ਰੋਪੜ ਤੋਂ ਬਾਅਦ ਸ਼੍ਰੀ ਮੁਕਤਸਰ ਸਾਹਿਬ ਦੇ ਬਸਪਾ ਆਗੂਆਂ ਨੇ ਵੀ ਸਮੂਹਿਕ ਰੂਪ ਵਿਚ ਬਸਪਾ ਛੱਡੀ

ਜਲੰਧਰ 10 ਨਵੰਬਰ, (ਖ਼ਬਰ ਖਾਸ ਬਿਊਰੋ)

ਬਹੁਜਨ ਸਮਾਜ ਪਾਰਟੀ ਵਿਚ ਦੁਫੇੜ ਖੜਾ ਹੋ ਗਿਆ  ਹੈ। ਬਸਪਾ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਪਾਰਟੀ ਵਿਚੋਂ ਬਰਖਾਸਤ ਕਰਕੇ ਅਵਤਾਰ ਸਿੰਘ ਕਰੀਮਪੁਰੀ ਨੂੰ ਨਵਾਂ ਪ੍ਰਧਾਨ ਲਗਾਏ ਜਾਣ ਕਾਰਨ ਅਹੁੱਦੇਦਾਰਾਂ ਵਿਚ ਅਸਤੀਫ਼ਾ ਦੇਣ ਤੇ ਪਾਰਟੀ ਛੱਡਣ ਦੀ ਝੜੀ ਲੱਗ ਗਈ ਹੈ। ਪਹਿਲਾਂ ਬਸਪਾ ਦੇ ਸੰਸਥਾਪਕ ਬਾਬੂ ਕਾਂਸੀ ਰਾਮ ਦੇ ਜੱਦੀ ਜਿਲ੍ਹੇ ਰੋਪੜ ਦੇ ਪ੍ਰਧਾਨ ਸਮੇਤ ਹੋਰਨਾਂ ਆਗੂਆਂ ਨੇ ਗੜੀ ਦੇ ਹੱਕ ਵਿਚ ਬਸਪਾ ਨੂੰ ਅਲਵਿਦਾ ਕਹਿ ਦਿੱਤਾ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਆਗੂਆਂ ਨੇ ਵੀ ਆਪਣੇ ਅਹੁੱਦਿਆਂ ਤੋ ਅਸਤੀਫ਼ਾ ਦੇ ਦਿੱਤਾ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਬਹੁਜਨ ਸਮਾਜ ਪਾਰਟੀ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਜਿਲਾ ਦਫ਼ਤਰ ਵਿਖੇ ਜਿਲ੍ਹਾ ਪ੍ਰਧਾਨ ਮੰਦਰ ਸਿੰਘ ਸਰਾਏਨਾਗਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਅਤੇ ਤਰਸੇਮ ਸਿੰਘ ਲੱਖੇਵਾਲੀ ਮਹਿਮਾਨ ਵਜੋਂ ਹਾਜਰ ਹੋਏ।
ਮੀਟਿੰਗ ਵਿੱਚ ਮਤਾ ਪੇਸ਼ ਕੀਤਾ ਗਿਆ ਕਿ ਬਹੁਜਨ ਸਮਾਜ ਪਾਰਟੀ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਵਲੋਂ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਦੇ ਬਰਖਾਸਤ ਕਰਨ ਦੇ ਰੋਸ ਵਜੋਂ ਸਮੂਹ ਅਹੁਦੇਦਾਰਾਂ ਵੱਲੋਂ ਅਸਤੀਫੇ ਦਿੱਤੇ ਗਏ ਹਨ ਅਤੇ ਪਾਰਟੀ ਨੂੰ ਫੈਸਲਾ ਕਰਨ ਲਈ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਜਿਲਾ ਬਾਡੀ ਦੇ ਅਹੁਦੇਦਾਰ ਅਤੇ ਵਿਧਾਨ ਸਭਾ ਦੇ ਅਹੁਦੇਦਾਰ ਆਪਣੇ ਆਪਣੇ ਸੰਬੰਧਿਤ ਅਹੁਦਿਆਂ ਤੋਂ ਗੁੱਸੇ ਵੱਜੋ ਅਸਤੀਫਾ ਦਿੰਦੇ ਹਨ ਅਤੇ ਮੁੜ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਅਹੁਦੇਦਾਰ ਪਾਰਟੀ ਵਿੱਚ ਕੋਈ ਕੰਮ ਨਹੀਂ ਕਰਨਗੇ ਅਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਇਹਨਾਂ ਨੇ ਦਿੱਤੇ ਅਸਤੀਫ਼ੇ
ਮੰਦਰ ਸਿੰਘ ਸਰਾਏਨਾਗਾ(ਜਿਲਾ ਪ੍ਰਧਾਨ),ਤਰਸੇਮ ਸਿੰਘ ਲੱਖੇਵਾਲੀ(ਜਿਲਾ ਇੰਚਾਰਜ),ਪਰਮਜੀਤ ਸਿੰਘ ਪੰਮਾ(ਜਿਲਾ ਸਕੱਤਰ),ਠਾਣੇਦਾਰ ਜਗਰਾਜ ਸਿੰਘ(ਜਿਲਾ ਸਕੱਤਰ),ਗੁਰਦਾਸ ਮਰਾੜ (ਜਿਲਾ ਇੰਚਾਰਜ) ਗੁਰਬਖਸ਼ ਸਿੰਘ(ਜਿਲਾ ਖਜਾਨਚੀ) ਮਾਸਟਰ ਸੁਖਦੇਵ ਸਿੰਘ(ਜਿਲਾ ਕੋਆਰਡੀਨੇਟਰ ਬਾਮਸੇਫ),ਬਲਦੇਵ ਕੁਮਾਰ (ਹਲਕਾ ਪ੍ਰਧਾਨ ਮੁਕਤਸਰ) ਦੁਰਗਾਦਾਸ ਹਲਕਾ (ਮੀਤ ਪ੍ਰਧਾਨ ਮੁਕਤਸਰ) ਸਰੂਪ ਚੰਦ (ਹਲਕਾ ਇੰਚਾਰਜ ਮੁਕਤਸਰ ਵਿਧਾਨ ਸਭਾ) ਹੇਮ ਚੰਦ (ਹਲਕਾ ਇੰਚਾਰਜ) ਸਵਰਨਜੀਤ ਸਿੰਘ(ਹਲਕਾ ਆਰਗਾਨਾਈਜ਼ਿੰਗ ਸੋਸਾਇਟੀ) ਗੁਰਦੀਪ ਸਿੰਘ (ਹਲਕਾ ਕੈਸ਼ੀਅਰ) ਬਲਵੰਤ ਸਿੰਘ (ਸੀਨਿਅਰ ਵਰਕਰ) ਦਵਿੰਦਰ ਸਿੰਘ ਦੀਪ ਗੋਰਿਆ(ਸੋਸ਼ਲ ਮੀਡੀਆ)  ਹਾਜ਼ਰ ਸਨ।

Leave a Reply

Your email address will not be published. Required fields are marked *