ਨਵੀਂ ਦਿੱਲੀ, 25 ਅਕਤੂਬਰ (ਖ਼ਬਰ ਖਾਸ ਬਿਊਰੋ)
NIA: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਖਾਲਿਸਤਾਨੀ ਪੱਖੀ ਅਰਸ਼ਦੀਪ ਸਿੰਘ ਡੱਲਾ ਉਰਫ ਅਰਸ਼ ਡੱਲਾ ਦੇ ਕਰੀਬੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਜਾਂਚ ਏਜੰਸੀ ਨੇ ਦੱਸਿਆ ਕਿ ਬਠਿੰਡਾ ਦਾ ਬਲਜੀਤ ਸਿੰਘ ਉਰਫ਼ ਬਲਜੀਤ ਮੌੜ ਯੂਏਈ ਤੋਂ ਭਾਰਤ ਆ ਰਿਹਾ ਸੀ ਜਿਸ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਨਆਈਏ ਨੇ ਹਿਰਾਸਤ ਵਿੱਚ ਲਿਆ।
ਉਸ ’ਤੇ ਫਿਰੌਤੀਆਂ ਮੰਗਣ, ਦਹਿਸ਼ਤੀ ਕਾਰਵਾਈਆਂ ਲਈ ਫੰਡਿੰਗ, ਨਵੇਂ ਕਾਡਰਾਂ ਦੀ ਭਰਤੀ ਤੇ ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਟੈਰੋਰਿਸਟ ਫੋਰਸ (ਕੇਟੀਐਫ) ਦੇ ਅਰਸ਼ ਡੱਲਾ ਲਈ ਕੰਮ ਕਰਨ ਦੇ ਵੀ ਦੋਸ਼ ਹਨ।