ਚੰਡੀਗੜ੍ਹ 13 ਅਪਰੈਲ ( ਖ਼ਬਰ ਖਾਸ )
ਕੁਰਾਲੀ ਨੇੜੇ ਅਣਪਛਾਤੇ ਹਮਲਾਵਰਾੰ ਨੇ ਥਾਣਾ ਮਟੌਰ ਦੇ ਥਾਣੇਦਾਰ ਗੱਬਰ ਸਿੰਘ ‘ਤੇ ਜਾਨਲੇਵਾ ਹਮਲਾ ਕੀਤਾ ਪਰੰਤੂ ਹਮਲੇ ਵਿਚ ਉਹ ਵਾਲ ਵਾਲ ਬਚ ਗਏ। ਹਾਦਸਾ ਸ਼ਨੀਵਾਰ ਦੁਪਹਿਰ ਦੋ ਵਜੇ ਦੇ ਕਰੀਬ ਵਾਪਰਿਆ ਹੈ
ਜਾਣਕਾਰੀ ਅਨੁਸਾਰ ਹਮਲੇ ਦੌਰਾਨ ਉਨ੍ਹਾਂ ਦੀ ਸਕਾਰਪੀਓ ਗੱਡੀ ਦੇ ਸ਼ੀਸ਼ੇ ਟੁੱਟ ਗਏ ਤੇ ਕਾਰ ‘ਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ। ਬੁਲਟਪਰੂਫ ਗੱਡੀ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਗੱਬਰ ਸਿੰਘ ਮੋਹਾਲੀ ‘ਚ ਮਟੌਰ ਥਾਣੇ ਦੇ ਐੱਸਐੱਚਓ ਹਨ । ਦੱਸਿਆ ਜਾਦਾ ਹੈ ਕਿ ਗੱਬਰ ਸਿੰਘ ਨੂੰ ਪਹਿਲਾਂ ਵੀ ਮਾਰਨ ਦੀਆਂ ਧਮਕੀਆਂ ਮਿਲੀਆ ਸਨ, ਜਿਸ ਕਾਰਨ ਸਰਕਾਰ ਨੇ ਉਹਨਾੰ ਨੂੰ ਬੁਲੇਟ ਪਰੂਫ਼ ਸਕਾਰਪੀਓ ਗੱਡੀ ਮੁਹੱਈਆ ਕਰਵਾਈ ਹੋਈ ਹੈ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਥਾਣਾ ਸਿੰਘਪੁਰਾ (ਰੋਪੜ) ਵਿੱਚ ਕੇਸ ਦਰਜ ਕੀਤਾ ਗਿਆ ਹੈ।