ਰਈਆ, 23 ਅਕਤੂਬਰ (ਖ਼ਬਰ ਖਾਸ ਬਿਊਰੋ)
Commission Agent Shot Dead: ਸਠਿਆਲਾ ਦਾਣਾ ਮੰਡੀ ਵਿਚ ਬੁੱਧਵਾਰ ਬਾਅਦ ਦੁਪਹਿਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਆੜ੍ਹਤ ਦੀ ਦੁਕਾਨ ’ਤੇ ਬੈਠੇ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਰੀਬ ਦੋ-ਤਿੰਨ ਵਜੇ ਦਰਮਿਆਨ ਤਿੰਨ ਨੌਜਵਾਨ ਮੋਟਰ ਸਾਈਕਲ ’ਤੇ ਸਵਾਰ ਹੋ ਕਿ ਦਾਣਾ ਮੰਡੀ ਸਠਿਆਲਾ ਵਿਚ ਬਲ ਟਰੇਡਿੰਗ ਕੰਪਨੀ ’ਤੇ ਆਏ। ਉਨ੍ਹਾਂ ਗੋਲੀਆਂ ਚਲਾ ਕੇ ਦੁਕਾਨ ਮਾਲਕ ਦਾ ਕਤਲ ਕਰ ਦਿੱਤਾ।
ਮ੍ਰਿਤਕ ਦੀ ਸ਼ਨਾਖ਼ਤ ਪਿੰਡ ਸਠਿਆਲਾ ਦੇ ਸਾਬਕਾ ਸਰਪੰਚ ਅਤੇ ਆੜ੍ਹਤੀਏ ਗੁਰਦੀਪ ਸਿੰਘ ਉਰਫ਼ ਗੋਰਾ (40 ਸਾਲ) ਵਜੋਂ ਹੋਈ ਹੈ। ਘਟਨਾ ਦੀ ਇਤਲਾਹ ਮਿਲਦਿਆਂ ਹੀ ਡੀਐੱਸਪੀ ਬਾਬਾ ਬਕਾਲਾ ਅਰੁਣ ਸ਼ਰਮਾ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ ਅਤੇ ਪੁਲੀਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।