ਭਾਰਤ ‘ਚ ਤੇਜ਼ੀ ਨਾਲ ਵਧ ਰਹੀ ਹੈ ਬਾਂਝਪਣ ਦੀ ਸਮੱਸਿਆ: ਸ਼ਿਲਪਾ ਅੱਗਰਵਾਲ

ਚੰਡੀਗੜ੍ਹ, 15 ਅਕਤੂਬਰ (ਖ਼ਬਰ ਖਾਸ ਬਿਊਰੋ)

ਬੱਚਿਆਂ ਤੋਂ ਵਾਂਝੇ ਜੋੜਿਆਂ ਲਈ ਬੇਹਤਰੀਨ ਸਹੂਲਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਗੋਦ ਨੂੰ ਹਰਾ ਕਰਨ ਵਿੱਚ ਨਾਮ ਖੱਟਣ ਵਾਲੇ ਅਪੋਲੋ ਫਰਟੀਲਿਟੀ ਸੈਂਟਰ ਨੇ ਚੰਡੀਗੜ੍ਹ ਵਿੱਚ ਆਪਣਾ ਦੂਜਾ ਅਤੇ ਸਭ ਤੋਂ ਵੱਡਾ ਸਟੈਂਡ ਅਲੋਨ ਫਰਟੀਲਿਟੀ ਸੈਂਟਰ ਖੋਲਿਆ ਹੈ।ਇਸ ਮੌਕੇ ਬੋਲਦਿਆਂ ਸੈਂਟਰ ਦੀ ਕੰਸਲਟੈਂਟ ਡਾ. ਸ਼ਿਲਪਾ ਅੱਗਰਵਾਲ ਨੇ ਕਿਹਾ ਕਿ ਭਾਰਤ ਵਿੱਚ ਇਸ ਸਮੇਂ ਬਾਂਝਪਨ ਦੀ ਸਮੱਸਿਆ ਬਹੁਤ ਵਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਉਣ ਸ਼ੈਲੀ ਅਤੇ ਖਾਣਪੀਣ ਵਿੱਚ ਆਏ ਵੱਡੇ ਬਦਲਾਅ ਦੇ ਕਾਰਨ ਬਾਂਝਪਨ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਦੇ ਇਲਾਵਾ ਦੇਰੀ ਨਾਲ ਵਿਆਹ ਕਰਨ ਦਾ ਰੁਝਾਣ ਵੀ ਇਸ ਦਾ ਕਾਰਨ ਬਣਦਾ ਹੈ। ਜਿਸ ਨੂੰ ਠੱਲ੍ਹ ਪਾਉਣ ਲਈ ਫਰਟੀਲਿਟੀ ਸੈਂਟਰ ਵੱਡੀ ਸਹਾਇਤਾ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਅਪੋਲੋ ਗਰੁੱਪ ਲੋੜਵੰਦ ਜੋੜਿਆਂ ਲਈ ਵਾਧੂ ਸਹੂਲਤਾਂ ਦੇ ਨਾਲ ਆਪਣੀਆਂ ਸੇਵਾਵਾਂ ਨੂੰ ਅੱਗੇ ਵਧਾਉਣ ਲਈ ਵਚਨਵੱਧ ਹੈ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦਾ ਬਾਂਝਪਨ ‘ਤੇ ਸਕੋਰ ਵਾਲਾ ਸਿਸਟਮ ਇੱਕ ਵਿਆਪਕ ਸਕ੍ਰੀਨਿੰਗ ਪੈਕੇਜ਼ ਹੈ ਜੋ ਲੋੜਵੰਦ ਜੋੜਿਆਂ ਦੀ ਜਨਣ ਸ਼ਕਤੀ ਦੀ ਪੜਚੋਲ ਕਰਦਾ ਹੈ। ਇਸ ਤੋਂ ਇਲਾਵਾ ਇੱਕ ਔਰਤਾਂ ਦੇ ਅੰਡੇ ਫਰੀਜ਼ ਕਰਨ ਦੀ ਸਹੂਲਤ ਉਪਲਬਧ ਹੈ ਜਿਸ ਸਦਕਾ ਔਰਤ ਜਦੋਂ ਇੱਛਾ ਹੋਵੇ ਉਸ ਸਮੇਂ ਬੱਚਾ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦੇ ਮਾਹਿਰ ਸ਼ਕਤੀ ਤੇ ਲਿੰਗ ਸਮਾਨ ਦ੍ਰਿਸ਼ਟੀਕੋਣ ਦੀ ਵਕਾਲਤ ਕਰਦੇ ਹਨ, ਜਿਸ ਸਦਕਾ ਮਰਦ ਅਤੇ ਔਰਤ ਦੋਵੇਂ ਜਨਣ ਚੁਣੌਤੀਆਂ ਦਾ ਤਜ਼ਰਬਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਬਾਂਝਪਨ ਦੇ ਮੁੱਦਿਆਂ ਜਿਵੇਂ ਕਿ ਅਜੋਸ਼ਪਰਮੀਆ, ਸਰਜੀਕਲ ਅਤੇ ਗੈਰ^ਸਰਜੀਕਲ ਵਿਕਲਪਾਂ ਦੀ ਪੇਸ਼ਕਸ਼ ਕਰਨ ਦੀ ਸਹੂਲਤ ਹੈ।
ਅਪੋਲੋ ਫਰਟੀਲਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਨੁਭਵ ਪ੍ਰਸ਼ਾਤ ਨੇ ਦੱਸਿਆ ਕਿ ਕੇਂਦਰ ਵਿੱਚ 11 ਹਜ਼ਾਰ ਤੋਂ ਵੱਧ ਸੰਯੁਕਤ ਆਈ.ਵੀ.ਐਫ. ਕੇਸਾਂ ਵਾਲੇ ਡਾਕਟਰੀ ਅਤੇ ਭਰੂਣ ਵਿਿਗਆਨੀਆਂ ਦੀ ਇੱਕ ਉੱਚ ਕੁਸ਼ਲ ਟੀਮ ਮੌਜੂਦ ਹੈ ਜੋ ਮਰੀਜਾਂ ਲਈ ਵਿਸ਼ਵ ਪੱਧਰੀ ਦੇਖਭਾਲ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਕਰੀਬ 7 ਹਜ਼ਾਰ ਵਰਗ ਫੁੱਟ ਵਿੱਚ ਫੈਲੇ ਇਸ ਕੇਂਦਰ ਵਿੱਚ ਅਤਿ ਆਧੁਨਿਕ ਤਕਨੀਕ ਸਥਾਪਿਤ ਕੀਤੀ ਗਈ ਹੈ। ਜਿਸ ਵਿੱਚ 100 ਆਪਰੇਸ਼ਨ ਕੇਂਦਰ, ਭਰੂਣ ਦੇ ਵਿਕਾਸ ਲਈ ਸਰਵੋਤਮ ਏਅਰ ਫਲੋ ਅਤ 7 ਪੜਾਅ ਦਾ ਇੱਕ ਹੈਪਾ ਫਿਲਟਰ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿਖੇ ਸਥਾਪਿਤ ਇਹ ਸੈਂਟਰ ਅਪੋਲੋ ਨੈਟਵਰਕ ਦੀ 22ਵੀਂ ਇਕਾਈ ਹੈ, ਜੋ ਹਰ ਇੱਕ ਦੀ ਪਹੁੰਚ ਵਾਲਾ ਇਲਾਜ਼ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਚੰਡੀਗੜ੍ਹ ਵਿੱਚ ਸਭ ਤੋਂ ਵੱਡੇ ਪ੍ਰਜਨਨ ਕੇਂਦਰ ਦੀ ਸ਼ੁਰੂਆਤ ਕਰਨ ਵਿੱਚ ਮਾਣ ਮਹਿਸੂਸ ਹੁੰਦਾ ਹੈ।

ਹੋਰ ਪੜ੍ਹੋ 👉  ਵਿਜੀਲੈਂਸ ਬਿਊਰੋ ਨੇ ਸਿਹਤ ਕਰਮਚਾਰੀ ਨੂੰ 7000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Leave a Reply

Your email address will not be published. Required fields are marked *