ਮੋਹਾਲੀ, 18 ਅਕਤੂਬਰ ( ਖ਼ਬਰ ਖਾਸ ਬਿਊਰੋ)
ਆਲ ਇੰਡੀਆ ਅੰਬੇਦਕਰ ਮਹਾ ਸਭਾ ਦੇ ਜਨਰਲ ਸਕੱਤਰ ਤੇ ਆਪ ਆਗੂ ਹਰਮੀਤ ਸਿੰਘ ਛਿੱਬਰ ਨੇ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ਼ ਕੀਤੀ ਬਿਆਨਬਾਜ਼ੀ ਦੀ ਨਿੰਦਾ ਕੀਤੀ ਹੈ।
ਆਪ ਆਗੂ ਨੇ ਜਾਰੀ ਬਿਆਨ ਵਿਚ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਪੰਜਾਬ ਅਤੇ ਸਿੱਖ ਇਤਿਹਾਸ ਦਾ ਵਿਰਸਾ ਤਿਆਗ ਚੁੱਕੇ ਹਨ। ਜੇਕਰ ਉਹ ਗੁਰੁੂ ਦੇ ਸਿੰਘ ਹੁੰਦੇ ਤਾਂ ਕੌਮ ਦੇ ਵਿਦਵਾਨ ਅਤੇ ਸਿੰਘ ਸਾਹਿਬ ਅਤੇ ਉਨਾਂ ਦੀਆਂ ਧੀਆਂ ਪ੍ਰਤੀ ਅਜਿਹੀ ਭਾਸ਼ਾ ਦੀ ਵਰਤੋ ਨਾ ਕਰਦੇ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਲਟੋਹਾ ਵਿਰੁੱਧ ਐਸ.ਸੀ.ਐਲ.ਟੀ ਐਕਟ ਤਹਿਤ ਤੁਰੰਤ ਪਰਚਾ ਦਰਜ ਕਰਕੇ ਗਿਰਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਇਸ ਕੇਸ ਵਿੱਚ ਯੋਗ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਆਈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਭਿਆਨਕ ਨਤੀਜੇ ਸਾਹਮਣੇ ਆ ਸਕਦੇ ਹਨ।