ਸਾਬਕਾ ਵਿਧਾਇਕ ਸਤਕਾਰ ਕੌਰ ਦਾ ਡੌਪ ਟੈਸਟ ਨੈਗੇਟਿਵ ਤੇ ਭਤੀਜੇ ਦਾ ਪੌਜੀਟਿਵ, ਦੋਵਾਂ ਨੂੰ ਅੱਜ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼

ਮੋਹਾਲੀ, 24 ਅਕਤੂਬਰ (ਖ਼ਬਰ ਖਾਸ ਬਿਊਰੋ)

ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਫ਼ਿਰੋਜ਼ਪੁਰ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਅਤੇ ਉਸ ਦੇ ਭਤੀਜੇ ਜਸਕੀਰਤ ਸਿੰਘ ਨੂੰ ਪੁਲਿਸ ਨੇ ਵੀਰਵਾਰ ਨੂੰ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ । ਪੇਸ਼ੀ ਤੋਂ ਪਹਿਲਾਂ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੇ ਦੋਵਾਂ ਦਾ ਡੋਪ ਟੈਸਟ ਕਰਵਾਇਆ, ਜਿਸ ਵਿੱਚ ਜਸਕੀਰਤ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਅਤੇ ਸਾਬਕਾ ਵਿਧਾਇਕ ਸਤਕਾਰ ਕੌਰ ਦਾ ਟੈਸਟ ਨੈਗੇਟਿਵ।ਏਐਨਟੀਐਫ ਦੇ ਇੰਸਪੈਕਟਰ ਰਾਮ ਦਰਸ਼ਨ ਸ਼ਰਮਾ ਮੈਡੀਕਲ ਕਰਵਾਉਣ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਲੈ ਕੇ ਅਦਾਲਤ ਵਿੱਚ ਪੁੱਜੇ। ਏਐਨਟੀਐਫ ਨੇ ਅਦਾਲਤ ਤੋਂ ਮੁਲਜ਼ਮਾਂ ਦੇ 7 ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਇੱਕ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ। ਹੁਣ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ
ਸਾਬਕਾ ਵਿਧਾਇਕ ਸਤਕਾਰ ਕੌਰ ਦਾ ਪੁਲਿਸ ਮੈਡੀਕਲ ਜਾਂਚ ਕਰਵਾਉਂਦੀ ਹੋਈ

ਬਚਾਅ ਪੱਖ ਦੇ ਵਕੀਲਾਂ ਨੇ ਪੇਸ਼ੀ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਸਤਕਾਰ ਕੌਰ ਦੀ ਗ੍ਰਿਫ਼ਤਾਰੀ ਸਮੇਂ ਕੋਈ ਵੀ ਮਹਿਲਾ ਪੁਲੀਸ ਮੁਲਾਜ਼ਮ ਮੌਜੂਦ ਨਹੀਂ ਸੀ। ਇਸ ‘ਤੇ ਅਦਾਲਤ ਨੇ ANTF ਨੂੰ ਫਟਕਾਰ ਲਗਾਈ। ਏਐਨਟੀਐਫ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮੁਲਜ਼ਮ ਸਾਬਕਾ ਵਿਧਾਇਕ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਦਾ ਪਤਾ ਲਾਇਆ ਜਾਣਾ ਹੈ। ਇਸ ਤੋਂ ਇਲਾਵਾ ਵਿਧਾਇਕ ਦੇ ਘਰੋਂ ਬਰਾਮਦ ਹੋਈਆਂ ਹਰਿਆਣਾ ਅਤੇ ਦਿੱਲੀ ਦੇ ਨੰਬਰਾਂ ਵਾਲੀਆਂ ਪੰਜ ਨੰਬਰ ਪਲੇਟਾਂ ਵੀ ਇਹ ਪਤਾ ਲਗਾਉਣੀਆਂ ਪੈਣਗੀਆਂ ਕਿ ਉਹ ਕਿਸ ਵਾਹਨ ਦੀਆਂ ਹਨ।
ਇੰਸਪੈਕਟਰ ਰਾਮ ਦਰਸ਼ਨ ਨੇ ਦੱਸਿਆ ਕਿ ਮੁਲਜ਼ਮ ਸਤਕਾਰ ਕੌਰ ਦਾ ਵਟਸਐਪ ਰਿਕਾਰਡ ਤਿੰਨ ਦਿਨਾਂ ਵਿੱਚ ਉਪਲਬਧ ਹੋਵੇਗਾ ਜਿਸ ਦੀ ਉਹ ਪੜਤਾਲ ਕਰਨਗੇ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਘਰੋਂ ਬਰਾਮਦ ਹੋਈਆਂ ਚਾਰ ਲਗਜ਼ਰੀ ਕਾਰਾਂ ਬੀ.ਐਮ.ਡਬਲਿਊ., ਫਾਰਚੂਨਰ, ਵਰਨਾ ਅਤੇ ਸ਼ੇਵਰਲੇਟ ਦੇ ਕਿਸਦੇ ਨਾਮ ‘ਤੇ ਰਜਿਸਟਰਡ ਹਨ। ਸਾਬਕਾ ਵਿਧਾਇਕ ਦੇ ਘਰੋਂ ਬਰਾਮਦ ਹੋਏ ਮੋਬਾਈਲ ਫੋਨ ਨੂੰ ਵੀ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ। ਦੂਜੇ ਪਾਸੇ ਜਸਕੀਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ 20 ਦਿਨ ਪਹਿਲਾਂ ਖਰੜ ਬੁਲਾਇਆ ਗਿਆ ਸੀ ਅਤੇ ਉਸ ਨੂੰ 15 ਹਜ਼ਾਰ ਰੁਪਏ ਤਨਖਾਹ ਅਤੇ ਰਹਿਣ ਲਈ ਕਮਰੇ ਦੀ ਪੇਸ਼ਕਸ਼ ਕੀਤੀ ਗਈ ਸੀ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਸਾਬਕਾ ਵਿਧਾਇਕ ਨੂੰ ਇਸ ਤਰਾਂ ਫੜਿਆ

ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੇ ਖਰੜ ਦੇ  ਨੇੜੇ ਫ਼ਿਰੋਜ਼ਪੁਰ ਦੇ ਸਾਬਕਾ ਵਿਧਾਇਕ ਸਤਕਾਰ ਕੌਰ ਨੂੰ ਹੈਰੋਇਨ ਦੀ ਤਸਕਰੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਸਤਕੌਰ ਕੌਰ 2017 ਤੋਂ 2022 ਤੱਕ ਫ਼ਿਰੋਜ਼ਪੁਰ ਦੇਹਟ ਤੋਂ ਕਾਂਗਰਸ ਦੀ ਵਿਧਾਇਕ ਰਹੀ। ਸਤਕਾਰ ਕੌਰ ਦੇ ਘਰੋਂ 28 ਗ੍ਰਾਮ ਚੂਰਾ-ਪੋਸਤ, ਨਕਦੀ ਅਤੇ 1.56 ਲੱਖ ਰੁਪਏ ਦੇ ਗਹਿਣੇ ਬਰਾਮਦ ਹੋਏ ਹਨ। ਇਹ ਕਾਰਵਾਈ ਇਕ ਨੌਜਵਾਨ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਇਹ ਨੌਜਵਾਨ ਕੁਝ ਦਿਨ ਪਹਿਲਾਂ ਮੁਹਾਲੀ ਦੇ ਐਸਟੀਐਫ ਥਾਣੇ ਵਿੱਚ ਸ਼ਿਕਾਇਤ ਲੈ ਕੇ ਪਹੁੰਚਿਆ ਸੀ।
ਉਸ ਨੇ ਦੋਸ਼ ਲਾਇਆ ਸੀ ਕਿ ਇਕ ਔਰਤ ਉਸ ਨੂੰ ਨਸ਼ੇ ਦੀ ਤਸਕਰੀ ਕਰਨ ਲਈ ਮਜਬੂਰ ਕਰ ਰਹੀ ਸੀ। ਉਹ ਆਪ ਵੀ ਨਸ਼ਾ ਕਰਦਾ ਸੀ। ਨੌਜਵਾਨ ਨੇ ਔਰਤ ਦੀਆਂ ਕੁਝ ਕਾਲ ਰਿਕਾਰਡਿੰਗਾਂ ਵੀ ਐਸਟੀਐਫ ਨੂੰ ਦਿੱਤੀਆਂ ਸਨ। ਇਸ ਤੋਂ ਬਾਅਦ ਮਾਮਲਾ ਏ.ਐਨ.ਟੀ.ਐਫ.( ANTF) ਨੇ ਸ਼ਿਕਾਇਤਕਰਤਾ ਤੋਂ ਫੋਨ ਕਰਕੇ ਸਾਬਕਾ ਵਿਧਾਇਕ ਤੋਂ ਨਸ਼ੇ ਦੀ ਮੰਗ ਕੀਤੀ। ਜਿਵੇਂ ਹੀ ਸਾਬਕਾ ਵਿਧਾਇਕ ਆਪਣੇ ਭਤੀਜੇ ਜਸਕੀਰਤ ਨਾਲ ਨਸ਼ਾ ਸਪਲਾਈ ਕਰਨ ਪਹੁੰਚਿਆ ਤਾਂ ਏ.ਟੀ.ਐਫ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

Leave a Reply

Your email address will not be published. Required fields are marked *