ਲੰਡਨ, 25 ਅਕਤੂਬਰ (ਖ਼ਬਰ ਖਾਸ ਬਿਊਰੋ)
ਦਿੱਲੀ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਤਿੰਨ ਸਕੂਲਾਂ ਨੂੰ ਵਿਸ਼ਵ ਦੇ ਸਰਵੋਤਮ ਸਕੂਲ ਪੁਰਸਕਾਰ 2024 ਨਾਲ ਨਿਵਾਜਿਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਸਕੂਲਾਂ ਨੂੰ ਦਸ ਦਸ ਹਜ਼ਾਰ ਅਮਰੀਕੀ ਡਾਲਰ ਇਨਾਮ ਵਜੋਂ ਮਿਲਣਗੇ। ਇਨ੍ਹਾਂ ਸਕੂਲਾਂ ਵਿਚ ਦਿੱਲੀ ਦੇ ਵਸੰਤ ਕੁੰਜ ਦਾ ਰਿਆਨ ਇੰਟਰਨੈਸ਼ਨਲ ਸਕੂਲ, ਮੱਧ ਪ੍ਰਦੇਸ਼ ਦੇ ਰਤਲਾਮ ਦਾ ਸੀਐਮ ਰਾਈਸ ਸਕੂਲ ਵਿਨੋਬਾ ਅਤੇ ਤਾਮਿਲਨਾਡੂ ਦੇ ਮਦੁਰਾਈ ਵਿਚਲਾ ਕਾਲਵੀ ਇੰਟਰਨੈਸ਼ਨਲ ਪਬਲਿਕ ਸਕੂਲ ਸ਼ਾਮਲ ਹੈ।
ਸੀਐਮ ਰਾਈਸ ਸਕੂਲ ਵਿਨੋਬਾ ਨੇ ਇਨੋਵੇਸ਼ਨ ਸ਼੍ਰੇਣੀ ਵਿੱਚ ਇਨਾਮ ਜਿੱਤਿਆ ਹੈ ਜਦਕਿ ਰਿਆਨ ਇੰਟਰਨੈਸ਼ਨਲ ਸਕੂਲ ਨੇ ਵਾਤਾਵਰਨ ਸਬੰਧੀ ਵਿਸ਼ਵ ਦਾ ਸਰਵੋਤਮ ਸਕੂਲ ਇਨਾਮ ਜਿੱਤਿਆ ਹੈ। ਇਸ ਦੌਰਾਨ ਕਾਲਵੀ ਇੰਟਰਨੈਸ਼ਨਲ ਪਬਲਿਕ ਸਕੂਲ ਕਮਿਊਨਿਟੀ ਚੁਆਇਸ ਐਵਾਰਡ ਸ਼੍ਰੇਣੀ ਵਿੱਚ ਮੋਹਰੀ ਆਇਆ ਹੈ।