ਦਿੱਲੀ, 23 ਅਪ੍ਰੈਲ ( ਖ਼ਬਰ ਖਾਸ ਬਿਊਰੋ) ਤਿਹਾੜ ਜੇਲ ਵਿਚ ਬੰਦ ਦਿੱਲੀ ਦੇ ਮੁ੍ਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖ਼ਰ ਜੇਲ ਵਿਚ ਇੰਸੂਲੀਨ ਦੇ ਦਿੱਤੀ ਗਈ ਹੈ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਆ ਰਹੀ ਹੈ ਕਿ ਕੇਜਰੀਵਾਲ ਦਾ ਸ਼ੂਗਰ ਲੈਵਲ 320 ਤੱਕ ਪੁੱਜ ਗਿਆ ਸੀ, ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਮਾਮਲਾ ਅਦਾਲਤ ਤੱਕ ਪੁੱਜ ਗਿਆ । ਹੁਣ ਪਤਾ ਲੱਗਿਆ ਹੈ ਕਿ ਜੇਲ ਵਿਚ ਪਹਿਲੀ ਵਾਰ ਕੇਜਰੀਵਾਲ ਨੂੰ ਇੰਸੂਲੀਨ ਦੇ ਦਿੱਤੀ ਗਈ ਹੈ। ਈਡੀ ਦੀ ਗ੍ਰਿਫ਼ਤਾਰੀ ਬਾਦ ਪਹਿਲੀ ਵਾਰ ਕੇਜਰੀਵਾਲ ਦੀ ਸ਼ੂਗਰ ਕੰਟਰੌਲ ਕਰਨ ਲਈ ਇਹ ਇੰਸੂਲੀਨ ਦਿਤੀ ਗਈ ਹੈ।
ਯਾਦ ਰਹੇ ਕਿ ਸਥਾਨਕ ਅਦਾਲਤ ਨੇ ਬੀਤੇ ਕੱਲ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਏਮਸ ( ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ) ਨੂੰ ਮੈਡੀਕਲ ਬੋਰਡ ਗਠਨ ਕਰਨ ਦਾ ਹੁਕਮ ਦਿੱਤਾ ਸੀ। ਡਾਕਟਰਾਂ ਦੇ ਬੋਰਡ ਨੇ ਹੀ ਚੈਕ ਕਰਨਾ ਸੀ ਕਿ ਕੇਜਰੀਵਾਲ ਨੂੰ ਇੰਸੂਲੀਨ ਦੀ ਜਰੂਰਤ ਹੈ ਜਾੰ ਨਹੀ। ਈਡੀ ਨੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਜੇਲ ਵਿਚ ਅੰਬ ਅਤੇ ਮਠਿਆਈ ਖਾ ਰਿਹਾ ਹੈ ਤਾਂ ਕਿ ਵੱਧਦੀ ਸ਼ੂਗਰ ਦਾ ਫਾਈਦਾ ਲੈ ਕੇ ਜਮਾਨਤ ਲਈ ਜਾ ਸਕੇ।