ਚੰਡੀਗੜ 30 ਅਕਤੂਬਰ (ਖ਼ਬਰ ਖਾਸ ਬਿਊਰੋ)
ਸ੍ਰੋਮਣੀ ਅਕਾਲ਼ੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋ ਐਸਜੀਪੀਸੀ ਦੀ ਇਲੈਕਸ਼ਨ ਦੇ ਵਿੱਚ ਜਿਸ ਤਰੀਕੇ ਨਾਲ ਮੈਂਬਰਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਲੈ ਕੇ ਸਿੱਖ ਪੰਥ ਦੇ ਇਲਾਕਿਆਂ ਵਿੱਚ ਬੜੀ ਹੈਰਾਨੀ ਜਤਾਈ ਜਾ ਰਹੀ ਹੈ। ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਸਿੱਖ ਪੰਥ ਗੁਜਰ ਰਿਹਾ ਹੈ ਅਤੇ ਵਾਦ ਵਿਵਾਦ ਖੜੇ ਹੋਏ ਨੇ ਇੰਜ ਲੱਗਦਾ ਸੀ ਕਿ ਵੱਡੀ ਗਿਣਤੀ ਵਿੱਚ ਮੈਂਬਰ ਸਾਹਿਬਾਨ ਆਪਣੀ ਜਮੀਰ ਦੀ ਆਵਾਜ਼ ਮੁਤਾਬਿਕ ਵੋਟ ਪਾਉਣਗੇ। ਅਸੀਂ ਉਨਾਂ ਸਾਰੇ ਮੈਂਬਰਾਨ ਦੇ ਜਿਨਾਂ ਨੇ ਬੀਬੀ ਜਗੀਰ ਕੌਰ ਨੂੰ ਵੋਟਾਂ ਪਾਈਆਂ ਅਸੀਂ ਉਨਾਂ ਦੇ ਬਹੁਤ ਧੰਨਵਾਦੀ ਹਾਂ। ਜਿਨਾਂ ਮੈਂਬਰਾਂ ਨੇ ਵੋਟਾਂ ਜਥੇਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਪਾਈਆਂ ਉਨਾਂ ਦੀ ਕੀ ਮਜਬੂਰੀ ਬਣ ਗਈ ਕਰਕੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ।ਉਹਨਾਂ ਤੋਂ ਵੀ ਆਸ ਰੱਖੀ ਜਾ ਸਕਦੀ ਸੀ ਕਿ ਉਹ ਆਪਣੀ ਆਤਮਾ ਨੂੰ ਝੰਝੋੜ ਕੇ ਫੈਸਲਾ ਕਰਨ ਕੀ ਪੰਥ ਦੇ ਵਧੇਰੇ ਹਿੱਤ ਨੂੰ ਮੁੱਖ ਰੱਖਦੇ ਫੈਸਲਾ ਕਰਨਾ ਸੀ ਜਾਂ ਧੜਿਆਂ ਵਿੱਚ ਬੱਝ ਕੇ ਹੀ ਰਹਿ ਜਾਣਾ ਸੀ। ਬਹੁਤਾਤ ਮੈਂਬਰਾਂ ਨੇ ਧਾਮੀ ਜੀ ਨੂੰ ਵੋਟਾਂ ਪਾ ਕੇ ਜਿੱਤਾ ਦਿੱਤਾ ਲੇਕਿਨ ਉਨਾਂ ਨੇ ਜਿਸ ਵਿਅਕਤੀ ਨੂੰ ਅਕਾਲ ਤਖਤ ਵੱਲੋਂ ਤਨਖਾਹੀਆ ਐਲਾਨ ਐਲਾਨਿਆ ਗਿਆ ਹੋਵੇ ਉਸ ਦਾ ਐਸਜੀਪੀਸੀ ਤੋਂ ਗ਼ਲਬਾ ਤੋੜਨਾ ਜਾਇਜ਼ ਨਹੀਂ ਸਮਝਿਆ ।
ਇਸ ਇਲੈਕਸ਼ਨ ਵਿੱਚ ਸਿੱਖ ਪੰਥ ਦੀ ਅਤੇ ਗੁਰੂ ਸਾਹਿਬਾਨ ਨੂੰ ਮੰਨਣ ਵਾਲੀਆਂ ਸੰਗਤਾਂ ਦੀ ਭਾਵਨਾ ਇਸ ਹੱਦ ਤੱਕ ਜੁੜੀ ਸੀ ਕਿ ਦੇਸ਼ ਵਿਦੇਸ਼ ਵਿੱਚ ਸੰਗਤਾਂ ਆਸ ਲਾ ਕੇ ਬੈਠੀਆਂ ਸਨ ਕਿ ਐਸਜੀਪੀਸੀ ਦੇ ਮੈਂਬਰ ਇੱਕ ਪਰਿਵਾਰ ਦੀ ਅਜਾਰੇਦਾਰੀ ਨੂੰ ਖਤਮ ਕਰਨ ਅਤੇ ਸਿੱਖ ਪੰਥ ਦੀ ਧਾਰਮਿਕ ਸੰਸਥਾ ਨੂੰ ਉਹਨਾਂ ਤੋਂ ਆਜ਼ਾਦ ਕਰਾਉਣ ਲਈ ਆਪਣਾ ਵੋਟ ਪਾਉਣਗੇ।ਬਹੁਤੇ ਮੈਂਬਰ ਤਾਂ ਇਸ ਕਦਰ ਖੜੇ ਹੋਏ ਨਜ਼ਰ ਨਹੀਂ ਆਏ ਪਰੰਤੂ ਫਿਰ ਵੀ ਸਿੱਖ ਪੰਥ ਦਾ ਦਰਦ ਸਮਝਣ ਵਾਲੀ ਲੋਕ ਇਸ ਸੋਚ ਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਨਿਜੀ ਗਰਜਾਂ ਤੋਂ ਉੱਪਰ ਉੱਠ ਕੇ ਪੰਥ ਦੇ ਵਧੇਰੇ ਹਿੱਤ ਵਾਸਤੇ ਸੋਚਣਗੇ।
ਜਿਹੜਾ ਮਤਾ ਹਾਊਸ ਵੱਲੋਂ ਸਿੰਘ ਸਾਹਿਬਾਨ ਦੇ ਕਾਰਜ ਖੇਤਰ ਨੂੰ ਲੈ ਕੇ ਐਸਜੀਪੀਸੀ ਦੇ ਇਜਲਾਸ ਵੱਲੋਂ ਇੱਕ ਸਲਾਹਕਾਰ ਬੋਰਡ ਬਣਾਉਣ ਵਾਸਤੇ ਪਾਇਆ ਗਿਆ ਹੈ,ਇਹ ਇਕ ਬਹੁਤ ਡੂੰਘੀ ਚਾਲ ਅਤੇ ਸੋਚੀ ਸਮਝੀ ਪੰਥ ਵਿਰੋਧੀ ਯੋਜਨਾ ਹੈ। ਇਸ ਫੈਸਲੇ ਨੇ ਇੱਕ ਵਾਰ ਫਿਰ ਸਿੱਖ ਪੰਥ ਦੇ ਸਾਹਮਣੇ ਇਹ ਸਵਾਲ ਖੜਾ ਕੀਤਾ ਹੈ ਕਿ ਗਿਆਨੀ ਗੁਰਬਚਨ ਸਿੰਘ ਵਾਲਾ ਇਤਿਹਾਸ ਦੁਬਾਰਾ ਦਹਿਰਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਸਿੰਘ ਸਾਹਿਬਾਨ ਦੇ ਉੱਪਰ ਇਸ ਤਰ੍ਹਾਂ ਦਾ ਬੋਰਡ ਬਣਾ ਕੇ SGPC ਦੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਨੂੰ ਬਚਾਉਣਾ ਚਾਹੁੰਦੀ ਹੈ ਕਿ ਐਸਜੀਪੀਸੀ ਜਾਂ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੁਣ ਨਵੀਆਂ ਪਰੰਪਰਾਵਾਂ ਨੂੰ ਕਾਇਮ ਕਰਨਾ ਚਾਹੁੰਦੀ ਹੈ।ਅਸੀਂ ਬਹੁਤ ਸਮੇਂ ਤੋਂ ਇਹ ਗੱਲ ਆਖ ਰਹੇ ਹਾਂ ਕਿ ਐਸਜੀਪੀਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੁਦ ਮੁਖਤਿਆਰੀ ਅਤੇ ਆਜ਼ਾਦੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ।ਇਹ ਮੰਗ ਸਮੁੱਚਾ ਸਿੱਖ ਪੰਥ ਵੀ ਲਾਗੂ ਹੋਣੀ ਦੇਖਣਾ ਚਾਹੁੰਦਾ ਹੈ।ਪਰ ਜਿਸ ਤਰੀਕੇ ਨਾਲ ਇਸ ਬੋਰਡ ਨੂੰ ਸਥਾਪਿਤ ਕਰਨ ਬਾਰੇ ਮਤਾ ਪਾਇਆ ਗਿਆ ਹੈ ਇਸ ਦੇ ਬਹੁਤ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇਸ ਫੈਸਲੇ ਦੇ ਨਾਲ ਸਿੰਘ ਸਾਹਿਬਾਨ ਦੇ ਅਧਿਕਾਰ ਖੇਤਰ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਸਮਝਿਆ ਜਾਵੇਗਾ ਜਿਸ ਨਾਲ ਸਿੱਖ ਸੰਸਥਾਵਾਂ ਦੀ ਆਜ਼ਾਦੀ ਅਤੇ ਨਿਰਪੱਖਤਾ ਨੂੰ ਬਹੁਤ ਵੱਡੀ ਢਾਹ ਲੱਗੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਲਈ ਸਾਡੇ ਉੱਪਰ ਬੀਜੇਪੀ,ਕਾਂਗਰਸ ,ਆਪ ਦੀ ਮਦਦ ਲੈਣ ਬਾਰੇ ਇਲਜ਼ਾਮ ਲਾਏ ਸਨ ਉਹ ਹੁਣ ਉਹਨਾਂ ਨੇ ਆਪਣੇ ਖੁੱਦ ਤੇ ਸਾਬਤ ਕਰ ਦਿਖਾਏ ਹਨ। ਸ੍ਰੋਮਣੀ ਅਕਾਲੀ ਦਲ ਵੱਲੋਂ ਚਾਰ ਜਿਮਨੀ ਚੋਣਾਂ ਦਾ ਬਾਈਕਾਟ ਕਰਨਾ ਵੀ ਇਸ ਘੜੀ ਦਾ ਹਿੱਸਾ ਹੈ। ਕਾਂਗਰਸ ਦੇ ਪੱਖੀ ਜਿਹੜੇ ਮੈਂਬਰ ਐਸਜੀਪੀਸੀ ਦੇ ਸਨ ਉਹਨਾਂ ਨੇ ਆਪਣੀਆਂ ਵੋਟਾਂ ਨਹੀਂ ਪਾਈਆਂ ਅਤੇ ਬੀਜੇਪੀ ਦੇ ਮੈਂਬਰਾਂ ਨੇ ਵੋਟਾਂ ਜਥੇ: ਧਾਮੀ ਨੂੰ ਪਾਈਆਂ ਹਨ। ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਬੀਜੇਪੀ ਅਤੇ ਕਾਂਗਰਸ ਦੋਨਾਂ ਨਾਲ ਅੰਦਰ ਖਾਤੇ ਚਾਰ ਜਿਮਨੀ ਚੋਣਾਂ ਦਾ ਸਮਝੌਤਾ ਕਰਕੇ ਉਨਾਂ ਪੱਖੀ ਮੈਂਬਰਾਂ ਵੱਲੋਂ ਵੋਟਾਂ ਵਿੱਚ ਗੈਰ ਹਾਜ਼ਰ ਰਹਿਣਾ ਜਾਂ ਧਾਮੀ ਸਾਹਿਬ ਦੇ ਹੱਕ ਵਿੱਚ ਭੁਗਤਣਾ ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਜਿਮਣੀ ਚੋਣਾਂ ਤੋਂ ਪਿੱਛੇ ਹਟ ਜਾਣਾ ਹੀ ਜਿੱਥੇ ਅਕਾਲੀ ਦਲ ਲਈ ਬਹੁਤ ਘਾਤਕ ਫੈਸਲਾ ਹੈ।ਉਥੇ ਇਸ ਫੈਸਲੇ ਦਾ ਫਾਇਦਾ ਬੀਜੇਪੀ ਅਤੇ ਕਾਂਗਰਸ ਨੂੰ ਹੋਣ ਦੇ ਆਸਾਰ ਹਨ।ਇਹ ਸਮਝੌਤਾ ਸੁਖਬੀਰ ਸਿੰਘ ਬਾਦਲ ਵੱਲੋਂ ਬੀਜੇਪੀ ਅਤੇ ਕਾਂਗਰਸ ਨਾਲ ਕੀਤਾ ਹੈ। ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਕਾਂਗਰਸ, ਆਪ, ਬੀਜੇਪੀ ਕੋਲ ਇੱਕ ਤਰ੍ਹਾਂ ਦਾ ਗਹਿਣੇ ਰੱਖ ਦਿੱਤਾ ਹੈ ਇਹਨਾਂ ਸੀਟਾਂ ਵਿੱਚ ਗਿੱਦੜਬਾਹਾ ਤੇ ਚੱਬੇਵਾਲ ਬੀਜੇਪੀ ਨੂੰ ਬਰਨਾਲੇ ਤੋਂ ਆਪ ਨੂੰ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਨੂੰ ਫਾਇਦਾ ਦਿਵਾਉਣ ਵਾਸਤੇ ਇਹਨਾਂ ਪਾਰਟੀਆਂ ਨਾਲ ਅੰਦਰ ਖਾਤੇ ਐਸਜੀਪੀਸੀ ਇਲੈਕਸ਼ਨਾਂ ਦਾ ਸੌਦਾ ਕੀਤਾ ਗਿਆ ਸੀ।