ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਕੀਤਾ ਨਾਮਨਜ਼ੂਰ

ਅੰਮ੍ਰਿਤਸਰ ਸਾਹਿਬ, 17 ਅਕਤੂਬਰ (ਖ਼ਬਰ ਖਾਸ  ਬਿਊਰੋ)

ਸ਼੍ਰੋਮਣੀ ਗਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ।
ਭਾਈ ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਬੇਮਿਸਾਲ ਹਨ ਅਤੇ ਸਿੱਖ ਕੌਮ ਨੂੰ ਉਹਨਾਂ ਦੀ ਅਜੇ ਬਹੁਤ ਲੋੜ ਹੈ। ਉਹਨਾਂ ਕਿਹਾ ਕਿ ਭਾਈ ਹਰਪ੍ਰੀਤ ਸਿੰਘ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਆਪਣੀਆ ਸੇਵਾਵਾਂ ਲਗਾਤਾਰ ਜਾਰੀ ਰੱਖਣਗੇ | ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗਰੂਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਉਹ ਜਥੇਦਾਰ ਦਾ ਅਸਤੀਫਾ ਨਾਮਨਜੂਰ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਣ l ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਸਿੱਖ ਪੰਥ ਲਈ ਸਤਿਕਾਰਯੋਗ ਸਖਸ਼ੀਅਤ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸਿੰਘ ਸਹਿਬਾਨ ਦਾ ਸਤਿਕਾਰ ਕਰਦੀ ਹੈ ਅਤੇ ਕਰਦੀ ਰਹੇਗੀ। ਓਹਨਾ ਕਿਹਾ ਕਿ ਸ਼ਿਰੋਮਣੀ ਕਮੇਟੀ ਸਿੰਘ ਸਾਹਿਬ ਦੇ ਨਾਲ ਹੈ।

ਹੋਰ ਪੜ੍ਹੋ 👉  ਸੜਕ 'ਤੇ ਦਿਖਾਏ ਕਰਤਬ ਤਾਂ ਹੋ ਸਕਦਾ ਇਰਾਦਾ ਕਤਲ ਦਾ ਪਰਚਾ

Leave a Reply

Your email address will not be published. Required fields are marked *