ਭਾਈ ਧਾਮੀ ਹੁਣ ਤੱਕ SGPC ਦੇ ਸਭ ਤੋਂ ਕਮਜ਼ੋਰ ਪ੍ਰਧਾਨ ਸਾਬਤ ਉਹ ਹੋਏ- ਬਰਾੜ

ਚੰਡੀਗੜ 21 ਅਕਤੂਬਰ ( ਖਬਰ ਖਾਸ ਬਿਊਰੋ)

ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰ ਸਕੱਤਰ ਅਤੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਐਸਜੀਪੀਸੀ ਦੇ 103 ਸਾਲ ਦੇ ਇਤਿਹਾਸ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਭਤੋਂ ਕਮਜੋਰ ਪ੍ਰਧਾਨ ਸਾਬਤ ਹੋਏ ਹਨ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਬਹੁਤ ਸਾਰੇ ਹੁਕਮਾਂ ਨਾਮੇ ਲਾਗੂ ਨਾ ਕਰਵਾਕੇ ਧਾਮੀ ਨੇ ਵੱਡੀ ਅਵਗਿਆ ਕਰਨ ਦੇ ਨਾਲ ਨਾਲ ਬਹੁਤ ਵੱਡੀ ਕਮਜ਼ੋਰੀ ਸਾਬਿਤ ਕੀਤੀ ਹੈ। ਉਨਾਂ ਕਿਹਾ ਕਿ 11 ਅਕਤੂਬਰ ਨੂੰ ਜਦੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਵਿਰਸਾ ਸਿੰਘ ਵਲਟੋਹਾ ਮਿਲਦੇ ਹਨ, ਉਸ ਤੋਂ ਅਗਲੇ ਦਿਨ12 ਤਰੀਕ ਨੂੰ ਪਹਿਲੀ ਪੋਸਟ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਆਰਐਸਐਸ ਤੇ ਬੀਜੇਪੀ ਦੇ ਸੰਬੰਧਾਂ ਬਾਰੇ ਪਾਉਂਦੇ ਹਨ, ਪਰ ਧਾਮੀ ਸਾਹਿਬ ਚੁੱਪ ਰਹੇ। 13 ਤਰੀਕ ਨੂੰ ਫਿਰ ਦੁਬਾਰਾ ਉਹ ਪੋਸਟ ਪਾਉਂਦੇ ਹਨ ਅਤੇ ਕਈ ਚੈਨਲਾਂ ਨੂੰ ਇੰਟਰਵਿਊ ਦਿੰਦੇ ਹਨ ਤੇ ਤਕਰਾਰ ਵਧਣ ਲੱਗਦਾ ਹੈ, ਉਸ ਦਿੱਨ ਕੋਰ ਕਮੇਟੀ ਦੇ ਵਿੱਚ ਵੀ ਵਿਰਸਾ ਸਿੰਘ ਵਲਟੋਹਾ ਨੂੰ ਕਿਸੇ ਗੱਲ ਤੋਂ ਰੋਕਣ ਦੀ ਬਜਾਏ ਹੱਲਾਸ਼ੇਰੀ ਹੀ ਮਿਲੀ ਹੋਵੇ। 15 ਤਰੀਕ ਤੱਕ ਉਹ ਬੇਬਾਕ ਬੋਲਦੇ ਰਹਿੰਦੇ ਹਨ ਪਰ 11 ਤੋਂ ਲਾ ਕੇ 15 ਤਰੀਕ ਤੱਕ ਇੱਕ ਵੀ ਸ਼ਬਦ ਐਸਜੀਪੀਸੀ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਰੋਕਣ ਲਈ ਨਹੀਂ ਬੋਲਿਆ।
15 ਤਰੀਕ ਨੂੰ ਸਜ਼ਾ ਮਿਲਣ ਤੋਂ ਬਾਅਦ 16 ਤਰੀਕ ਨੂੰ ਫਿਰ ਉਹ ਲਗਾਤਾਰ ਜਥੇਦਾਰ ਸਾਹਿਬਾਨ ਦੇ ਖਿਲਾਫ ਬੋਲਦੇ ਹਨ। ਪਰ ਧਾਮੀ ਸਾਹਿਬ ਨੇ ਨਹੀਂ ਰੋਕਿਆ। 17 ਤਰੀਕ ਨੂੰ ਜਦ 5 ਵਜੇ ਉਹਨਾਂ ਦੇ ਦੱਸਣ ਮੁਤਾਬਿਕ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਅਸਤੀਫ਼ਾ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਵੀ ਉੱਨਾਂ ਮੂੰਹ ਨਹੀਂ ਖੋਲਿਆ ਸਾਢੇ ਸੱਤ ਵਜੇ ਜਦੋਂ ਗਿਆਨੀ ਰਘਬੀਰ ਸਿੰਘ ਜੀ ਵੀ ਆਪਣਾ ਆਦੇਸ਼ ਸੁਣਾ ਦਿੰਦੇ ਹਨ ਕਿ ਅਸਤੀਫ਼ਾ ਰੱਦ ਕੀਤਾ ਜਾਵੇ ਤੇ ਨਾਲ ਉਹ ਵੀ ਜ਼ਿਕਰ ਕਰਦੇ ਹਨ ਕਿ ਮੇਰੇ ਬੱਚਿਆਂ ਤੱਕ ਦੀ ਵੀ ਰੈਕੀ ਕੀਤੀ ਜਾ ਰਹੀ ਹੈ।
ਉਸ ਤੋਂ ਬਾਅਦ ਵੀ ਇੱਕ ਸ਼ਬਦ ਨਹੀਂ ਬੋਲਿਆ।
ਫਿਰ ਸੁਧਾਰ ਲਹਿਰ ਵੱਲੋਂ ਸਵਾਲ ਖੜਾ ਕੀਤਾ ਗਿਆ ਕਿ ਜੇਕਰ ਧਾਮੀ ਸਾਹਿਬ ਆਪਣੇ ਜਥੇਦਾਰ ਸਾਹਿਬਾਨਾਂ ਦੇ ਹੱਕ ਚ ਨਹੀ ਖੜ ਸਕਦੇ ਤਾਂ ਕੌਮ ਦੀ ਕੀ ਰਾਖੀ ਕਰਨਗੇ ਤੇ ਫਿਰ ਰਾਤ ਨੂੰ ਪੌਣੇ 10 ਵਜੇ ਬਿਨਾਂ ਦਸਤਾਰ ਸਜਾਏ ਕੁਛ ਸੈਕਿੰਡਾਂ ਲਈ ਬੋਲੇ ਜਿਸ ਵਿੱਚ ਜਥੇਦਾਰ ਸਾਹਿਬਾਨਾਂ ਨੂੰ ਪਾਠ ਪੜਾਉਂਦੇ ਨਜ਼ਰ ਆਏ ਨਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਦੇ ਖਿਲਾਫ ਇੱਕ ਵੀ ਸ਼ਬਦ ਬੋਲਿਆ। ਬਣਦਾ ਇਹ ਸੀ ਕਿ ਐਫਆਈਆਰ ਦਰਜ ਕਰਾਉਂਦੇ ਜਿੰਨਾਂ ਨੇ ਜਥੇਦਾਰ ਸਾਹਿਬ ਦੇ ਬਾਰੇ ਜਾਤੀ ਸੂਚਕ ਸ਼ਬਦ ਬੋਲੇ ਜਾਂ ਕਿਰਦਾਰ ਕੁੱਸੀ ਕੀਤੀ ਸੀ। ਉਨਾਂ ਐਫਆਈਆਰ ਨਾ ਕਰਵਾ ਕੇ ਕਸੂਰਵਾਰਾਂ ਦੇ ਹੱਕ ਚ ਖੜਨ ਦਾ ਫੈਸਲਾ ਲਿਆ।
ਇੱਥੇ ਹੀ ਬੱਸ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੁੰਦਾ ਕਿ ਜੋ ਆਦੇਸ਼ ਜਾਂ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਵੇ ਉਸ ਨੂੰ ਲਾਗੂ
ਕਰਵਾਉਣ ਦੀ ਜਿੰਮੇਵਾਰੀ ਪ੍ਰਧਾਨ ਦੀ ਹੁੰਦੀ ਹੈ ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਹੁਤ ਸਾਰੇ ਐਸੇ ਹੁਕਮਨਾਮੇ ਹਨ ਜਿਨਾਂ ਦੀ ਪੂਰਤੀ ਨਹੀਂ ਕਰਵਾਈ। ਮੈਂ ਕੁਛ ਉਹਨਾਂ ਦੇ ਵਿੱਚੋਂ ਲਵਾਂ ਤੇ ਸਭ ਤੋਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਇਸ਼ਤਿਹਾਰਾਂ ਦੇ ਸੰਬੰਧ ਵਿੱਚ ਜਵਾਬ ਤਲਬੀ ਕੀਤੀ ਗਈ ਸੀ ਅਕਾਲ ਤਖਤ ਸਾਹਿਬ ਵੱਲੋਂ ਤਾਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁਮਰਾਹ ਕੀਤਾ ਤੇ ਇੱਕ ਅਧਿਕਾਰੀ ਪੱਧਰ ਤੇ ਹੀ ਜਵਾਬ ਦਿੱਤਾ ਗਿਆ ਨਾ ਕਿ ਖੁਦ ਉੱਥੇ ਜਵਾਬ ਦਿੱਤਾ ਹਾਲਾਂਕਿ ਖੁਦ ਸੁਖਬੀਰ ਸਿੰਘ ਬਾਦਲ ਨਾਲ ਮੌਜੂਦ ਸਨ। ਦੂਸਰਾ ਬੰਦੀ ਸਿੰਘਾਂ ਦੇ ਸੰਬੰਧ ਵਿੱਚ ਇੱਕ ਬਹੁਤ ਵੱਡਾ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਲਿਆ ਸੀ ਉਸ ਤੋਂ ਬਾਅਦ 24 ਲੱਖ ਫਾਰਮ ਵੀ ਭਰੇ ਗਏ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਬਹੁਤ ਵੱਡਾ ਪ੍ਰੋਗਰਾਮ ਰੋਸ ਮਾਰਚ ਦਾ ਦਿੱਲੀ ਦੇ ਵਿੱਚ ਉਲੀਕਿਆ ਸੀ ਉਹ ਵੀ ਕਿਸ ਕਾਰਨ ਤੇ ਕਿਸ ਤੇ ਕਹੇ ਤੋਂ ਧਾਮੀ ਸਾਹਿਬ ਨੇ ਅਤੇ ਪਾਰਟੀ
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉਹ ਪ੍ਰੋਗਰਾਮ ਰੱਦ ਕੀਤਾ ਤੇ ਆਦੇਸ਼ਾਂ ਦੀ ਪੂਰਤੀ ਨਹੀਂ ਕੀਤੀ। ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਹੋ ਚੁੱਕੇ ਨੇ ਐਸਜੀਪੀਸੀ ਮੈਂਬਰਾਂ ਨੂੰ ਮਿਲ ਰਹੇ ਹਨ, ਪਬਲਿਕ ਨੂੰ ਮਿਲ ਰਹੇ ਹਨ ਅਤੇ ਖ਼ਬਰਾਂ ਇਹ ਵੀ ਹਨ ਕਿ ਖੁਦ ਪ੍ਰਧਾਨ ਸਾਹਿਬ ਵੀ ਉਹਨਾਂ ਨੂੰ ਮਿਲੇ ਹਨ। ਇਹ ਵੀ ਹੁਕਮਨਾਮੇ ਦੀ ਉਲੰਘਣਾ ਹੋਵ ਰਹੀ ਪਰ ਇਹ ਚੁੱਪ ਹਨ।
ਇਸੇ ਤਰਾਂ ਕੁਝ ਸਮਾਂ ਪਹਿਲਾਂ ਪੀਟੀਸੀ ਦੀ ਜਗ੍ਹਾ ਤੇ ਐਸਜੀਪੀਸੀ ਨੂੰ ਆਪਣਾ ਚੈਨਲ ਬਣਾਉਣ ਦੇ ਹੁਕਮ ਕੀਤੇ ਸਨ। ਚੈਨਲ ਸਿਰਫ ਯੂਟਿਊਬ ਚੈਨਲ ਬਣਾਇਆ ਤੇ ਦੂਸਰਾ ਚੈਨਲ ਨਾ ਬਣਾ ਕੇ ਪੀਟੀਸੀ ਨਾਲ ਹੀ ਅੱਗੇ ਤਿੰਨ ਸਾਲ ਲਈ ਐਗਰੀਮੈਂਟ ਵਧਾ ਲਿਆ ਇਹ ਵੀ ਉਲੰਘਣਾ ਕੀਤੀ ਹੈ।
15 ਅਕਤੂਬਰ ਨੂੰ ਪੰਜੋ ਸਿੰਘ ਸਾਹਿਬਾਨ ਦੀ ਇਕੱਤਰਤਾ ਨੇ ਹੁਕਮ ਕੀਤਾ ਸੀ ਵਰਕਿੰਗ ਪ੍ਰਧਾਨ ਸ: ਬਲਵਿੰਦਰ ਸਿੰਘ ਭੂੰਦੜ ਨੂੰ ਕਿ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਚੋ ਬਰਖਾਸਤ ਕੀਤਾ ਜਾਵੇ ਅਤੇ ਪਾਰਟੀ ਚੋਂ ਤੇ 10 ਸਾਲਾਂ ਲਈ ਬੈਨ ਲਾਇਆ ਜਾਵੇ। ਉਹ ਵੀ ਪੂਰਾ ਨਹੀਂ ਕੀਤਾ।
328 ਸਰੂਪਾਂ ਦੇ ਸੰਬੰਧ ਵਿੱਚ ਕਮੇਟੀ ਬਣੀ ਅਤੇ ਕਮੇਟੀ ਦੀ ਰਿਪੋਰਟ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਦੇਸ਼ ਦਿੱਤੇ ਸਨ ਕਿ ਜਿਹੜਾ ਸੀਏ ਕੋਹਲੀ ਹੈ ਉਸ ਤੋਂ ਨੌ ਕਰੋੜ ਰੁਪਈਏ ਰਿਕਵਰ ਕੀਤਾ ਜਾਣ। ਉਹ ਵੀ ਨਹੀਂ ਰਿਕਵਰ ਕੀਤਾ। ਇਸ ਕਰਕੇ ਅੱਜ ਤੱਕ ਬਹੁਤ ਸਾਰੇ ਐਸੇ ਹੁਕਮਨਾਮੇ ਹਨ ਜਿਨਾਂ ਦੀ ਪਾਲਣਾ ਮੌਜੂਦਾ ਪ੍ਰਧਾਨ ਨੇ ਨਹੀਂ ਕਰਵਾਈ ਇਹ ਬਹੁਤ ਵੱਡੀ ਕਮਜ਼ੋਰੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ। ਇਸ ਕਰਕੇ ਅੱਜ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਕਮਜ਼ੋਰ ਪ੍ਰਧਾਨ ਸਾਹਿਬ ਹੋਏ ਨੇ ਜਿਨਾਂ ਨੇ ਜਥੇਦਾਰ ਸਾਹਿਬਾਨ ਦੇ ਨਾਲ ਖੜਨ ਦੀ ਬਜਾਏ ਉਹਨਾਂ ਦੇ ਖਿਲਾਫ ਚੱਲਣ ਵਾਲੇ ਲੋਕਾਂ ਨਾਲ ਖੜ ਕੇ ਬਹੁਤ ਵੱਡੀ ਉਲੰਘਣਾ ਕੀਤੀ ਹੈ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਇਸੇ ਕਰਕੇ ਹੀ ਅਸੀਂ 28 ਸਤੰਬਰ 2024 ਨੂੰ ਅੰਤ੍ਰਿੰਗ ਕਮੇਟੀ ਦੇ ਵਿੱਚ ਇੱਕ ਮਤਾ ਲਿਆਂਦਾ ਸੀ ਉਸ ਮਤੇ ਵਿੱਚ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਬਾਕੀ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੀ ਸੇਵਾ ਉੱਪਰ ਬਿਠਾਉਣ ਦੀ ਕੀ ਵਿਧੀ ਵਿਧਾਨ ਹੋਣਾ ਚਾਹੀਦਾ ਜਾਂ ਸੇਵਾ ਚੋਂ ਹਟਾਉਣ ਦਾ ਕੀ ਵਿਧੀ ਵਿਧਾਨ ਹੋਣਾ ਚਾਹੀਦਾ। ਮੈਂ ਅੱਜ ਵੀ ਬੇਨਤੀ ਕਰਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਕਿ ਅੱਜ ਸਿਆਸਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਾਰੂ ਹੋ ਚੁੱਕੀ ਹੈ ਇਸ ਨੂੰ ਆਜ਼ਾਦ ਕਰਾਉਣ ਦੇ ਲਈ ਸਾਰੇ ਇਸ ਮਤੇ ਦੀ ਹਮਾਇਤ ਕਰੋ ਤੇ ਵੋਟ ਬੀਬੀ ਜਗੀਰ ਕੌਰ ਨੂੰ ਪਾਉਣ। ਤਾਂ ਕਿ ਪਹਿਲੀ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਜਾ ਸਕੇ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਦੂਸਰਾ ਅਸੀਂ ਜੋ ਸੁਧਾਰ ਵੱਲ ਨੂੰ ਤੁਰੇ ਹਾਂ ਪਿਛਲੇ ਸਮੇਂ ਦੇ ਦੌਰਾਨ ਜੋ ਬੇਅਦਬੀਆਂ ਹੋਈਆਂ, ਭਾਵੇਂ ਧਰਮ ਤਬਦੀਲੀ ਹੋਵੇ ਜਾਂ ਨਸ਼ਿਆਂ ਦੇ ਵਾਧੇ ਦਾ ਦੌਰ ਹੋਵੇ ਇਹਨਾਂ ਸਾਰੇ ਗੱਲਾਂ ਦੇ ਪਿੱਛੇ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਧਰਮ ਪ੍ਰਚਾਰ ਦੀ ਕਮੀ ਹੈ ਹਰ ਪਿੰਡ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਗੁਰਦੁਆਰੇ ਹਨ ਪਰ ਬਹੁੱਤੇ ਗੁਰਦੁਆਰਾ ਸਾਹਿਬਾਨ ਚ ਕੰਮ ਕਰਨ ਵਾਲੇ ਗ੍ਰੰਥੀ ਸਿੰਘਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਮੈਂ ਕਹਿ ਸਕਦਾ ਕਿ ਸਰਕਾਰ ਵੱਲੋਂ ਘੱਟੋ ਘੱਟ ਜੋ ਉਜਰਤ ਜਾਂ ਦਿਹਾੜੀ ਤੈਅ ਕੀਤੀ ਗਈ ਹੈ 390 ਜਾਂ 395 ਉਹ ਵੀ ਨਹੀਂ ਮਿਲਦੀ ਹੈ। ਗ੍ਰੰਥੀ ਸਿੰਘ ਨੂੰ ਸਵੇਰੇ ਸ਼ਾਮ ਦੇ ਪਾਠ ਤੋਂ ਇਲਾਵਾ ਆਪਣੇ ਕੋਈ ਘਰ ਦਾ ਕੰਮ ਕਰਨ ਜਾਂ ਦਿਹਾੜੀ ਕਰਨ ਜਾਂ ਕੋਈ ਵੀ ਨਾਲ ਹੋਰ ਕਿੱਤਾ ਕਰਨਾ ਪੈ ਰਿਹਾ ਤਾਂ ਉਹ ਆਪਣੇ ਬੱਚਿਆਂ ਦੀ ਜਾਂ ਘਰ ਦੀ ਰੋਜ਼ੀ ਰੋਟੀ ਚਲਾ ਸਕਣ ਇਹ ਵੱਡਾ ਕਾਰਨ ਹੈ ਕਿ ਜੇਕਰ ਤਨਖਾਹ ਪੂਰੀ ਮਿਲਦੀ ਹੋਵੇ
ਫਿਰ ਉਹ ਸਾਰਾ ਦਿਨ ਪਿੰਡ ਦੇ ਵਿੱਚ ਪ੍ਰਚਾਰ ਕਰ ਸਕਦਾ ਹੈ ਬਾਣੀ ਦਾ ਪ੍ਰਸਾਰ ਕਰ ਸਕਦਾ ਜਿਸ ਨਾਲ ਜਿੱਥੇ ਗੁਰੂ ਦੇ ਸ਼ਬਦਾਂ ਦਾ ਪ੍ਰਚਾਰ ਹੋਵੇ ਤਾਂ ਫਿਰ ਧਰਦ ਤਬਦੀਲੀ ਵੀ ਰੁਕ ਸਕਦੀ ਹੈ ਫਿਰ ਨਸ਼ਿਆਂ ਦਾ ਪ੍ਰਕੋਪ ਵੀ ਘੱਟ ਸਕਦਾ ਇਸ ਕਰਕੇ ਸਭ ਤੋਂ ਜਰੂਰੀ ਹੈ ਸਾਡੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਾਹਿਬਾਨ, ਕਥਾਵਾਚਕ ਢਾਡੀ, ਕੀਰਤਨੀ ਸਿੰਘ ਜਾਂ ਸੇਵਾਦਾਰ ਜਿੰਨੇ ਵੀ ਹਨ ਉਹਨਾਂ ਦੇ ਲਈ ਇੱਕ ਗ੍ਰੰਥੀ ਸਰਵੇ ਫਾਰਮ ਜੋ ਗ੍ਰੰਥੀ ਸਹਾਇਤਾ ਸਰਵੇ ਫਾਰਮ ਅਸੀਂ ਜਾਰੀ ਕੀਤਾ ਮੈਂ ਹਰ ਪਿੰਡ ਦੇ ਹਰ ਨੌਜਵਾਨ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਣੇ ਪਿੰਡ ਦੇ ਗ੍ਰੰਥੀ ਸਾਹਿਬ ਦਾ ਲ਼ਾਰਮ ਆਨਲਾਈਨGaranthiSingh.Com ਤੇ ਜਾ ਕੇ ਜ਼ਰੂਰ ਭਰਵਾਉਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਪੱਧਰ ਤੇ ਇੱਕ ਡਾਟਾ ਇਕੱਠਾ ਕਰ ਸਕੀਏ ਕਿ ਸਾਡੇ ਕਿੰਨੇ ਗ੍ਰੰਥੀ ਸਾਹਿਬਾਨਾਂ ਨੂੰ ਤਨਖਾਹ ਪੂਰੀ ਮਿਲਦੀ ਹੈ ਜਿੱਥੇ ਘੱਟ ਮਿਲਦੀ ਹੈ ਉਹਨੂੰ ਲੋਕਾਂ ਦੇ ਸਹਿਯੋਗ ਨਾਲ ਜਾਂ ਸਿਖ ਸੰਸ਼ਥਾਵਾ ਦੇ ਸਹਿਯੋਗ ਨਾਲ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਡਾਟਾ ਪੇਸ਼ ਕਰਕੇ ਕੋਈ ਆਦੇਸ਼ ਜਾਰੀ ਕਰਨ ਦੀ ਬੇਨਤੀ ਕਰਾਂਗੇ। ਅਸੀ ਖੁੱਦ ਕੋਈ ਪੈਸਾ ਇਕੱਠਾ ਨਹੀਂ ਕਰਨਾ ਤੇ ਨਾ ਹੀ ਕੋਈ ਅਕਾਂਊਟ ਖੁਲਾਉਣਾ ਹੈ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਦੂਸਰਾ ਅਸੀਂ ਜੋ ਸੁਧਾਰ ਵੱਲ ਨੂੰ ਤੁਰੇ ਹਾਂ ਪਿਛਲੇ ਸਮੇਂ ਦੇ ਦੌਰਾਨ ਜੋ ਬੇਅਦਬੀਆਂ ਹੋਈਆਂ, ਭਾਵੇਂ ਧਰਮ ਤਬਦੀਲੀ ਹੋਵੇ ਜਾਂ ਨਸ਼ਿਆਂ ਦੇ ਵਾਧੇ ਦਾ ਦੌਰ ਹੋਵੇ ਇਹਨਾਂ ਸਾਰੇ ਗੱਲਾਂ ਦੇ ਪਿੱਛੇ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਧਰਮ ਪ੍ਰਚਾਰ ਦੀ ਕਮੀ ਹੈ ਹਰ ਪਿੰਡ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਗੁਰਦੁਆਰੇ ਹਨ ਪਰ ਬਹੁੱਤੇ ਗੁਰਦੁਆਰਾ ਸਾਹਿਬਾਨ ਚ ਕੰਮ ਕਰਨ ਵਾਲੇ ਗ੍ਰੰਥੀ ਸਿੰਘਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਮੈਂ ਕਹਿ ਸਕਦਾ ਕਿ ਸਰਕਾਰ ਵੱਲੋਂ ਘੱਟੋ ਘੱਟ ਜੋ ਉਜਰਤ ਜਾਂ ਦਿਹਾੜੀ ਤੈਅ ਕੀਤੀ ਗਈ ਹੈ 390 ਜਾਂ 395 ਉਹ ਵੀ ਨਹੀਂ ਮਿਲਦੀ ਹੈ। ਗ੍ਰੰਥੀ ਸਿੰਘ ਨੂੰ ਸਵੇਰੇ ਸ਼ਾਮ ਦੇ ਪਾਠ ਤੋਂ ਇਲਾਵਾ ਆਪਣੇ ਕੋਈ ਘਰ ਦਾ ਕੰਮ ਕਰਨ ਜਾਂ ਦਿਹਾੜੀ ਕਰਨ ਜਾਂ ਕੋਈ ਵੀ ਨਾਲ ਹੋਰ ਕਿੱਤਾ ਕਰਨਾ ਪੈ ਰਿਹਾ ਤਾਂ ਉਹ ਆਪਣੇ ਬੱਚਿਆਂ ਦੀ ਜਾਂ ਘਰ ਦੀ ਰੋਜ਼ੀ ਰੋਟੀ ਚਲਾ ਸਕਣ ਇਹ ਵੱਡਾ ਕਾਰਨ ਹੈ ਕਿ ਜੇਕਰ ਤਨਖਾਹ ਪੂਰੀ ਮਿਲਦੀ ਹੋਵੇ
ਫਿਰ ਉਹ ਸਾਰਾ ਦਿਨ ਪਿੰਡ ਦੇ ਵਿੱਚ ਪ੍ਰਚਾਰ ਕਰ ਸਕਦਾ ਹੈ ਬਾਣੀ ਦਾ ਪ੍ਰਸਾਰ ਕਰ ਸਕਦਾ ਜਿਸ ਨਾਲ ਜਿੱਥੇ ਗੁਰੂ ਦੇ ਸ਼ਬਦਾਂ ਦਾ ਪ੍ਰਚਾਰ ਹੋਵੇ ਤਾਂ ਫਿਰ ਧਰਦ ਤਬਦੀਲੀ ਵੀ ਰੁਕ ਸਕਦੀ ਹੈ ਫਿਰ ਨਸ਼ਿਆਂ ਦਾ ਪ੍ਰਕੋਪ ਵੀ ਘੱਟ ਸਕਦਾ ਇਸ ਕਰਕੇ ਸਭ ਤੋਂ ਜਰੂਰੀ ਹੈ ਸਾਡੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਾਹਿਬਾਨ, ਕਥਾਵਾਚਕ ਢਾਡੀ, ਕੀਰਤਨੀ ਸਿੰਘ ਜਾਂ ਸੇਵਾਦਾਰ ਜਿੰਨੇ ਵੀ ਹਨ ਉਹਨਾਂ ਦੇ ਲਈ ਇੱਕ ਗ੍ਰੰਥੀ ਸਰਵੇ ਫਾਰਮ ਜੋ ਗ੍ਰੰਥੀ ਸਹਾਇਤਾ ਸਰਵੇ ਫਾਰਮ ਅਸੀਂ ਜਾਰੀ ਕੀਤਾ ਮੈਂ ਹਰ ਪਿੰਡ ਦੇ ਹਰ ਨੌਜਵਾਨ ਨੂੰ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਣੇ ਪਿੰਡ ਦੇ ਗ੍ਰੰਥੀ ਸਾਹਿਬ ਦਾ ਫਾਰਮ GaranthiSingh.Com ਤੇ ਜਾ ਕੇ ਆਨਲਾਈਨ ਜ਼ਰੂਰ ਭਰਵਾਉਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਪੱਧਰ ਤੇ ਇੱਕ ਡਾਟਾ ਇਕੱਠਾ ਕਰ ਸਕੀਏ ਕਿ ਸਾਡੇ ਕਿੰਨੇ ਗ੍ਰੰਥੀ ਸਾਹਿਬਾਨਾਂ ਨੂੰ ਤਨਖਾਹ ਪੂਰੀ ਮਿਲਦੀ ਹੈ ਜਿੱਥੇ ਘੱਟ ਮਿਲਦੀ ਹੈ ਉਹਨੂੰ ਲੋਕਾਂ ਦੇ ਸਹਿਯੋਗ ਨਾਲ ਜਾਂ ਸਿਖ ਸੰਸ਼ਥਾਵਾ ਦੇ ਸਹਿਯੋਗ ਨਾਲ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਡਾਟਾ ਪੇਸ਼ ਕਰਕੇ ਕੋਈ ਆਦੇਸ਼ ਜਾਰੀ ਕਰਨ ਦੀ ਬੇਨਤੀ ਕਰਾਂਗੇ। ਅਸੀ ਖੁੱਦ ਕੋਈ ਪੈਸਾ ਇਕੱਠਾ ਨਹੀਂ ਕਰਨਾ ਤੇ ਨਾ ਹੀ ਕੋਈ ਅਕਾਂਊਟ ਖੁਲਾਉਣਾ ਹੈ।

Leave a Reply

Your email address will not be published. Required fields are marked *