ਚੰਡੀਗੜ੍ਹ, 24 ਅਕਤੂਬਰ (ਖ਼ਬਰ ਖਾਸ ਬਿਊਰੋ)
ਛਾਤੀ ਦੇ ਕੈਂਸਰ ਜਾਗਰੂਕਤਾ ਮਹੀਨੇ ਤਹਿਤ ਮੈਕਸ ਹਸਪਤਾਲ,ਮੁਹਾਲੀ ਨੇ ਸੁਖਨਾ ਝੀਲ ਨੂੰ ਗੁਲਾਬੀ ਰੰਗ ਵਿੱਚ ਬਦਲਣ ਲਈ ਐਲਈਡੀ ਲਾਈਟਾਂ ਦੀ ਵਰਤੋਂ ਕੀਤੀ ਹੈ।ਇਹ ਪਹਿਲ ਛਾਤੀ ਦੇ ਕੈਂਸਰ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਨਾਲ-ਨਾਲ ਇਸ ਘਾਤਕ ਬਿਮਾਰੀ ਨੂੰ ਹਰਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਹਸਪਤਾਲ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ। ਸੁਖਨਾ ਝੀਲ ਦੇ ਨਾਲ-ਨਾਲ ਜੌਗਰਸ ਪਾਰਕ ਨੂੰ ਵੀ ਗੁਲਾਬੀ ਰੰਗ ਨਾਲ ਰੌਸ਼ਨ ਕੀਤਾ ਗਿਆ ਹੈ।
ਕਾਰਜਕਾਰੀ ਉਪ ਪ੍ਰਧਾਨ ਡਾ. ਪਿਨਾਕ ਮੌਦਗਿਲ ਨੇ ਦੱਸਿਆ ਕਿ ਸੁਖਨਾ ਦਾ ਇਹ ਪ੍ਰਤੀਕਾਤਮਕ ਗੁਲਾਬੀ ਪਰਿਵਰਤਨ ਛਾਤੀ ਦੇ ਕੈਂਸਰ ਨਾਲ ਜੂਝ ਰਹੇ ਲੋਕਾਂ ਨਾਲ ਸਾਡੀ ਇਕਜੁੱਟਤਾ ਨੂੰ ਦਰਸਾਉਂਦਾ ਹੈ। ਗੁਲਾਬੀ ਰੰਗ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਬਹੁਤ ਸਾਰੇ ਲੋਕਾਂ ਲਈ ਉਮੀਦ ਦਾ ਪ੍ਰਤੀਕ ਹੈ।