ਮੰਡੀਆਂ ਵਿਚ ਕਿਸਾਨ ਰੁਲ ਰਿਹਾ ਹੈ-ਮਹਾਜ਼ਨ

ਚੰਡੀਗੜ੍ਹ 22 ਅਕਤੂਬਰ (ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅੰਨਦਾਤਾ ਕਿਸਾਨ ਨੂੰ ਉਹਨਾਂ ਦੀ ਝੋਨੇ ਦੀ ਫ਼ਸਲ ਦੀ ਖ਼ਰੀਦ ਸਮੇਂ ਸਿਰ ਨਾ ਖ਼ਰੀਦ ਨਾ ਕਰਕੇ ਇਸ ਤਰਾਂ ਰੋਲਿਆ ਗਿਆ ਹੈ, ਜਿਵੇਂ ਉਹ ਆਮ ਆਦਮੀ ਪਾਰਟੀ ਦੇ ਸ਼ਰੀਕ ਹੋਣ। ਸੀਜਨ ਦਾ ਅੱਧਾ ਮਹੀਨਾਂ ਨਿਕਲਣ ਬਾਦ ਵੀ ਝੋਨੇ ਦੀ ਖਰੀਦ ਸਹੀ ਢੰਗ ਨਾਲ ਸ਼ੁਰੂ ਨਹੀ ਹੋ ਸਕੀ।

ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਜੇ ਕਿਸਾਨ ਮੰਡੀਆਂ ਵਿੱਚ ਇਸ ਤਰਾਂ ਹੀ ਹੋਰ 15 ਦਿਨ ਰੁਲਦਾ ਰਿਹਾ ਤਾਂ ਵਪਾਰੀ,ਕਿਰਤੀ ਅਤੇ ਛੋਟੇ ਦੁਕਾਨਦਾਰਾਂ ਦਾ ਵੀ ਦੀਵਾਲੀ ਤੋਂ ਪਹਿਲਾਂ ਹੀ ਦੀਵਾਲਾ ਨਿਕਲ ਜਾਵੇਗਾ। ਪੰਜਾਬ ਹੋਰ ਆਰਥਿਕ ਪੱਖੋਂ ਇਨ੍ਹਾਂ ਕਮਜ਼ੋਰ ਹੋ ਜਾਵੇਗਾ ਕਿ ਇਸ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੋਵੇਗਾ ਤੇ ਆਸਾਰ ਇਹ ਲੱਗ ਰਹੇ ਹਨ ਕਿ ਕਿਸਾਨਾਂ ਦੀ ਦੀਵਾਲੀ ਵੀ ਮੰਡੀਆਂ ਵਿੱਚ ਲੰਘੇਗੀ। ਜਿਸ ਦਾ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਣੀ ਚੋਣਾਂ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿਦੜਬਾਹਾ ਵਿੱਚ ਖਮਿਆਜ਼ਾ ਇਸ ਕਦਰ ਭੁਗਤਣਾ ਪਵੇਗਾ। ਮਹਾਜ਼ਨ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦੀ ਤਰੁੰਤ ਖ਼ਰੀਦ ਕਰਕੇ ਉਹਨਾਂ ਦਾ ਮੌਕੇ ਤੇ ਹੀ ਸਰਕਾਰ ਭੁਗਤਾਨ ਕਰੇ ਤਾਂ ਕਿ ਕਿਸਾਨ ਆਪਣੀ ਅਗਲੀ ਫਸਲ ਦੀ ਬਿਜਾਈ ਕਰਨ ਦੀ ਤਿਆਰੀ ਕਰ ਸਕਣ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

Leave a Reply

Your email address will not be published. Required fields are marked *