ਕਿਸਾਨਾਂ ਨੇ ਬਿੱਟੂ ਦੇ ਪੁਤਲੇ ਫੂਕੇ, ਕਿਹਾ ਕਿਸਾਨ ਜਾਂਚ ਲਈ ਤਿਆਰ

ਚੰਡੀਗੜ੍ਹ 10 ਨਵੰਬਰ (ਖ਼ਬਰ ਖਾਸ ਬਿਊਰੋ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਿਸਾਨਾਂ ਖਿਲਾਫ਼ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬਿੱਟੂ ਨੇ ਭਾਜਪਾ ਤੇ ਆਰਐਸਐਸ ਦਾ ਦੁੱਮਡੱਲਾ ਬਣਕੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਬਿਟੂ ਦਾ ਕਿਸਾਨਾਂ ਬਾਰੇ ਇਹ ਬਿਆਨ ਕਿ ਕਿਸਾਨ ਤਾਲਿਬਾਨ ਵਰਗਾ ਵਿਵਹਾਰ ਕਰ ਰਹੇ ਹਨ, ਕਿਸਾਨ ਆਗੂਆਂ ਨੇ ਬਹੁਤ ਜ਼ਮੀਨਾਂ ਜਾਇਦਾਦਾਂ ਬਣਾਈਆਂ ਹਨ ਤੇ ਉਹਨਾਂ ਦੇ ਕਰੋੜਾਂ ਦੇ ਕਾਰੋਬਾਰ ਹਨ ਅਤੇ ਅਸੀਂ ਕੇਂਦਰ ਸਰਕਾਰ ਵੱਲੋਂ ਜ਼ਿਮਨੀ ਚੋਣਾਂ ਤੋਂ ਬਾਅਦ ਕਿਸਾਨ ਆਗੂਆਂ ਦੀ ਸੰਪਤੀ ਦੀ ਜਾਂਚ ਕਰਾਂਗੇ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਉਹਨਾਂ ਨੇ ਕਿਹਾ ਕਿ ਅਸੀਂ ਬਿੱਟੂ ਬਿਆਨ ਦੀ ਨਿਖੇਧੀ ਕਰਦੇ ਹਾਂ ਪਰ ਕਿਸੇ ਵੀ ਜਾਂਚ ਦਾ ਸਵਾਗਤ ਕਰਦੇ ਹਾਂ ।ਇਹ ਜਾਂਚ ਦਾ ਘੇਰਾ ਪਿਛਲੇ 77 ਤੋਂ ਹੁਣ ਤੱਕ ਕੇਂਦਰ ਤੇ ਸੂਬਿਆਂ ਵਿਚ ਰਹੀਆਂ ਸਰਕਾਰਾਂ ਤੇ ਸੰਸਦ ਮੈਂਬਰ, ਵਿਧਾਇਕਾਂ, ਰਿਟਾਇਰ ਤੇ ਮਜੂਦਾ ਸਾਰੀ ਅਫ਼ਸਰਸ਼ਾਹੀ ਤੇ 110 ਦੇਸ਼ੀ ਕਾਰਪੋਰੇਟ ਘਰਾਣਿਆਂ ਸਮੇਤ ਮਾਫੀਏ ਗਰੁੱਪਾਂ ਦੀ ਸੰਪਤੀ ਦੀ ਜਾਂਚ ਕਿਸੇ ਸੁਪਰੀਮ ਕੋਰਟ ਦੇ ਜੱਜ ਅਧੀਨ ਕਮੇਟੀ ਬਣਾਕੇ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਅਚੱਲ ਤੇ ਚੱਲ ਵਾਧੂ ਸਰੋਤਾਂ ਤੋਂ ਬਣਾਈ ਜਾਇਦਾਦ ਜ਼ਬਤ ਕਰਕੇ ਗਰੀਬੀ ਰੇਖਾ ਤੋਂ ਹੇਠ ਰਹਿੰਦੇ 20 ਕਰੋੜ ਲੋਕਾਂ ਤੇ ਬੇਜ਼ਮੀਨਿਆਂ ਵਿੱਚ ਵੰਡੀ ਜਾਵੇ, ਕਿਉਂਕਿ ਕੁਦਰਤੀ ਸਾਧਨਾਂ ਉਤੇ ਸਾਰਿਆਂ ਦਾ ਬਰਾਬਰ ਦਾ ਹੱਕ ਹੈ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਕਿਸਾਨ ਆਗੂਆਂ ਨੇ  ਦੱਸਿਆ ਕਿ ਜੱਥੇਬੰਦੀ ਵੱਲੋਂ ਕਿਸਾਨ ਵਿਰੋਧੀ ਦਿੱਤੇ ਬਿਆਨ ਵਿਰੁੱਧ ਅੱਜ ਸੈਂਕੜੇ ਥਾਵਾਂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਕੱਲ ਨੂੰ ਵੀ ਪੰਜਾਬ ਭਰ ਵਿੱਚ ਪੁਤਲੇ ਫੂਕ ਰੋਸ ਮੁਜ਼ਾਹਰੇ ਜਾਰੀ ਰਹਿਣਗੇ । ਕਿਸਾਨ ਆਗੂਆਂ ਕਿਹਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਸਲਾਹ ਕਰਕੇ ਦੇਸ਼ ਵਿਚ ਹਰ ਰੋਜ਼ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਰਹੇ 115 ਕਿਸਾਨਾਂ ਮਜ਼ਦੂਰਾਂ,4 ਲੱਖ ਤੋਂ ਵੱਧ ਖ਼ੁਦਕਸ਼ੀ ਕਰ ਚੁੱਕੇ ਕਿਸਾਨ ਮਜ਼ਦੂਰ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ। ਦੇਸ਼ ਵਿਚ ਸਨ 2000 ਤੋਂ ਲੈਕੇ 2015 ਤੱਕ ਕਿਸਾਨਾਂ ਦੇ ਫਸਲਾਂ ਦੇ ਭਾਅ ਵਿੱਚ 45 ਲੱਖ ਕਰੋੜ ਦੇ ਪਏ ਘਾਟੇ ਤੇ ਪੰਜਾਬ ਵਿੱਚ ਕਾਡਲਾ ਬੰਦਰਗਾਹ ਤੋਂ ਕਾਰਪੋਰੇਟ ਕੰਪਨੀਆਂ ਦੁਆਰਾ ਨਸ਼ਾ ਸਪਲਾਈ ਕਰਕੇ ਰੋਜ਼ ਮਰ ਰਹੇ ਨੋਜਵਾਨਾਂ ਦੀ ਜਾਂਚ ਵੀ ਕੇਂਦਰੀ ਮੰਤਰੀ ਨੂੰ ਕਰਵਾਉਣੀ ਚਾਹੀਦੀ। ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਕੇਂਦਰੀ ਰਾਜ ਮੰਤਰੀ ਤੇ ਮੋਦੀ ਸਰਕਾਰ ਦੇ ਖਿਲਾਫ ਸੰਘਰਸ਼ ਦੇ ਅਗਲੇ ਪੜਾਅ ਕੀ ਹੋਣ, ਉਹ ਵੀ ਤੈਅ ਕੀਤੇ ਜਾਣਗੇ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

Leave a Reply

Your email address will not be published. Required fields are marked *