ਚੰਡੀਗੜ੍ਹ 12 ਅਕਤੂਬਰ (ਖ਼ਬਰ ਖਾਸ ਬਿਊਰੋ)
ਕੁੱਲੜ ਪੀਜ਼ਾ ਜੋੜਾ ਅਕਸਰ ਸੁਰਖੀਆ ਵਿਚ ਰਹਿੰਦਾ ਹੈ। ਹੁਣ ਆਪਣੇ ਬੱਚੇ ਦੀ ਵੀਡਿਓ ਜਨਤਕ ਕੀਤੇ ਜਾਣ ਨੂੰ ਲੈ ਕੇ ਫਿਰ ਕੁਲੜ ਪੀਜ਼ਾ ਜੋੜਾ ਚਰਚਾ ਵਿਚ ਆਇਆ ਹੈ। ਜਦਕਿ ਬੱਚੇ ਦੀ ਵੀਡਿਓ ਜਨਤਕ ਹੋਣ ਬਾਅਦ ਨਿਹੰਗ ਸਿੰਘਾਂ ਨੇ ਇਸਦਾ ਵਿਰੋਧ ਕੀਤਾ ਹੈ। ਨਿਹੰਗ ਸਿੰਘਾਂ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੁਲੜ ਪੀਜ਼ਾ ਜੋੜੇ ਨੇ ਅਜਿਹੀਆਂ ਕਰਤੂਤਾਂ ਕਰਨੀਆਂ ਹਨ ਤਾਂ ਉਹ ਆਪਣੇ ਸਿਰ ਤੋਂ ਦਸਤਾਰ ਉਤਾਰ ਦੇਵੇ ਨਹੀਂ ਤਾਂ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਆ ਜਾਵੇ।
ਕਥਿਤ MMS ਸਕੈਂਡਲ ਅਤੇ ਸੋਸ਼ਲ ਮੀਡੀਆ ‘ਤੇ ਲਗਾਤਾਰ ਵੀਡੀਓ ਬਣਾਉਣ ਤੋਂ ਬਾਅਦ ਨਿਹੰਗਾਂ ਨੇ ਕਿਹਾ ਹੈ ਕਿ ਸਹਿਜ ਅਰੋੜਾ ਜਾਂ ਤਾਂ ਵੀਡੀਓ ਬਣਾਉਣਾ ਬੰਦ ਕਰ ਦੇਵੇ ਜਾਂ ਫਿਰ ਪੱਗ ਬੰਨਣੀ ਬੰਦ ਕਰ ਦੇਵੇ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਨਿਹੰਗ ਸਿੱਖਾਂ ਨੂੰ ਧਮਕੀ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਗਗਨਦੀਪ ਸਿੰਘ ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਵਿੱਚ ਕਈ ਨਿਹੰਗ ਸਿੱਖ ਇਕੱਠੇ ਕੁਲੜ ਪੀਜ਼ਾ ਦੀ ਦੁਕਾਨ ‘ਤੇ ਜਾਂਦੇ ਨਜ਼ਰ ਆ ਰਹੇ ਹਨ।
ਨਿਹੰਗ ਸਿੰਘਾਂ ਨੇ ਕਿਹਾ ਕਿ ਸਹਿਜ ਅਰੋੜਾ ਜਾਂ ਤਾਂ ਆਪਣੀਆਂ ਵੀਡੀਓਜ਼ ‘ਚ ਦਸਤਾਰ ਸਜਾਉਣਾ ਬੰਦ ਕਰੇ ਜਾਂ ਫਿਰ ਵੀਡੀਓ ਬਣਾਉਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਕੁਲੜ ਪੀਜ਼ਾ ਜੋੜਾ ਸਿੱਖ ਪੁਰਸ਼ਾਂ ਦੇ ਅਕਸ ਨੂੰ ਢਾਹ ਲਾ ਰਿਹਾ ਹੈ। ਨਿਹੰਗ ਸਿੱਖਾਂ ਨੇ ਸੋਸ਼ਲ ਮੀਡੀਆ ਸਮੱਗਰੀ ਵਿੱਚ ਦਸਤਾਰਾਂ ਦੀ ਵਰਤੋਂ ਨੂੰ ਲੈ ਕੇ ਸਖ਼ਤ ਅਸਹਿਮਤੀ ਪ੍ਰਗਟਾਈ ਹੈ। ਡਿਜੀਟਲ ਸਪੇਸ ਵਿੱਚ ਦਸਤਾਰ ਦੇ ਪਵਿੱਤਰ ਚਿੰਨ੍ਹ ਨੂੰ ਢਾਹ ਲਾਈ ਜਾ ਰਹੀ ਹੈ। ਬੁੱਢਾ ਦਲ ਦੇ ਨਿਹੰਗ ਮਾਨ ਸਿੰਘ ਦਾ ਦਾਅਵਾ ਹੈ ਕਿ ਇਸ ਨਾਲ ਬੱਚਿਆਂ ’ਤੇ ਮਾੜਾ ਅਸਰ ਪਿਆ ਹੈ। ਕੁਲੜ ਪੀਜ਼ਾ ਜੋੜੇ ਦੀ ਤਾਜ਼ਾ ਵੀਡੀਓ ਜੋ ਚਰਚਾ ਵਿੱਚ ਹੈ। ਉਹ ਇੱਕ ਸਮੁੰਦਰੀ ਬੀਚ ਦੇ ਦੌਰੇ ਤੋਂ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਨਿਹੰਗ ਸਿੰਘ ਨੇ ਕਿਹਾ ਕਿ ਅਜਿਹੇ ਬੰਦਿਆਂ ਨੂੰ ਲੱਖ ਲਾਹਨਤ ਹੈ, ਜੇਕਰ ਉਹ ਸਮਾਜ ਵਿਚ ਸੁਧਾਰ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਸਮਾਜ ਨੂੰ ਵਿਗਾੜਨਾ ਵੀ ਨਹੀਂ ਚਾਹੀਦਾ। ਉਨਾਂ ਕਿਹਾ ਕਿ ਸਹਿਜ ਅਰੋੜਾ ਦਸਤਾਰ ਸਜਾਉਣੀ ਬੰਦ ਕਰ ਦੇਵੇ ਜਾਂ ਫਿਰ ਅਜਿਹੀ ਕਰਤੂਤ ਬੰਦ ਕਰੇ ਜਿਸ ਨਾਲ ਸਿਖ ਸਮਾਜ ਨੂੰ ਸ਼ਰਮਸ਼ਾਰ ਨਾ ਹੋਣਾ ਪਵੇ। ਉਨਾਂ ਕਿਹਾ ਕਿ ਅਸੀਂ ਵਾਰ ਵਾਰ ਬੇਨਤੀ ਕੀਤੀ ਹੈ, ਪਰ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨਾਂ ਕਿਹਾ ਕਿ ਸਹਿਜ ਅਰੋੜਾ ਫੋਨ ਵੀ ਨਹੀਂ ਚੁੱਕਦਾ। ਉਨਾਂ ਕਿਹਾ ਕਿ ਕੁਲੜ ਪੀਜ਼ਾ ਜੋੜੇ ਨੂ ਲਗਦਾ ਕਿ ਉਹ ਸੈਲੀਬ੍ਰੇਟੀ ਬਣ ਗਏ ਹਨ, ਪਰ ਅਜਿਹੀ ਗੱਲ ਨਹੀਂ ਹੈ। ਉਨਾਂ ਕਿਹਾ ਕਿ ਸਹਿਜ ਅਰੋੜਾ ਆਪਣੀ ਆਈ.ਡੀ ਅਤੇ ਆਪਣੇ ਬੱਚੇ ਦੀ ਆਈ.ਡੀ ਤੋ ਅਲਗ ਅਲਗ ਵੀਡਿਓ ਸ਼ੇਅਰ ਕਰ ਰਿਹਾ ਹੈ।