ਨਵੀਂ ਦਿੱਲੀ: (ਖ਼ਬਰ ਖਾਸ ਬਿਊਰੋ)
ਭਾਰਤੀ ਖੇਡ ਮੰਤਰਾਲੇ ਨੇ ਇਸ ਸਾਲ ਤੋਂ ਲਾਈਫ ਟਾਈਮ ਅਚੀਵਮੈਂਟ ਲਈ ਧਿਆਨ ਚੰਦ ਪੁਰਸਕਾਰ ਬੰਦ ਕਰਨ ਅਤੇ ਇਸ ਦੀ ਥਾਂ ’ਤੇ ਅਰਜੁਨ ਲਾਈਫ ਟਾਈਮ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਖੇਡ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘ਖੇਡ ਪੁਰਸਕਾਰਾਂ ਲਈ ਵੱਖ ਵੱਖ ਯੋਜਨਾਵਾਂ ਨੂੰ ਤਰਕਸੰਗਤ ਬਣਾਇਆ ਗਿਆ ਹੈ ਜਿਨ੍ਹਾਂ ਵਿੱਚ ਧਿਆਨ ਚੰਦ ਪੁਰਸਕਾਰ ਦੀ ਥਾਂ ਅਰਜੁਨ ਪੁਰਸਕਾਰ (ਲਾਈਫ ਟਾਈਮ ਅਚੀਵਮੈਂਟ) ਸ਼ੁਰੂ ਕੀਤਾ ਗਿਆ ਹੈ।’