ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ

ਗੁਰਦਾਸਪੁਰ, 22 ਅਪ੍ਰੈਲ (ਖ਼ਬਰ ਖਾਸ ਬਿਊਰੋ)

ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਾਬਕਾ ਕੌਂਸਲਰ ਵਿਕਾਸ ਗੁਪਤਾ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿਚ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ । ਵਿਕਾਸ ’ਤੇ ਪੈਸਿਆਂ ਦੇ ਲੈਣ-ਦੇਣ ਕਾਰਨ ਫਲ ਵੇਚਣ ਵਾਲੇ ਅਤੇ ਉਸ ਦੇ ਰਿਸ਼ਤੇਦਾਰਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਦਾ ਦੋਸ਼ ਹੈ। ਸਤਪਾਲ ਪੁੱਤਰ ਰਾਧਾ ਰਾਮ ਵਾਸੀ ਕੱਦਾ ਵਾਲੀ ਪੁਰਾਣੀ ਦਾਣਾ ਮੰਡੀ ਗੁਰਦਾਸਪੁਰ ਨੇ ਪੁਲੀਸ ਨੂੰ ਲਿਖਾਈ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਆਪਣੇ ਬੇਟੇ ਰਾਕੇਸ਼ ਕੁਮਾਰ ਅਤੇ ਕਮਲਜੀਤ ਕੁਮਾਰ ਦੇ ਨਾਲ ਮਿਲਕ ਪਲਾਟ ਦੇ ਨੇੜੇ ਫਰੂਟ ਦੀ ਫੜੀ ਲਗਾਉਂਦਾ ਹੈ। 10 ਅਪਰੈਲ ਨੂੰ ਸਵੇਰੇ 10.15 ਵਜੇ ਦੇ ਕਰੀਬ ਵਿਕਾਸ ਗੁਪਤਾ ਆਪਣੇ ਸਾਥੀ ਰਾਹੁਲ ਨਾਲ ਉਸ ਦੀ ਫੜੀ ’ਤੇ ਆਏ ਅਤੇ ਆਉਂਦੇ ਹੀ ਉਸ ਨੂੰ ਗਾਲ਼ਾਂ ਕੱਢਣ ਲੱਗਿਆ। ਮੁਲਜ਼ਮ ਨੇ ਰਾਡ ਨਾਲ ਨਾਲ ਸੱਟਾਂ ਮਾਰ ਕੇ ਮੁੱਦਈ ਨੂੰ ਜ਼ਖ਼ਮੀ ਕਰ ਦਿੱਤਾ। ਉਸ ਵੱਲੋਂ ਰੌਲਾ ਪਾਉਣ ’ਤੇ ਉਸ ਦਾ ਭਰਾ ਅਜੀਤ ਰਾਮ ਤੇ ਲੜਕਾ ਕਮਲਜੀਤ ਮੌਕੇ ’ਤੇ ਆ ਗਏ, ਜਿਨ੍ਹਾਂ ਨੂੰ ਦੇਖ ਕੇ  ਮੁਲਜ਼ਮ ਆਪਣਾ ਮੋਟਰਸਾਈਕਲ ਮੌਕੇ ’ਤੇ ਛੱਡ ਕੇ ਧਮਕੀਆਂ ਦਿੰਦੇ ਹੋਏ ਐਕਟਿਵਾ ’ਤੇ ਸਵਾਰ ਹੋ ਕੇ ਦੌੜ ਗਏ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਦੇ ਸਿਵਲ ਹਸਪਤਾਲ ਜਾਣ ਮਗਰੋਂ ਵਿਕਾਸ ਗੁਪਤਾ ਆਪਣੇ ਸਾਥੀਆਂ ਨਾਲ ਦੁਬਾਰਾ ਫੜੀ ’ਤੇ ਆਇਆ ਅਤੇ ਫੜੀ ’ਤੇ ਬੈਠੇ ਉਸ ਦੇ ਭਰਾ ਅਜੀਤ ਰਾਮ ਅਤੇ ਲੜਕੇ ਰਾਕੇਸ਼ ਕੁਮਾਰ ਨੂੰ ਮਾਰ ਦੇਣ ਦੀ ਨੀਯਤ ਨਾਲ ਕੇ ਜ਼ਖ਼ਮੀ ਕਰ ਦਿੱਤਾ। ਉਹ ਆਪਣੇ ਭਰਾ ਅਜੀਤ ਰਾਮ ਨਾਲ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜੇਰੇ ਇਲਾਜ ਰਿਹਾ ਹੈ ਅਤੇ ਉਸ ਦਾ ਲੜਕਾ ਜ਼ਿਆਦਾ ਸੱਟਾਂ ਲੱਗਣ ਕਰਕੇ ਅੰਮ੍ਰਿਤਸਰ ਵਿਖੇ ਜੇਰੇ ਇਲਾਜ ਹੈ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

Leave a Reply

Your email address will not be published. Required fields are marked *