ਪੁਣੇ, 24 ਅਕਤੂਬਰ
India vs New Zealand: ਭਾਰਤ ਖ਼ਿਲਾਫ਼ ਪੁਣੇ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਨਿਊਜ਼ੀਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ਵਿੱਚ 259 ਦੌੜਾਂ ’ਤੇ ਆਊਟ ਹੋ ਗਈ। ਭਾਰਤ ਦੇ ਸਪਿੰਨਰ ਵਾਸ਼ਿੰਗਟਨ ਸੁੰਦਰ ਨੇ 59 ਦੌੜਾਂ ਦੇ ਕੇ 7 ਵਿਕਟਾਂ ਅਤੇ ਰਵੀਚੰਦਰਨ ਅਸ਼ਵਿਨ ਨੇ 64 ਦੌੜਾਂ ’ਤੇ 3 ਵਿਕਟਾਂ ਲਈਆਂ। ਬੱਲੇਬਾ਼ਜ਼ੀ ਕਰਿਦਆਂ ਡੇਵੋਨ ਕੋਨਵੇ ਨੇ 76 ਦੌੜਾਂ ਬਣਾਈਆਂ ਜਦਕਿ ਰਚਿਨ ਰਵਿੰਦਰਾ ਨੇ 65 ਦੌੜਾਂ ਬਣਾਈਆਂ।