌਰ ‘ਤੇ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਵਰਗੇ ਵੱਡੇ ਸੰਕਟ ਦੇ ਜਾਰੀ ਰਹਿੰਦਿਆਂ ਅਹੁਦਾ (ਅਮਰੀਕੀ ਰਾਸ਼ਟਰਪਤੀ ਵਜੋਂ) ਨਹੀਂ ਸੰਭਾਲਣਾ ਚਾਹੁਣਗੇ।… ਇਸੇ ਕਾਰਨ ਉਨ੍ਹਾਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਹਾਲਾਤ ਨੂੰ ਵਿਗੜਨ ਤੋਂ ਰੋਕਣਾ ਚਾਹੁੰਦੇ ਹਨ।’’

ਗ਼ੌਰਤਲਬ ਹੈ ਕਿ ਟਰੰਪ 20 ਜਨਵਰੀ, 2025 ਨੂੰ ਅਮਰੀਕਾ ਦੇ 47ਵੇਂ ਸਦਰ ਵਜੋਂ ਸਹੁੰ ਚੁੱਕਣਗੇ। ਯੂਕਰੇਨ ਨੂੰ ਅਮਰੀਕਾ ਵੱਲੋਂ ਟਰੰਪ-ਪੂਤਿਨ ਕਾਲ ਦੀ ਜਾਣਕਾਰੀ ਦਿੱਤੀ ਗਈ ਹੈ। ਅਖ਼ਬਾਰ ਮੁਤਾਬਕ, “ਕਾਲ ਬਾਰੇ ਜਾਣੂ ਇਕ ਵਿਅਕਤੀ ਨੇ ਦੱਸਿਆ ਕਿ ਟਰੰਪ ਨੇ ਇਹ ਕਾਲ ਫਲੋਰਿਡਾ ਸਥਿਤ ਆਪਣੇ ਰਿਜ਼ੋਰਟ ਤੋਂ ਕੀਤੀ ਤੇ ਇਸ ਵਿਚ ਉਨ੍ਹਾਂ ਰੂਸੀ ਸਦਰ ਨੂੰ ਯੂਕਰੇਨ ਵਿੱਚ ਜੰਗ ਹੋਰ ਨਾ ਵਧਾਉਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਯੂਰਪ ਵਿੱਚ ਅਮਰੀਕੀ ਫੌਜ ਦੀ ਭਾਰੀ ਮੌਜੂਦਗੀ ਦਾ ਵੀ ਚੇਤਾ ਕਰਾਇਆ।’’ ਅਖ਼ਬਾਰ ਨੇ ਲਿਖਿਆ ਕਿ ਇਹ ਇਕ ਸੰਵੇਦਨਸ਼ੀਲ ਮਾਮਲਾ ਹੋਣ ਕਾਰਨ ਜਾਣਕਾਰੀ ਦੇਣ ਵਾਲਿਆਂ ਨੇ ‘ਸਾਰਾ ਕੁਝ ਆਪਣਾ ਨਾਂ ਗੁਪਤ ਰੱਖਣ’ ਦੀ ਸ਼ਰਤ ’ਤੇ ਹੀ ਦੱਸਿਆ ਹੈ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਇਸ ਦੌਰਾਨ ਟਰੰਪ ਦੇ ਸੰਚਾਰ ਨਿਰਦੇਸ਼ਕ ਸਟੀਵਨ ਚੇਂਗ (Steven Cheung, Trump communications director) ਨੇ  ਨੂੰ ਦੱਸਿਆ ਕਿ ਉਹ ਮਨੋਨੀਤ ਰਾਸ਼ਟਰਪਤੀ ਟਰੰਪ ਵੱਲੋਂ ਆਲਮੀ ਆਗੂਆਂ ਨਾਲ ਕੀਤੀਆਂ ਗਈਆਂ ਨਿਜੀ ਕਾਲਾਂ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, “ਰਾਸ਼ਟਰਪਤੀ ਟਰੰਪ ਨੇ ਫੈਸਲਾਕੁੰਨ ਤੌਰ ‘ਤੇ ਇਤਿਹਾਸਕ ਚੋਣ ਜਿੱਤੀ ਹੈ ਅਤੇ ਆਲਮੀ ਆਗੂ ਜਾਣਦੇ ਹਨ ਕਿ ਅਮਰੀਕਾ ਵਿਸ਼ਵ ਪੱਧਰ ‘ਤੇ ਮੁੜ ਉੱਭਰੇਗਾ। ਇਸ ਕਾਰਨ ਆਲਮੀ ਨੇਤਾਵਾਂ ਨੇ 45ਵੇਂ ਅਤੇ 47ਵੇਂ ਰਾਸ਼ਟਰਪਤੀ ਨਾਲ ਰਿਸ਼ਤੇ ਮਜ਼ਬੂਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਹ ਆਲਮੀ ਅਮਨ ਅਤੇ ਸਥਿਰਤਾ ਦੀ ਪ੍ਰਤੀਨਿਧਤਾ ਕਰਦੇ ਹਨ।’’

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

Leave a Reply

Your email address will not be published. Required fields are marked *