ਸਲੇਮਪੁਰੀ ਦੀ ਚੂੰਢੀ-ਨਵੀਂ ਕੰਜ!
-ਪੁਰਾਣੀਆਂ ਕੰਜਾਂ
ਪੁਰਾਣੀਆਂ ਖੁੱਡਾਂ ‘ਚ ਉਤਾਰ ਕੇ
ਬਾਹਰ ਆਉਂਦੇ
ਖੜੱਪੇ ਸੱਪ
ਹੁਣ ਡੱਸਦੇ ਨਹੀਂ
ਬਸ! ਨੱਚਦੇ ਨੇ!
ਕਿਉਂਕਿ –
ਦੰਦ ਖੱਟੇ ਹੋ ਚੁੱਕੇ ਨੇ!
ਉਂਝ ਇਨ੍ਹਾਂ ਸੱਪਾਂ ਨੇ
ਬਹੁਤ ਮੱਖਣ-ਮਲਾਈ ਨਿਗਲੀ ਆ!
ਪਰ ਰੱਜੇ ਨਹੀਂ!
ਹੁਣ ਫਿਰ –
ਨਵੇਂ ਸਪੇਰੇ ਦੀ ਬੀਨ ‘ਤੇ
ਮੇਹਲਦੇ
ਫਨ ਚੁੱਕੀ ਫਿਰਦੇ ਨੇ!
ਤੇ ਨਵੀਂ ਕੰਜ ਦਿਖਾ ਕੇ
ਮੰਗਦੇ ਨੇ ਖਾਣ ਲਈ
ਸੋਨੇ ਦੇ ਚਮਚੇ ਨਾਲ
ਬਦਾਮਾਂ ਵਾਲੀ ਖੀਰ!
ਉਂਝ ਵਹਾਉੰਦੇ ਨੇ
ਮਗਰਮੱਛ ਵਾਂਗੂ ਅੱਖੀਆਂ ‘ਚੋਂ ਨੀਰ!
ਸੁਖਦੇਵ ਸਲੇਮਪੁਰੀ
09780620233