ਨਵੀਂ ਦਿੱਲੀ, 24 ਅਕਤੂਬਰ (ਖ਼ਬਰ ਖਾਸ ਬਿਊਰੋ)
ਭਾਰਤ ਨੇ ਦੂਜੇ ਹਾਕੀ ਟੈਸਟ ਮੈਚ ਵਿਚ ਜਰਮਨੀ ਨੂੰ 5-3 ਨਾਲ ਹਰਾ ਦਿੱਤਾ ਹੈ। ਭਾਰਤ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਦੂਜੇ ਹਾਕੀ ਟੈਸਟ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਨੂੰ ਹਰਾਇਆ। ਜਰਮਨੀ ਲਈ ਏਲੀਅਨ ਮਜ਼ਕੌਰ (7ਵੇਂ, 57ਵੇਂ ਮਿੰਟ) ਨੇ ਦੋ ਗੋਲ ਕੀਤੇ। ਭਾਰਤ ਨੇ ਦੂਜੇ ਹਾਫ ਵਿੱਚ ਸੁਖਜੀਤ ਸਿੰਘ (34ਵੇਂ ਅਤੇ 48ਵੇਂ), ਕਪਤਾਨ ਹਰਮਨਪ੍ਰੀਤ ਸਿੰਘ (42ਵੇਂ ਅਤੇ 43ਵੇਂ) ਅਤੇ ਅਭਿਸ਼ੇਕ (45ਵੇਂ) ਦੇ ਗੋਲਾਂ ਨਾਲ ਦੋ ਮੈਚਾਂ ਦੀ ਲੜੀ ਵਿੱਚ ਬਰਾਬਰੀ ਕਰ ਲਈ ਹੈ। ਜਰਮਨੀ ਨੇ ਬੁੱਧਵਾਰ ਨੂੰ ਪਹਿਲਾ ਹਾਕੀ ਟੈਸਟ 2-0 ਨਾਲ ਜਿੱਤਿਆ ਸੀ। ਦੂਜੇ ਪਾਸੇ ਸ਼ੂਟ ਆਊਟ ਵਿੱਚ ਭਾਰਤ 1-3 ਨਾਲ ਹਾਰ ਗਿਆ। ਇਸ ਮੈਚ ਵਿਚ ਹਰਮਨਪ੍ਰੀਤ, ਅਭਿਸ਼ੇਕ ਅਤੇ ਮੁਹੰਮਦ ਰਾਹੀਲ ਗੋਲਾਂ ਤੋਂ ਖੁੰਝ ਗਏ ਜਦੋਂਕਿ ਆਦਿੱਤਿਆ ਨੇ ਇਕਲੌਤਾ ਗੋਲ ਕੀਤਾ।