ਅੱਧਾ ਪਿੰਡ ਜ਼ਹਿਰ ਖਾ ਗਿਆ, ਬਾਕੀ ਪਿੰਡ ਨੂੰ ਸ਼ਹਿਰ ਖਾ ਗਿਆ

ਚੰਡੀਗੜ੍ਹ 10,ਨਵੰਬਰ (ਖ਼ਬਰ ਖਾਸ ਬਿਊਰੋ )
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਹਿਯੋਗ ਨਾਲ ਪੰਜਾਬ ਕਲਾ ਪਰਿਸ਼ਦ ਦੇ ਵਿੱਚ ਅੱਜ ਉਭਰ ਰਹੀ ਕਵਿਤਰੀ ਪਵਨ ਟਿਵਾਣਾ ਦੇ ਪਹਿਲੇ ਕਾਵਿ ਸੰਗ੍ਰਹਿ “ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਹੋਇਆ ਤੇ ਇਸ ਉੱਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੇ ਸ਼ੁਰੂ ਵਿੱਚ ਉਘੀ ਸਾਹਿਤਕਾਰਾਂ ਡਾਕਟਰ ਜਸਬੀਰ ਕੇਸਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਪੰਜਾਬੀ ਕਵਿਤਰੀ ਤੇ ਚਿੰਤਕ ਡਾ. ਗੁਰਮਿੰਦਰ ਸਿੱਧੂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸੁਨੈਨੀ ਗੁਲੇਰੀਆ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਕਵੀ ਅਨੁਵਾਦਕ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਮੁੱਖ ਬੁਲਾਰੇ ਵਜੋਂ ਤੇ ਮਨਜੀਤ ਕੌਰ ਮੀਤ ਨੇ ਪਰਚਾ ਲੇਖਕ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ।

ਕਿਤਾਬ ਰਿਲੀਜ਼ ਸਮਾਰੋਹ ਦੇ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਲੇਖਿਕਾ ਪਵਨ ਟਿਵਾਣਾ ਦੇ ਮਾਤਾ ਪਿਤਾ ਕੁਲਦੀਪ ਸਿੰਘ ਤੇ ਹਰਵੀਰ ਕੌਰ ਅਤੇ ਪ੍ਰਿਤਪਾਲ ਸਿੰਘ ਟਿਵਾਣਾ ਸ਼ਾਮਿਲ ਹੋਏ ਜਿਹਨਾਂ ਨੇ ਕਿਤਾਬ ਦਾ ਮੁੱਖ ਬੰਦ ਲਿਖਿਆ। ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਜੇ ਕਵਿਤਾ ਦੀ ਚੇਟਕ ਹੈ ਤਾਂ ਸਾਹਿਤ ਜਗਤ ਵਾਸਤੇ ਇਹ ਇੱਕ ਮਾਣਮੱਤੀ ਪ੍ਰਾਪਤੀ ਹੈ।

ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਿਆਰੀ ਕਵਿਤਾ, ਮਿਆਰੀ ਸਾਹਿਤ ਲਿਖਿਆ ਜਾਣਾ ਆਉਣ ਵਾਲੀਆਂ ਪੀੜੀਆਂ ਵਾਸਤੇ ਸ਼ੁਭ ਸੰਕੇਤ ਹੈ।
ਮਨਜੀਤ ਕੌਰ ਮੀਤ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕਾ ਦਾ ਕਵਿਤਾ ਦੀ ਦੁਨੀਆਂ ਵਿੱਚ ਸਵਾਗਤ ਹੈ। ਮੁੱਖ ਬੁਲਾਰੇ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਲੇਖਕਾ ਤੋਂ ਬਹੁਤ ਉਮੀਦਾਂ ਹਨ ਭਾਵੇਂ ਕਿ ਅਜੇ ਉਹ ਅੱਖਰਾਂ ਨੂੰ ਦਰੁਸਤ ਕਰਨਾ ਸਿੱਖ ਰਹੀ ਹੈ ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਮੁੱਖ ਮਹਿਮਾਨ ਸੁਨੈਨੀ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਨਵੇਂ ਲੇਖਕਾਂ ਵਾਸਤੇ ਰਾਹ ਦਸੇਰਾ ਬਣਦੇ ਹਨ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਇਸ ਮਾਸੂਮ ਜਿਹੀ ਕਿਤਾਬ ਵਿੱਚ ਭੋਲ਼ੀਆ- ਭਾਲ਼ੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ। ਇਸ ਤੋਂ ਬਾਅਦ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਪੱਤਰਕਾਰਾਂ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਭਾਸ਼ਾਵਾਂ ‘ਚ ਪੱਤਰਕਾਰਾਂ ਨੇ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਬਲਜਿੰਦਰ ਕੌਰ ਸ਼ੇਰਗਿਲ ਨੇ ਆਪਣੀ ਕਵਿਤਾ ‘ਕਾਗਜ਼ ਤੇ ਅੱਖਰਾਂ ਦਾ ਕੀ ਮੇਲ ਹੁੰਦਾ ਹੈ’ ਤਰਨਮ ਵਿੱਚ ਪੇਸ਼ ਕੀਤੀ। ਸਰਵਪ੍ਰੀਅ ਨਿਰਮੋਹੀ ਨੇ ਹਿੰਦੀ ਵਿੱਚ ਕਵਿਤਾ ਸੁਣਾਈ ‘ ਕੁਛ ਦਿਨੋ ਮੇ ਫਿਰ ਸੇ ਜੁਦਾ ਹੋ ਜਾਊਂਗਾ’ ਹਰਬੰਸ ਸੋਢੀ ਨੇ ਜਜ਼ਬਾਤੀ ਰੋਂਅ ਵਿੱਚ ਮਾਂ ਨੂੰ ਸਮਰਪਿਤ ਆਪਣੀ ਕਵਿਤਾ ਕਹੀ ‘ਕਿ ਤੁਮ ਆਨਾ ਜ਼ਰੂਰ’ । ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਆਪਣੀ ਕਵਿਤਾ ਪੇਸ਼ ਕਰਦੀਆਂ ਕਿਹਾ ਕਿ ‘ਹਰ ਪਾਸੇ ਪੱਸਰੀ ਚੁੱਪ ਵਿੱਚ ਵੀ ਕਹਿਰਾਂ ਦਾ ਰੌਲਾ ਹੁੰਦਾ ਏ’ । ਹਰਦੀਪ ਵਿਰਕ ਨੇ ਕਵਿਤਾ ਸੁਣਾਈ ਕਿ’ਅੱਗ ਦੇ ਨਾਲ ਅੱਗ ਪਾਣੀ ਨਾਲ ਪਾਣੀ ਹੋਣਾ ਆਉਂਦਾ ਹੈ’।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

ਇਸੀ ਤਰ੍ਹਾਂ ਅਜੀਤ ਕੰਵਲ ਹਮਦਰਦ ਨੇ ਕਿਹਾ ਕਿ ‘ਪਾਣੀ ਕਦੋਂ ਖਾਰੇ ਬਣ ਗਏ ਪਤਾ ਹੀ ਨਹੀਂ ਲੱਗਾ’ ਪ੍ਰਦੀਪ ਸ਼ਰਮਾ ਨੇ ਆਪਣੀ ਕਵਿਤਾ ਸੁਣਾਈ ਕਿ ‘ਮੈਂ ਅਦਨਾ ਸਾ ਪੱਤਰਕਾਰ ਹੂੰ ‘ ਰਜਿੰਦਰ ਧਵਨ ਦੀ ਕਵਿਤਾ ਸੀ ਕਿ ‘ਜ਼ਿੰਦਗੀ ਕਬ ਤੂੰ ਮੇਰੀ ਕਿਤਾਬ ਲਿਖੇਗੀ’ ਸ਼ਾਇਰ ਭੱਟੀ ਨੇ ਸੁਣਾਇਆ ਕਿ ‘ਸੁਣ ਕੇ ਰੋਵਣ ਵਾਲੀ ਗੱਲ ਕਾਹ ਤੋਂ ਜਾਂਦੇ ਹੱਸੀ ਲੋਕ’ ਪ੍ਰੇਮ ਵਿੱਜ ਨੇ ਆਪਣੀ ਕਵਿਤਾ ਜਰੀਏ ਕਿਹਾ ਕਿ ‘ਆਂਖ ਮੂੰਦ ਕਰ ਕਿਸੀ ਪੇ ਭਰੋਸਾ ਮਤ ਕੀਜੀਏ’ ਹਰਨਾਮ ਸਿੰਘ ਡੱਲਾ ਨੇ ਆਪਣੀ ਕਵਿਤਾ ‘ਚ ਕਿਹਾ ਕਿ ‘ਫੁੱਲ ਦੀ ਥਾਂ ਖਾਰ ਦੇ ਚਰਚੇ ਜਿਹੇ ਹੁੰਦੇ ਰਹੇ’। ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ‘ਅੱਧਾ ਪਿੰਡ ਜ਼ਹਿਰ ਖਾ ਗਿਆ ਬਾਕੀ ਪਿੰਡ ਨੂੰ ਸ਼ਹਿਰ ਖਾ ਗਿਆ’ ਗੁਰਜੋਧ ਕੌਰ ਨੇ ਕਿਹਾ ਕਿ ‘ਉਹ ਦਿਲਬਰ ਹੈ ਦੁਸ਼ਮਣ ਨਹੀਂ ਇਹੀ ਅਲਖ ਜਗਾਉਣਾ ਚਾਹੁੰਦੇ ਹਨ’। ਸ਼ਬਦੀਸ਼ ਦੀ ਕਵਿਤਾ ਸੀ ਕਿ ‘ਮੇਰਾ ਅੰਬਰ ਹੀ ਨੀਵਾਂ ਏ ਉੱਚੀ ਪਰਵਾਜ਼ ਕੀ ਭਰਦਾ’। ਜੈ ਸਿੰਘ ਛਿੱਬਰ ਨੇ ਮਾਂ ਨੂੰ ਸਮਰਪਿਤ ਬਹੁਤ ਵਧੀਆ ਕਵਿਤਾ ਸੁਣਾਈ ਕਿ ‘ਮਾਂ ਹੁਣ ਆਪਣਾ ਘਰ ਵੀ ਓਪਰਾ ਲੱਗਦਾ ਏ ‘ ਪ੍ਰੀਤਮ ਰੁਪਾਲ ਨੇ ਕਿਹਾ ਕਿ ਲੇਖਕਾਂ , ਪਾਠਕਾਂ ਤੇ ਪੱਤਰਕਾਰਾਂ ਤੋਂ ਬਗੈਰ ਸਾਹਿਤ ਜਗਤ ਅਧੂਰਾ ਹੈ। ਸ਼ੀਨਾ ਨੇ ਕਵਿਤਾ ਸੁਣਾਈ ਕਿ ‘ਸਭ ਕਹਿੰਦੇ ਨੇ ਖੁੱਲ ਕੇ ਬੋਲਣਾ ਹਿੰਮਤ ਪੇਸ਼ ਕਰਦਾ’ ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਇਸਮੌਕੇ ਗੁਰਮਿਦਰ ਸਿੱਧੂ ਨੇ ਕਵੀ ਦਰਬਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਸੂਖਮ ਅਹਿਸਾਸ ਹੈ ਤੇ ਉਹਨਾਂ ਨੂੰ ਇਹ ਖੁਸ਼ੀ ਹੈ ਕਿ ਪੱਤਰਕਾਰ ਭਾਈਚਾਰਾ ਵੀ ਕਵਿਤਾ ਦੇ ਉਹਨਾਂ ਹੀ ਨੇੜੇ ਹੈ ਜਿੰਨਾ ਕੋਈ ਹੋਰ ਲੇਖਕ। ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਪੰਜਾਬੀ ਲੇਖਕ ਸਭਾ ਅਜਿਹੇ ਵਿਲੱਖਣ ਉਪਰਾਲੇ ਕਰਦੀ ਰਹੀ ਹੈ।
ਇਸ ਮੌਕੇ ਹਾਜ਼ਰ ਸਰੋਤਿਆਂ ਵਿੱਚ ਵਿਜੇ ਅਖਤਰ, ਹਰਮਿੰਦਰ ਕਾਲੜਾ, ਪ੍ਰੋਫੈਸਰ ਦਿਲਬਾਗ ਸਿੰਘ, ਵਰਿੰਦਰ ਸਿੰਘ ਚੱਠਾ, ਕੇ ਐਲ ਸ਼ਰਮਾ ਮਨਪ੍ਰੀਤ ਸਿੰਘ ਟਿਵਾਣਾ, ਡਾ ਬਲਦੇਵ ਸਿੰਘ ਖਹਿਰਾ, ਲਾਭ ਸਿੰਘ ਲਹਿਲੀ, ਮਨਦੀਪ ਕੌਰ, ਇਸ਼ਪ੍ਰੀਤ ਕੌਰ, ਸੁਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਜਸਨੂਰ ਸਿੰਘ, ਪ੍ਰਭਜੋਤ ਸਿੰਘ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਅਰਸ਼ਪ੍ਰੀਤ ਕੌਰ, ਪਰਮਜੀਤ ਕੌਰ, ਹਰਬੀਰ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ, ਸੁਖਮਨ ਪ੍ਰੀਤ, ਕਮਲਜੀਤ ਸਿੰਘ ਬਨਵੈਤ, ਸੁਮੀਤ ਸਿੰਘ ਟਿਵਾਣਾ, ਪਰਮਜੀਤ ਸਿੰਘ ਟਿਵਾਣਾ, ਕੁਲਦੀਪ ਸਿੰਘ ਟਿਵਾਣਾ, ਮਲਕੀਅਤ ਬਸਰਾ, ਰਾਜਕੁਮਾਰ, ਅਵਤਾਰ ਸਿੰਘ ਚਨਾਰਥਲ ਕਲਾਂ, ਜਗਦੀਪ ਸਿੰਘ, ਭਗਵੰਤ ਸਿੰਘ, ਜਸਵਿੰਦਰ ਸਿੰਘ ਮੋਹਾਲੀ, ਸ਼ਮਸ਼ੀਲ ਸਿੰਘ ਸੋਢੀ, ਸੁਧਾ ਮਹਿਤਾ, ਦਰਸ਼ਨ ਤਿਉਣਾ, ਡਾ ਮਨਜੀਤ ਸਿੰਘ ਬੱਲ, ਸਰਸਵਤੀ ਕੁਮਾਰੀ, ਅਭੇਵੀਰ ਸਿੰਘ, ਸੰਦੀਪ ਕੌਰ, ਜੋਧਵੀਰ ਸਿੰਘ, ਮਿੰਨੀ ਸਰਕਾਰੀਆ, ਗੁਰਪ੍ਰੀਤ ਖੋਖਰ, ਸੁਰਿੰਦਰ ਪਾਲ, ਅਜੇ ਸੈਣੀ, ਰਾਕੇਸ਼, ਗੋਵਰਧਨ ਗੱਬੀ, ਸਿਮਰਜੀਤ ਕੌਰ, ਹਰਬਾਜ ਸਿੰਘ, ਜਸਪਾਲ ਸਿੰਘ, ਸੁਰਜਨ ਸਿੰਘ ਜੱਸਲ, ਸਵਰਨਜੀਤ ਮਹਿਤਾ, ਪ੍ਰੋਫੈਸਰ ਹਰਕਿਸ਼ਨ ਸਿੰਘ ਮਹਿਤਾ,ਹਰਜੀਤ ਸਿੰਘ ਅਤੇ ਬਬੀਤਾ ਸਾਗਰ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *