ਸ੍ਰੀਨਗਰ, 23 ਅਕਤੂਬਰ (ਖ਼ਬਰ ਖਾਸ ਬਿਊਰੋ)
Bomb Blast in Court: ਬਾਰਾਮੂਲਾ ਵਿਚ ਇਕ ਅਦਾਲਤ ਦੇ ਮਾਲਖਾਨੇ ਵਿਚ ਬੰਬ ਫਟਣ ਕਾਰਨ ਇੱਕ ਪੁਲੀਸ ਕਰਮੀ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਬਾਰਾਮੂਲਾ ਵਿਚ ਇਕ ਅਦਾਲਤ ਦੇ ਮਾਲਖਾਨੇ ਵਿੱਚ ਪਿਆ ਗ੍ਰਿਨੇਡ ਫਟ ਗਿਆ, ਉਨ੍ਹਾਂ ਦੱਸਿਆ ਕਿ ਇਹ ਗ੍ਰਨੇਡ ਇਕ ਮਾਮਲੇ ਵਿਚ ਸਬੂਤ ਦੇ ਤੌਰ ’ਤੇ ਫੜਿਆ ਗਿਆ ਸੀ। ਇਸ ਧਮਾਕੇ ਵਿਚ ਇਕ ਪੁਲੀਸ ਕਰਮੀ ਜ਼ਖਮੀ ਹੋ ਗਿਆ ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।