ਚੰਡੀਗੜ੍ਹ 5 ਨਵੰਬਰ (ਖ਼ਬਰ ਖਾਸ ਬਿਊਰੋ)
ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਅਨੁਸਾਸ਼ਨਹੀਣਤਾ ਕਾਰਨ ਪਾਰਟੀ ਚੋ ਬਰਖਾਸਤ ਕਰ ਦਿੱਤਾ ਗਿਆ ਹੈ। ਜਦਕਿ ਉਨਾਂ ਦੀ ਥਾਂ ਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਪ੍ਰਧਾਨ ਬਣਾਇਆ ਗਿਆ ਹੈ। ਗੜੀ ਨੂੰ ਪਾਰਟੀ ਵਿਚੋਂ ਕਿਉ ਕੱਢਿਆ ਗਿਆ, ਇਸਦਾ ਅਜੇ ਭੇਤ ਬਣਿਆ ਹੋਇਆ ਹੈ। ਮੀਡੀਆ ਨੂੰ ਇਹ ਜਾਣਕਾਰੀ ਵੀ ਪਾਰਟੀ ਦੇ ਜਲੰਧਰ ਸਥਿਤ ਸੂਬਾਈ ਦਫ਼ਤਰ ਤੋਂ ਜਾਰੀ ਕੀਤੀ ਗਈ ਹੈ।
ਉਧਰ ਜਸਵੀਰ ਸਿੰਘ ਗੜੀ ਨੇ ਫੈਸਲੇ ਉਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ਼ ਰਣਧੀਰ ਸਿੰਘ ਬੈਨੀਪਾਲ ਇਸ ਲਈ ਜੁੰਮੇਵਾਰ ਹਨ। ਉਨਾਂ ਕਿਹਾ ਕਿ ਪਾਰਟੀ ਦੇ ਕਰੀਬ 10 ਕਰੋੜ ਰੁਪਏ ਫੰਡ ਦਾ ਗਬਨ ਹੋਇਆ ਹੈ। ਉਹਨਾਂ ਇਸ ਮਾਮਲੇ ਨੂੰ ਕੌਮੀ ਪ੍ਧਾਨ ਕੁਮਾਰੀ ਮਾਇਆਵਤੀ ਨੂੰ ਦੱਸਣ ਲਈ ਕਈ ਵਾਰ ਸੰਪਰਕ ਕੀਤਾ ਪਰ ਕਿਸੇ ਕਾਰਨ ਸੰਪਰਕ ਨਹੀਂ ਹੋ ਸਕਿਆ। ਗੜੀ ਨੇ ਦੋਸ਼ ਲਾਇਆ ਕਿ ਬੈਨੀਪਾਲ ਨੇ ਕਾਰਵਾਈ ਹੋਣ ਦੇ ਡਰ ਤੋ ਪਹਿਲਾਂ ਹੀ ਉਹਨਾਂ ਨੂੰ ਪਾਰਟੀ ਵਿਚੋ ਬਾਹਰ ਕਢਵਾ ਦਿੱਤਾ। ਗੜੀ ਨੇ ਕਿਹਾ ਕਿ ਇਸ ਕਾਰਵਾਈ ਤੋ ਬਾਅਦ ਉਨਾਂ ਦੀ ਲਖਨਊ ਪਾਰਟੀ ਦਫ਼ਤਰ ਵਿਚ ਗੱਲ ਹੋ ਗਈ ਹੈ, ਉਹ ਜ਼ਿਮਨੀ ਚੋਣਾਂ ਬਾਅਦ ਭੈਣ ਮਾਇਆਵਾਤੀ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾਉਣਗੇ।