ਚੰਡੀਗੜ 5 ਨਵੰਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਬਾਦਲ ਨੇ SGPC ਦੀ ਪ੍ਰਧਾਨਗੀ ਜਿੱਤਣ ਲਈ ਸਾਰੇ ਪੰਥਕ ਸਿਧਾਂਤ ਦਾਅ ਤੇ ਲਾਅ ਦਿੱਤੇ। ਉਨਾਂ ਦੋਸ਼ ਲਾਇਆ ਕਿ ਸੁਖਬੀਰ ਨੇ ਕਾਂਗਰਸ, ਆਪ ਤੇ ਭਾਜਪਾ ਨਾਲ ਸਮਝੌਤਾ ਕਰਕੇ ਹੀ ਜ਼ਿਮਨੀ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਸੁਖਬੀਰ ਬਾਦਲ ਧੜੇ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਕਿਹਾ ਕਿਹਾ, ਇਸ ਧੜੇ ਨੇ ਪੰਥ ਅਤੇ ਗ੍ਰੰਥ ਦੇ ਸਤਿਕਾਰ ਦੀ ਪ੍ਰਤੀਕ ਐਸਜੀਪੀਸੀ ਦੀ ਪ੍ਰਧਾਨਗੀ ਲਈ ਮੋਟਾ ਸਿਆਸੀ ਸੌਦਾ ਕੀਤਾ ਹੈ। ਪੰਜਾਬ ਦੀ ਮੌਜੂਦਾ ਸੱਤਾ ਧਿਰ , ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਅਤੇ ਬੀਜੇਪੀ ਨਾਲ ਹੱਥ ਮਿਲਾਇਆ , ਸਿਰਫ ਤੇ ਸਿਰਫ ਐਸਜੀਪੀਸੀ ਚੋਣ ਵਿੱਚ ਆਪਣੇ ਧੜੇ ਦੇ ਉਮੀਦਵਾਰ ਨੂੰ ਪ੍ਰਧਾਨ ਬਣਾਉਣ ਦੇ ਲਈ।
ਓਹਨਾ ਕਿਹਾ ਕਿ ਐਸਜੀਪੀਸੀ ਮੈਂਬਰਾਂ ਤੋਂ ਆਜ਼ਾਦਤਾਨਾ ਰੂਪ ਵਿੱਚ ਆਪਣੀ ਵੋਟ ਪਾਉਣ ਦਾ ਅਸਿੱਧੇ ਢੰਗ ਨਾਲ ਹੱਕ ਖੋਹਿਆ ਗਿਆ। ਮੈਂਬਰਾਂ ਨੂੰ ਸਿਆਸੀ ਦਬਾਅ ਹੇਠ ਦਬਸ਼ ਦਿੱਤੀ ਗਈ ਅਤੇ ਜਿਹੜੇ ਐਸਜੀਪੀਸੀ ਮੈਂਬਰਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦਿਵਾਈ ਓਹਨਾ ਤੋ ਜਬਰੀ ਵੋਟ ਪਵਾਈ ਗਈ।
ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਕਿਹਾ ਕਿ, ਸੁਖਬੀਰ ਸਿੰਘ ਬਾਦਲ ਧੜੇ ਨੇ ਕਾਗਰਸ ਦੇ ਦੋ ਐਸਜੀਪੀਸੀ ਮੈਂਬਰਾਂ ਬਲਵਿੰਦਰ ਬੈਂਸ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ ਨਾਲ ਤੱਕ ਵੀ ਸਮਝੌਤਾ ਕੀਤਾ । ਇਸ ਤੋਂ ਇਲਾਵਾ ਬੀਜੇਪੀ ਅਤੇ ਆਪ ਨਾਲ ਸਬੰਧਿਤ ਐਸਜੀਪੀਸੀ ਮੈਂਬਰਾਂ ਨਾਲ ਗੁਪਤ ਸਮਝੌਤਾ ਜਾਰੀ ਰੱਖਿਆ ਅਤੇ ਜ਼ਿਮਨੀ ਚੋਣਾਂ ਵਿਚ ਵੱਖ ਵੱਖ ਹਲਕਿਆਂ ਵਿੱਚ ਸਮਝੋਤੇ ਤਹਿਤ ਹੀ ਸਿਆਸੀ ਮਦਦ ਕਰਨ ਦੀ ਡੀਲ ਕੀਤੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੇ ਤੇ ਬੇ ਬੁਨਿਆਦ ਦੋਸ਼ ਲਗਾਏ ਗਏ ਕਿ ਸੁਧਾਰ ਲਹਿਰ ਪਿੱਛੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਜਾਂ ਏਜੰਸੀਆਂ ਖੜੀਆਂ ਨੇ, ਪਰ ਹਕੀਕਤ ਇਹ ਸੀ ਕਿ ਸੂਬਾ ਸਰਕਾਰ ਦੇ ਮੁਖੀ ਭਗਵੰਤ ਮਾਨ ਅਤੇ ਕੇਂਦਰ ਨਾਲ ਸੁਖਬੀਰ ਸਿੰਘ ਬਾਦਲ ਦਾ ਅੰਦਰੂਨੀ ਸਮਝੌਤਾ ਹੋ ਚੁੱਕਾ ਸੀ, ਜਿਸ ਦੇ ਚਲਦੇ ਜ਼ਿਮਨੀ ਚੋਣਾਂ ਵਿੱਚ ਐਸਜੀਪੀਸੀ ਪ੍ਰਧਾਨ ਦੇ ਅਹੁਦੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਅਕਾਲੀ ਦਲ ਦੀ ਕੁਰਬਾਨੀ ਦੇ ਦਿੱਤੀ ਗਈ ।
ਇਸ ਦੇ ਨਾਲ ਬੀਬੀ ਜਗੀਰ ਕੌਰ ਨੇ ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਕਿ ਜਿਹੜੀ ਮਿਸ਼ਾਲ ਅਸੀ ਲੈਕੇ ਚੱਲੇ ਹਾਂ ਉਸ ਨੂੰ ਆਪਣੇ ਟੀਚੇ ਤੱਕ ਲੈਕੇ ਜਾਣ ਵਿੱਚ ਅੱਗੇ ਆਵੇ। ਉੱਨਾਂ ਜ਼ੋਰ ਦੇ ਕੇ ਆਮ ਚੋੱਣਾ ਵਿੱਚ ਬਾਦਲ ਧੜੇ ਨੂੰ ਮਾਤ ਦੇਣ ਲਈ ਸਾਥ ਦੇਣ।